ਪੰਜਾਬ

punjab

ETV Bharat / entertainment

70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਜੇਤੂਆਂ ਦੇ ਨਾਵਾਂ ਦਾ ਅੱਜ ਹੋਵੇਗਾ ਐਲਾਨ, ਜਾਣੋ ਕੌਣ ਹਨ ਦੌੜ 'ਚ ਅੱਗੇ - 70th National Film Awards - 70TH NATIONAL FILM AWARDS

70th National Film Awards Winners: 70ਵੇਂ ਰਾਸ਼ਟਰੀ ਫਿਲਮ ਪੁਰਸਕਾਰ (2022) ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਅੱਜ 16 ਅਗਸਤ ਨੂੰ ਕੀਤਾ ਜਾਵੇਗਾ।

70th National Film Awards Winners
70th National Film Awards Winners (twitter)

By ETV Bharat Entertainment Team

Published : Aug 16, 2024, 12:56 PM IST

ਹੈਦਰਾਬਾਦ: 70ਵੇਂ ਰਾਸ਼ਟਰੀ ਫਿਲਮ ਪੁਰਸਕਾਰ (2022) ਦਾ ਐਲਾਨ ਅੱਜ 16 ਅਗਸਤ ਨੂੰ ਹੋਣ ਜਾ ਰਿਹਾ ਹੈ। 70ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਅੱਜ 16 ਅਗਸਤ ਨੂੰ ਬਾਅਦ ਦੁਪਹਿਰ 3 ਵਜੇ ਕੀਤਾ ਜਾ ਰਿਹਾ ਹੈ। ਰਾਸ਼ਟਰੀ ਪੁਰਸਕਾਰ ਦੀ ਜਿਊਰੀ ਅੱਜ ਸਾਲ 2022 ਲਈ ਜੇਤੂਆਂ ਦੇ ਨਾਵਾਂ ਦਾ ਐਲਾਨ ਕਰਨ ਜਾ ਰਹੀ ਹੈ। ਇਸ ਵਾਰ ਵਿਕਰਾਂਤ ਮੈਸੀ ਦੀ ਐਜੂਕੇਸ਼ਨਲ ਹਿੱਟ ਫਿਲਮ '12ਵੀਂ ਫੇਲ੍ਹ' ਅਤੇ ਸਾਊਥ ਦੇ ਸੁਪਰਸਟਾਰ ਮਾਮੂਟੀ ਦਾ ਨਾਂਅ ਸਾਹਮਣੇ ਆ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਵਿਕਰਾਂਤ ਮੈਸੀ ਦੀ ਫਿਲਮ 12ਵੀਂ ਫੇਲ੍ਹ ਦੀ ਜਿੱਤ ਦੀ ਉਮੀਦ ਹੈ। 12ਵੀਂ ਫੇਲ੍ਹ ਇੱਕ ਅਸਲ ਕਹਾਣੀ 'ਤੇ ਆਧਾਰਿਤ ਫਿਲਮ ਹੈ, ਜਿਸ ਵਿੱਚ ਵਿਕਰਾਂਤ ਮੈਸੀ ਨੇ ਆਈਪੀਐਸ ਮਨੋਜ ਸ਼ਰਮਾ ਦੀ ਭੂਮਿਕਾ ਨਿਭਾਈ ਹੈ। 12ਵੀਂ ਫੇਲ੍ਹ ਨੇ ਬਾਕਸ ਆਫਿਸ 'ਤੇ ਬਹੁਤ ਵੱਡਾ ਕਲੈਕਸ਼ਨ ਕੀਤਾ ਸੀ ਅਤੇ ਕਈ ਮਹੀਨਿਆਂ ਤੱਕ ਸਿਨੇਮਾਘਰਾਂ ਵਿੱਚ ਚੱਲੀ ਸੀ।

ਇਸ ਦੇ ਨਾਲ ਹੀ ਦੱਖਣ ਦੇ ਸੁਪਰਸਟਾਰ ਮਾਮੂਟੀ ਆਪਣੀਆਂ ਫਿਲਮਾਂ Nanpakal Nerathu Mayakkam and Rorschach ਵਿੱਚ ਆਪਣੀ ਸ਼ਾਨਦਾਰ ਭੂਮਿਕਾ ਨਾਲ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਕਾਂਤਾਰਾ ਫੇਮ ਅਦਾਕਾਰ ਰਿਸ਼ਭ ਸ਼ੈੱਟੀ ਦੀ ਵੀ ਜਿੱਤ ਦੀ ਉਮੀਦ ਹੈ। ਸਾਲ 2022-2023 ਵਿੱਚ ਰਿਲੀਜ਼ ਹੋਈਆਂ ਫਿਲਮਾਂ ਨੂੰ 70ਵੇਂ ਰਾਸ਼ਟਰੀ ਪੁਰਸਕਾਰਾਂ ਲਈ ਚੁਣਿਆ ਜਾਵੇਗਾ।

ਸਾਲ 2023 ਵਿੱਚ 69ਵੇਂ ਰਾਸ਼ਟਰੀ ਪੁਰਸਕਾਰਾਂ ਵਿੱਚ ਅੱਲੂ ਅਰਜੁਨ ਨੇ ਫਿਲਮ ਪੁਸ਼ਪਾ (2021) ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ। ਇਸ ਦੇ ਨਾਲ ਹੀ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਕ੍ਰਮਵਾਰ ਗੰਗੂਬਾਈ ਕਾਠੀਆਵਾੜੀ ਅਤੇ ਮਿਮੀ ਲਈ ਸਰਵੋਤਮ ਅਦਾਕਾਰਾਂ ਦਾ ਸਾਂਝਾ ਰਾਸ਼ਟਰੀ ਪੁਰਸਕਾਰ ਮਿਲਿਆ। ਅੱਜ 16 ਅਗਸਤ ਨੂੰ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵਿੱਚ 70ਵੇਂ ਰਾਸ਼ਟਰੀ ਪੁਰਸਕਾਰਾਂ ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

ABOUT THE AUTHOR

...view details