ਹੈਦਰਾਬਾਦ:ਜੇਈਈ ਮੇਨ ਸੈਸ਼ਨ 2 'ਚ ਭਾਗ ਲੈਣ ਵਾਲੇ ਉਮੀਦਵਾਰਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। NTA ਵੱਲੋ ਜੇਈਈ ਮੇਨ ਸੈਸ਼ਨ 2 ਐਪਲੀਕੇਸ਼ਨ ਫਾਰਮ ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਫਾਰਮ ਭਰਨ ਦੀ ਆਖਰੀ ਤਰੀਕ 2 ਮਾਰਚ ਤੱਕ ਸੀ, ਪਰ ਹੁਣ ਇਸ ਤਰੀਕ ਨੂੰ ਵਧਾ ਕੇ 4 ਮਾਰਚ ਕਰ ਦਿੱਤਾ ਗਿਆ ਹੈ। ਜਿਹੜੇ ਲੋਕ 2 ਮਾਰਚ ਨੂੰ ਫਾਰਮ ਨਹੀਂ ਭਰ ਸਕੇ ਸੀ, ਉਹ ਹੁਣ 4 ਮਾਰਚ ਤੱਕ ਫਾਰਮ ਭਰ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਿਤ ਪੋਰਟਲ jeemain.nta.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਸੁਧਾਰ ਮਿਤੀਆਂ 'ਚ ਵੀ ਕੀਤਾ ਗਿਆ ਬਦਲਾਅ: ਅਪਲਾਈ ਕਰਨ ਦੀਆ ਤਰੀਕਾਂ ਨੂੰ ਵਧਾਉਣ ਦੇ ਨਾਲ ਹੀ ਸੁਧਾਰ ਤਰੀਕਾਂ 'ਚ ਵੀ ਬਦਲਾਅ ਕੀਤਾ ਗਿਆ ਹੈ। ਜੇਕਰ ਹੁਣ ਕਿਸੇ ਵੀ ਉਮੀਦਵਾਰ ਤੋਂ ਐਪਲੀਕੇਸ਼ਨ ਫਾਰਮ ਭਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਗਲਤੀ ਹੋ ਜਾਂਦੀ ਹੈ, ਤਾਂ ਉਹ 6 ਜਾਂ 7 ਮਾਰਚ ਤੱਕ ਇਨ੍ਹਾਂ ਗਲਤੀਆਂ ਨੂੰ ਸੁਧਾਰ ਸਕਣਗੇ।
ਜੇਈਈ ਮੇਨ ਸੈਸ਼ਨ 2 ਐਪਲੀਕੇਸ਼ਨ ਫਾਰਮ ਭਰਨ ਦਾ ਤਰੀਕਾ:ਜੇਈਈ ਮੇਨ ਸੈਸ਼ਨ 2 ਐਪਲੀਕੇਸ਼ਨ ਫਾਰਮ ਭਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ 'ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ਼ 'ਤੇ LATEST NEWS 'ਚ ਜਾ ਕੇ JEE(Main) 2024: Click Here to Registration and Login for Session-2 'ਤੇ ਕਲਿੱਕ ਕਰੋ। ਹੁਣ ਅਗਲੇ ਪੇਜ 'ਤੇ ਉਮੀਦਵਾਰ ਪਹਿਲਾ ਰਜਿਸਟਰ ਕਰਨ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪ੍ਰੀਕਿਰੀਆ ਨੂੰ ਪੂਰਾ ਕਰਨ। ਇਸ ਤੋਂ ਬਾਅਦ ਉਮੀਦਵਾਰ ਜ਼ਰੂਰੀ ਦਸਤਾਵੇਜ਼ਾਂ ਅਤੇ ਫੀਸ ਅਪਲੋਡ ਕਰਕੇ ਫਾਰਮ ਨੂੰ ਪੂਰਾ ਕਰ ਲੈਣ। ਫਿਰ ਭਰੇ ਹੋਏ ਫਾਰਮ ਦਾ ਪ੍ਰਿੰਟਆਊਟ ਕੱਢ ਕੇ ਆਪਣੇ ਕੋਲ੍ਹ ਰੱਖ ਲਓ।
ਜੇਈਈ ਮੇਨ ਸੈਸ਼ਨ 1 ਵਾਲੇ ਉਮੀਦਵਾਰ ਵੀ ਕਰ ਸਕਦੇ ਨੇ ਅਪਲਾਈ:ਜਿਹੜੇ ਉਮੀਦਵਾਰ ਜੇਈਈ ਮੇਨ ਸੈਸ਼ਨ 1 ਪ੍ਰੀਖਿਆ 'ਚ ਭਾਗ ਲੈ ਚੁੱਕੇ ਹਨ, ਪਰ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਰਜਿਸਟਰ ਨਹੀਂ ਕੀਤਾ ਸੀ, ਤਾਂ ਉਨ੍ਹਾਂ ਲਈ ਵੀ ਅਪਲਾਈ ਕਰਨ ਦਾ ਮੌਕਾ ਹੈ। ਜੇਈਈ ਮੇਨ ਸੈਸ਼ਨ 1 ਵਾਲੇ ਉਮੀਦਵਾਰ ਨਵੇਂ ਵਿਦਿਆਰਥੀਆਂ ਦੇ ਰੂਪ 'ਚ ਐਪਲੀਕੇਸ਼ਨ ਫਾਰਮ ਭਰ ਸਕਦੇ ਹਨ।