ਪੰਜਾਬ

punjab

ETV Bharat / education-and-career

SSC ਦੇ ਅਹੁਦਿਆਂ ਲਈ ਹੁਣ ਇਸ ਦਿਨ ਤੱਕ ਕਰ ਸਕੋਗੇ ਅਪਲਾਈ, ਹੋਣੀਆਂ ਚਾਹੀਦੀਆਂ ਨੇ ਇਹ ਯੋਗਤਾਵਾਂ - ssc posts 2024

SSC Phase XII Application: ਸਟਾਫ ਸਿਲੈਕਸ਼ਨ ਕਮਿਸ਼ਨ ਨੇ ਫੇਜ਼ XII ਦੇ ਤਹਿਤ ਹੋਣ ਵਾਲੀਆਂ ਭਰਤੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾ ਦਿੱਤਾ ਹੈ।

SSC Phase XII Application
SSC Phase XII Application

By ETV Bharat Features Team

Published : Mar 19, 2024, 12:28 PM IST

ਹੈਦਰਾਬਾਦ: ਸਟਾਫ਼ ਚੋਣ ਕਮਿਸ਼ਨ ਨੇ ਫੇਜ਼ XII ਦੇ ਅਧੀਨ ਕੱਢੀਆਂ ਗਈਆਂ ਭਰਤੀਆਂ ਲਈ ਅਪਲਾਈ ਕਰਨ ਦਾ ਲੋਕਾਂ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਅਪਲਾਈ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਨੋਟਿਸ 'ਚ ਦਿੱਤੀ ਜਾਣਕਾਰੀ ਅਨੁਸਾਰ, ਹੁਣ ਇਨ੍ਹਾਂ ਅਹੁਦਿਆਂ ਲਈ 26 ਮਾਰਚ 2024 ਤੱਕ ਫਾਰਮ ਭਰਿਆ ਜਾ ਸਕਦਾ ਹੈ। ਇਹ ਸੁਵਿਧਾ ਸਿਰਫ਼ ਇੱਕ ਵਾਰ ਲਈ ਹੈ।

ਫਾਰਮ 'ਚ ਸੁਧਾਰ ਕਰਨ ਦੀ ਤਰੀਕ: ਅਪਲਾਈ ਕਰਨ ਦੀ ਆਖਰੀ ਤਰੀਕ ਅੱਗੇ ਵਧਾਉਣ ਦੇ ਨਾਲ ਸੁਧਾਰ ਕਰਨ ਦੀ ਆਖਰੀ ਤਰੀਕ ਵੀ ਅੱਗੇ ਵਧਾ ਦਿੱਤੀ ਗਈ ਹੈ। ਇਸਦੇ ਤਹਿਤ, ਹੁਣ ਅਪਲਾਈ 26 ਮਾਰਚ ਤੱਕ ਕੀਤਾ ਜਾ ਸਕੇਗਾ ਅਤੇ 30 ਮਾਰਚ ਤੋਂ 1 ਅਪ੍ਰੈਲ ਤੱਕ ਫਾਰਮ 'ਚ ਸੁਧਾਰ ਕੀਤਾ ਜਾ ਸਕਦਾ ਹੈ।

ਇਹ ਲੋਕ ਕਰ ਸਕਦੈ ਨੇ ਅਪਲਾਈ: ਇਸ ਭਰਤੀ ਮੁਹਿੰਮ ਰਾਹੀਂ ਕੁੱਲ 2049 ਅਹੁਦੇ ਭਰੇ ਜਾਣਗੇ। ਇਨ੍ਹਾਂ ਲਈ ਅਪਲਾਈ ਤਿੰਨ ਤਰ੍ਹਾਂ ਦੇ ਉਮੀਦਵਾਰ ਕਰ ਸਕਦੇ ਹਨ। ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਦਸਵੀ ਪਾਸ ਹੋਵੇ, ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਵੇ ਅਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਸਟ੍ਰੀਮਿੰਗ 'ਚ ਬੈਚਲਰ ਦੀ ਡਿਗਰੀ ਲਈ ਹੋਵੇ। ਉਮਰ ਲਿਮਿਟ ਅਹੁਦਿਆਂ ਦੇ ਅਨੁਸਾਰ ਅਲੱਗ-ਅਲੱਗ ਹੈ। ਇਸ ਲਈ 18 ਤੋਂ 27 ਸਾਲ ਅਤੇ 42 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਰਾਖਵੀਂ ਸ਼੍ਰੇਣੀ ਨੂੰ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲੇਗੀ।

ਇਸ ਤਰ੍ਹਾਂ ਹੋਵੇਗੀ ਚੋਣ: ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੰਪਿਊਟਰ 'ਤੇ ਆਧਾਰਿਤ ਟੈਸਟ ਦੇ ਰਾਹੀ ਹੋਵੇਗੀ। ਪ੍ਰੀਖਿਆ ਦੀ ਤਰੀਕ 6 ਤੋਂ 8 ਮਈ ਹੈ। ਇਸ ਭਰਤੀ ਤੋਂ ਪ੍ਰੋਗਰਾਮ ਸਹਾਇਕ, ਲਾਇਬ੍ਰੇਰੀ ਸਹਾਇਕ, ਸੂਚਨਾ ਸਹਾਇਕ, ਅੱਪਰ ਡਵੀਜ਼ਨ ਕਲਰਕ ਆਦਿ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਹੋਰ ਅਪਡੇਟ ਪਾਉਣ ਲਈ ਵੈੱਬਸਾਈਟ ਦੀ ਜਾਂਚ ਕਰਦੇ ਰਹੋ।

ਅਪਲਾਈ ਕਰਨ ਲਈ ਇਨ੍ਹੀ ਫੀਸ ਕਰਨੀ ਪਵੇਗੀ ਜਮ੍ਹਾਂ: ਅਪਲਾਈ ਕਰਨ ਲਈ ਫੀਸ 100 ਰੁਪਏ ਹੈ। ਰਾਖਵੀਂ ਸ਼੍ਰੇਣੀ ਲਈ ਕੋਈ ਫੀਸ ਨਹੀਂ ਹੈ। ਐਪਲੀਕੇਸ਼ਨ ਫੀਸ ਜਮ੍ਹਾਂ ਕਰਨ ਦੀ ਆਖਰੀ ਤਰੀਕ 19 ਮਾਰਚ 2024 ਹੈ। ਇਸ ਦਿਨ ਰਾਤ 11 ਵਜੇ ਤੱਕ ਫੀਸ ਜਮ੍ਹਾਂ ਕੀਤੀ ਜਾ ਸਕਦੀ ਹੈ।

ABOUT THE AUTHOR

...view details