ਹੈਦਰਾਬਾਦ: ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਅਤੇ ਯੂਪੀ ਪੌਲੀਟੈਕਨਿਕ ਦਾਖਲਾ ਪ੍ਰੀਖਿਆ 2024 ਲਈ ਅਪਲਾਈ ਕਰਨ ਦੀ ਆਖਰੀ ਤਰੀਕ ਅੱਜ ਦੀ ਹੈ। ਜਿਹੜੇ ਉਮੀਦਵਾਰ ਅਜੇ ਤੱਕ ਇਸ ਪ੍ਰੀਖਿਆ ਲਈ ਅਪਲਾਈ ਨਹੀਂ ਕਰ ਸਕੇ ਸੀ, ਤਾਂ ਉਹ ਅੱਜ ਫਾਰਮ ਭਰ ਸਕਦੇ ਹਨ।
ETV Bharat / education-and-career
ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਅਤੇ ਯੂਪੀ ਪੌਲੀਟੈਕਨਿਕ ਦਾਖਲਾ ਪ੍ਰੀਖਿਆ ਲਈ ਅਪਲਾਈ ਕਰਨ ਦੀ ਅੱਜ ਹੈ ਆਖਰੀ ਤਰੀਕ - ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ
JEE Mains 2024 & JEECUP 2024 Registration: ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਅਤੇ ਯੂਪੀ ਪੌਲੀਟੈਕਨਿਕ ਦਾਖਲਾ ਪ੍ਰੀਖਿਆ 2024 ਲਈ ਰਜਿਸਟਰ ਕਰਵਾਉਣ ਦੀ ਅੱਜ ਆਖਰੀ ਤਰੀਕ ਹੈ। ਇਨ੍ਹਾਂ ਦੋਨੋ ਪ੍ਰੀਖਿਆਵਾਂ ਲਈ ਤੁਸੀਂ ਅੱਜ ਅਪਲਾਈ ਕਰ ਸਕਦੇ ਹੋ।
Published : Mar 4, 2024, 12:17 PM IST
ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ: ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਫਾਰਮ ਭਰਨ ਦੀ ਆਖਰੀ ਤਰੀਕ ਅੱਜ ਦੀ ਹੈ। ਅੱਜ ਰਜਿਸਟਰ ਲਿੰਕ ਬੰਦ ਹੋ ਜਾਵੇਗਾ। ਐਪਲੀਕੇਸ਼ਨ ਸਿਰਫ਼ ਆਨਲਾਈਨ ਹੋਵੇਗੀ। ਇਸ ਲਈ ਤੁਹਾਨੂੰ ਜੇਈਈ ਮੇਨ ਦੀ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾਣਾ ਹੋਵੇਗਾ। ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਦਾ ਆਯੋਜਨ 4 ਤੋਂ 15 ਅਪ੍ਰੈਲ ਦੇ ਵਿਚਕਾਰ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਅਪਲਾਈ ਕਰਨ ਦੀ ਆਖਰੀ ਤਰੀਕ 2 ਮਾਰਚ ਦੀ ਸੀ, ਜਿਸਨੂੰ ਵਧਾ ਕੇ 4 ਮਾਰਚ ਕਰ ਦਿੱਤਾ ਗਿਆ ਸੀ। ਇਸ ਲਈ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਫਾਰਮ ਭਰਨ ਦਾ ਤੁਹਾਡੇ ਕੋਲ੍ਹ ਅੱਜ ਆਖਰੀ ਮੌਕਾ ਹੈ।
ਯੂਪੀ ਪੌਲੀਟੈਕਨਿਕ ਦਾਖਲੇ ਦੀ ਪ੍ਰੀਖਿਆ: JEEC ਉੱਤਰ ਪ੍ਰਦੇਸ਼ ਅੱਜ ਯੂਪੀ ਪੌਲੀਟੈਕਨਿਕ ਦਾਖਲੇ ਦੀ ਪ੍ਰੀਖਿਆ ਲਈ ਐਪਲੀਕੇਸ਼ਨ ਲਿੰਕ ਬੰਦ ਕਰ ਦੇਵੇਗਾ। ਜੇਕਰ ਤੁਸੀਂ ਅਜੇ ਤੱਕ ਇਸ ਪ੍ਰੀਖਿਆ ਲਈ ਫਾਰਮ ਨਹੀਂ ਭਰਿਆ, ਤਾਂ ਅੱਜ ਤਰੁੰਤ ਅਪਲਾਈ ਕਰ ਦਿਓ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਸ ਲਈ ਅਪਲਾਈ ਕਰਨ ਦੀ ਆਖਰੀ ਤਰੀਕ 29 ਫਰਵਰੀ ਸੀ, ਜਿਸਨੂੰ ਵਧਾ ਕੇ 4 ਮਾਰਚ ਕਰ ਦਿੱਤਾ ਗਿਆ ਸੀ। ਅਪਲਾਈ ਕਰਨ ਲਈ ਤੁਹਾਨੂੰ JEECUP ਦੀ ਅਧਿਕਾਰਿਤ ਵੈੱਬਸਾਈਟ jeecup.admissions.nic.in 'ਤੇ ਜਾਣਾ ਹੋਵੇਗਾ। ਇਸ ਪ੍ਰੀਖਿਆ ਦਾ ਆਯੋਜਨ 16 ਤੋਂ 22 ਮਾਰਚ 2024 ਦੇ ਵਿਚਕਾਰ ਕੀਤਾ ਜਾਵੇਗਾ। ਐਡਮਿਟ ਕਾਰਡ 10 ਮਾਰਚ ਦੇ ਦਿਨ ਜਾਰੀ ਕਰ ਦਿੱਤੇ ਜਾਣਗੇ।