ਪੰਜਾਬ

punjab

ETV Bharat / education-and-career

CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ, ਜਾਣੋ ਕਦੋ ਹੋਵੇਗੀ ਪ੍ਰੀਖਿਆ - CSIR UGC NET 2024 Registrations

CSIR UGC NET 2024 Registrations: CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ਅਜੇ ਤੱਕ ਇਸ ਪ੍ਰੀਖਿਆ ਲਈ ਅਪਲਾਈ ਨਹੀਂ ਕੀਤਾ ਹੈ, ਤਾਂ ਤਰੁੰਤ ਰਜਿਸਟਰ ਕਰਵਾ ਲਓ।

CSIR UGC NET 2024 Registrations
CSIR UGC NET 2024 Registrations (Getty Images)

By ETV Bharat Punjabi Team

Published : May 27, 2024, 2:18 PM IST

ਹੈਦਰਾਬਾਦ: ਅੱਜ CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਵਿੰਡੋ ਬੰਦ ਕਰ ਦਿੱਤੀ ਜਾਵੇਗੀ। ਇਸ ਪ੍ਰੀਖਿਆ 'ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਕੋਲ੍ਹ ਅੱਜ ਅਪਲਾਈ ਕਰਨ ਦਾ ਆਖਰੀ ਮੌਕਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੀਖਿਆ ਲਈ ਅਪਲਾਈ ਕਰਨ ਦੀ ਤਰੀਕ ਨੂੰ ਅੱਗੇ ਵਧਾਇਆ ਗਿਆ ਸੀ, ਜੋ ਕਿ ਅੱਜ ਖਤਮ ਹੋ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ:CSIR UGC NET ਪ੍ਰੀਖਿਆ ਲਈ ਅਪਲਾਈ ਔਨਲਾਈਨ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਵੈੱਬਸਾਈਟ csirnet.nta.ac.in 'ਤੇ ਜਾਣਾ ਹੋਵੇਗਾ। ਇਸ ਵੈੱਬਸਾਈਟ ਰਾਹੀ ਤੁਸੀਂ ਹੋਰ ਜਾਣਕਾਰੀ ਵੀ ਪਾ ਸਕਦੇ ਹੋ।

CSIR UGC NET ਪ੍ਰੀਖਿਆ ਦੀਆਂ ਤਰੀਕਾਂ: CSIR UGC NET ਪ੍ਰੀਖਿਆ ਦਾ ਆਯੋਜਨ 25, 26 ਅਤੇ 27 ਜੂਨ ਨੂੰ ਕੀਤਾ ਜਾਵੇਗਾ। ਫਾਰਮ 'ਚ ਸੁਧਾਰ ਕਰਨ ਲਈ ਸੁਧਾਰ ਵਿੰਡੋ 29 ਤੋਂ 31 ਮਈ ਤੱਕ ਖੁੱਲ੍ਹੇਗੀ, ਜਿਸ ਰਾਹੀ ਤੁਸੀਂ ਫਾਰਮ 'ਚ ਬਦਲਾਅ ਕਰ ਸਕੋਗੇ।

CSIR UGC NET ਪ੍ਰੀਖਿਆ ਲਈ ਅਪਲਾਈ ਕਰਨ ਦੀ ਫੀਸ:CSIR UGC NET ਪ੍ਰੀਖਿਆ 'ਚ ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1150 ਰੁਪਏ ਫੀਸ ਦੇਣੀ ਪਵੇਗੀ, ਜਦਕਿ EWS ਅਤੇ OBC ਸ਼੍ਰੇਣੀ ਦੇ ਉਮੀਦਵਾਰਾਂ ਲਈ ਫੀਸ 600 ਰੁਪਏ ਹੈ। ਬਾਕੀ ਵਰਗ ਦੇ ਉਮੀਦਵਾਰਾਂ ਨੂੰ 325 ਰੁਪਏ ਫੀਸ ਦੇਣੀ ਪਵੇਗੀ।

CSIR UGC NET ਪ੍ਰੀਖਿਆ ਦਾ ਪੈਟਰਨ: CSIR UGC NET ਪ੍ਰੀਖਿਆ ਕੁੱਲ 180 ਮਿੰਟ ਦੀ ਹੋਵੇਗੀ ਅਤੇ ਦੋ ਸ਼ਿਫ਼ਟਾ 'ਚ ਕਰਵਾਈ ਜਾਵੇਗੀ। ਪਹਿਲੀ ਸ਼ਿਫ਼ਟ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫ਼ਟ ਦੁਪਹਿਰ 3 ਤੋਂ ਸ਼ਾਮ 6 ਵਜੇ ਤੱਕ ਦੀ ਹੈ। ਦੋਨੋ ਹੀ ਪੇਪਰਾਂ 'ਚ 150 ਸਵਾਲ ਆਉਣਗੇ ਅਤੇ ਇਹ ਸਵਾਲ Multiple Choice ਹੋਣਗੇ। ਪ੍ਰੀਖਿਆ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾ 'ਚ ਹੋਵੇਗੀ। ਸਹੀ ਜਵਾਬ ਹੋਣ 'ਤੇ +2 ਮਾਰਕਸ ਮਿਲਣਗੇ ਅਤੇ ਗਲਤ ਜਵਾਬ ਲਈ 0.25 ਮਾਰਕਸ ਕੱਟੇ ਜਾਣਗੇ। ਇਹ ਪ੍ਰੀਖਿਆ ਦੇਸ਼ਭਰ ਦੇ 225 ਕੇਂਦਰਾਂ 'ਤੇ ਆਯੋਜਿਤ ਕੀਤੀ ਜਾਵੇਗੀ।

CSIR UGC NET ਪ੍ਰੀਖਿਆ ਰਾਹੀ ਚੋਣ: ਇਸ ਪ੍ਰੀਖਿਆ ਰਾਹੀ ਯੋਗ ਉਮੀਦਵਾਰਾਂ ਨੂੰ ਜੂਨੀਅਰ ਰਿਸਰਚ ਫੈਲੋ ਯਾਨੀ ਜੇਆਰਐਫ, ਅਸਿਸਟੈਂਟ ਪ੍ਰੋਫੈਸਰ ਅਤੇ ਪੀਐਚਡੀ ਪ੍ਰੋਗਰਾਮ ਲਈ ਚੁਣਿਆ ਜਾਵੇਗਾ। ਇਹ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ, ਜੋ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ। ਅਪਲਾਈ ਕਰਨ ਤੋਂ ਪਹਿਲਾਂ ਯੋਗਤਾ ਅਤੇ ਹੋਰ ਵੇਰਵਿਆਂ ਦੀ ਸਹੀ ਤਰ੍ਹਾਂ ਜਾਂਚ ਕਰੋ ਅਤੇ ਫਿਰ ਹੀ ਫਾਰਮ ਨੂੰ ਭਰੋ।

ABOUT THE AUTHOR

...view details