ਹੈਦਰਾਬਾਦ:NTA ਨੇ ਸੰਯੁਕਤ ਦਾਖਲਾ ਪ੍ਰੀਖਿਆ ਦੇ ਅਪ੍ਰੈਲ 'ਚ ਆਯੋਜਿਤ ਦੂਜੇ ਸੈਸ਼ਨ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਇਸਦੇ ਨਾਲ ਹੀ, NTA ਨੇ ਅਪ੍ਰੈਲ ਸੈਸ਼ਨ ਲਈ ਰਜਿਸਟਰ 12 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਦੇ ਸਕੋਰ ਅਤੇ ਰੈਂਕ ਕਾਰਡ ਡਾਉਨਲੋਡ ਕਰਨ ਲਈ ਪ੍ਰੀਖਿਆ ਪੋਰਟਲ jeemain.nta.ac.in 'ਤੇ ਐਕਟਿਵ ਕਰ ਦਿੱਤੇ ਹਨ। ਜਿਹੜੇ ਉਮੀਦਵਾਰ 4,5,6,8 ਅਤੇ 9 ਅਪ੍ਰੈਲ ਨੂੰ ਆਯੋਜਿਤ JEE ਮੇਨ ਸੈਸ਼ਨ 2 'ਚ ਸ਼ਾਮਲ ਹੋਏ ਸੀ, ਉਹ ਆਪਣਾ ਸਕੋਰ ਅਤੇ ਰੈਂਕ ਕਾਰਡ ਪ੍ਰੀਖਿਆ ਪੋਰਟਲ 'ਤੇ ਐਕਟਿਵ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਨਤੀਜਿਆਂ ਵਾਲੇ ਪੇਜ਼ 'ਤੇ ਆਪਣੇ ਐਪਲੀਕੇਸ਼ਨ ਨੰਬਰ ਜਾਂ ਜਨਮ ਦੀ ਤਰੀਕ ਭਰ ਕੇ ਲੌਗਇਨ ਕਰਨਾ ਹੋਵੇਗਾ।
JEE ਮੇਨ ਸੈਸ਼ਨ 2 ਦੇ ਟਾਪਰਾਂ ਦੀ ਸੂਚੀ: NTA ਨੇ JEE ਮੇਨ ਸੈਸ਼ਨ 2 'ਚ ਸ਼ਾਮਲ ਹੋਣ ਵਾਲੇ 10 ਲੱਖ ਉਮੀਦਵਾਰਾਂ 'ਚੋ ਪੂਰੇ ਅੰਕ ਹਾਸਿਲ ਕਰਨ ਵਾਲੇ 56 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਨ੍ਹਾਂ 'ਚ ਕੁਝ ਨਾਮ ਹੇਠ ਲਿਖੇ ਅਨੁਸਾਰ ਹਨ:-
- ਗਜਾਰੇ ਨੀਲਕ੍ਰਿਸ਼ਨ ਨਿਰਮਲ ਕੁਮਾਰ (ਮਹਾਰਾਸ਼ਟਰ)
- ਦਕਸ਼ੀਸ਼ ਸੰਜੇ ਮਿਸ਼ਰਾ (ਮਹਾਰਾਸ਼ਟਰ)
- ਆਰਵ ਭੱਟ (ਹਰਿਆਣਾ)
- ਆਦਿਤਿਆ ਕੁਮਾਰ (ਰਾਜਸਥਾਨ)
- ਹੁੰਡੇਕਰ ਵਿਦਿਤ (ਤੇਲੰਗਾਨਾ)