ਹੈਦਰਾਬਾਦ: CA ਇੰਟਰ ਅਤੇ ਫਾਈਨਲ ਮਈ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਨਤੀਜਿਆਂ ਲਈ ਅਜੇ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ। CA ਇੰਟਰ ਅਤੇ ਫਾਈਨਲ ਮਈ 2024 ਸੈਸ਼ਨ ਲਈ ਆਯੋਜਿਤ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਹੋਣ 'ਚ 1-2 ਦਿਨ ਦਾ ਸਮੇਂ ਲੱਗ ਸਕਦਾ ਹੈ। ਦੱਸ ਦਈਏ ਕਿ ਪਹਿਲਾ ਇਹ ਨਤੀਜੇ 5 ਜੁਲਾਈ ਨੂੰ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ICAI ਦੇ CCM ਧੀਰਜ ਖੰਡੇਲਵਾਲ ਦੁਆਰਾ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, ICAI ਦੀ ਇੱਕ ਕਾਊਂਸਲਿੰਗ ਮੀਟਿੰਗ 2 ਅਤੇ 3 ਜੁਲਾਈ ਨੂੰ ਹੋਵੇਗੀ। ਇਸ ਮੀਟਿੰਗ 'ਚ ਨਤੀਜੇ ਜਾਰੀ ਕੀਤੇ ਜਾਣ ਦੀ ਤਰੀਕ ਦਾ ਫੈਸਲਾ ਲਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਨਤੀਜੇ 5 ਜੁਲਾਈ ਤੋਂ 10 ਜੁਲਾਈ ਦੇ ਵਿਚਕਾਰ ਐਲਾਨੇ ਜਾ ਸਕਦੇ ਹਨ।
ETV Bharat / education-and-career
CA ਇੰਟਰ ਅਤੇ ਫਾਈਨਲ ਮਈ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਤਰੀਕ ਦਾ ਅੱਜ ਹੋ ਸਕਦੈ ਐਲਾਨ, ਇਸ ਤਰ੍ਹਾਂ ਕਰ ਸਕੋਗੇ ਚੈੱਕ - CA Result 2024 Date
CA Result 2024 Date: ICAI ਦੇ CCM ਧੀਰਜ ਖੰਡੇਲਵਾਲ ਦੁਆਰਾ ਸ਼ੇਅਰ ਕੀਤੇ ਅਪਡੇਟ ਅਨੁਸਾਰ, CA ਇੰਟਰ ਅਤੇ ਫਾਈਨਲ ਮਈ ਪ੍ਰੀਖਿਆਵਾਂ ਦੇ ਨਤੀਜੇ ਜਲਦ ਜਾਰੀ ਹੋ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ICAI ਇੱਕ ਕਾਊਂਸਲਿੰਗ ਮੀਟਿੰਗ 2 ਅਤੇ 3 ਜੁਲਾਈ ਨੂੰ ਕਰੇਗੀ। ਇਸ ਮੀਟਿੰਗ 'ਚ ਨਤੀਜੇ ਜਾਰੀ ਕੀਤੇ ਜਾਣ ਦੀ ਤਰੀਕ ਦਾ ਫੈਸਲਾ ਹੋਵੇਗਾ।
Published : Jul 2, 2024, 12:09 PM IST
ਨਤੀਜਿਆਂ ਦੀ ਤਰੀਕ ਅੱਜ ਆ ਸਕਦੀ ਸਾਹਮਣੇ: ICAI ਦੁਆਰਾ CA ਇੰਟਰ ਅਤੇ ਫਾਈਨਲ ਮਈ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਤਰੀਕ ਦਾ ਐਲਾਨ 2 ਜੁਲਾਈ ਅਤੇ 3 ਜੁਲਾਈ ਨੂੰ ਕੀਤਾ ਜਾ ਸਕਦਾ ਹੈ। ਅਧਿਕਾਰਿਤ ਸੂਚਨਾ ਲਈ ਉਮੀਦਵਾਰ ਅਧਿਕਾਰਿਤ ਵੈੱਬਸਾਈਟ icai.org ਚੈੱਕ ਕਰਦੇ ਰਹਿਣ।
ਇਸ ਤਰ੍ਹਾਂ ਦੇਖ ਸਕੋਗੇ ਨਤੀਜੇ: ICAI ਦੁਆਰਾ ਨਿਰਧਾਰਿਤ ਤਰੀਕ 'ਤੇ CA ਇੰਟਰ ਅਤੇ ਫਾਈਨਲ ਮਈ ਪ੍ਰੀਖਿਆਵਾਂ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੂੰ ਨਤੀਜੇ ਵਾਲੇ ਸੈਕਸ਼ਨ 'ਚ ਜਾਣਾ ਹੋਵੇਗਾ। ਇਸ ਪੇਜ 'ਤੇ ਐਕਟਿਵ ਕੀਤੇ ਗਏ ਫਾਈਨਲ ਜਾਂ ਇੰਟਰ ਨਤੀਜਿਆਂ ਦੇ ਲਿੰਕ 'ਤੇ ਕਲਿੱਕ ਕਰੋ। ਫਿਰ ਨਵੇਂ ਪੇਜ 'ਤੇ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਭਰ ਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ ਆਪਣੇ ਨਤੀਜੇ ਅਤੇ ਸਕੋਰ ਕਾਰਡ ਦੇਖ ਸਕਣਗੇ।