ਹੈਦਰਾਬਾਦ: NEET UG 2024 ਦੀ ਪ੍ਰੀਖਿਆ 'ਚ ਸ਼ਾਮਲ ਹੋਏ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ NEET UG 2024 ਪ੍ਰੀਖਿਆ ਨੂੰ ਰੱਦ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ, ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ 'ਤੇ ਦਾਖਲੇ ਦੀ ਪ੍ਰੀਕਿਰੀਆਂ ਪੂਰੀ ਕਰਨ ਲਈ ਆਯੋਜਿਤ ਕੀਤੇ ਜਾਣ ਵਾਲੀ ਕਾਊਂਸਲਿੰਗ 'ਤੇ ਵੀ ਰੋਕ ਨਹੀਂ ਲਗਾਈ ਜਾਵੇਗੀ। ਇਸ ਮਾਮਲੇ 'ਤੇ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।
ETV Bharat / education-and-career
ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਨਹੀਂ ਰੱਦ ਹੋਵੇਗੀ NEET UG 2024 ਦੀ ਪ੍ਰੀਖਿਆ - NEET UG 2024
NEET UG 2024: ਸੁਪਰੀਮ ਕੋਰਟ ਨੇ ਅੱਜ NEET UG 2024 ਪ੍ਰੀਖਿਆ ਦੇ 4 ਜੂਨ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਹੋਈ ਗੜਬੜ ਨੂੰ ਲੈ ਕੇ ਦੇਸ਼ 'ਚ ਚੱਲ ਰਹੇ ਰੋਸ ਦੇ ਵਿਚਕਾਰ ਪ੍ਰੀਖਿਆ ਨੂੰ ਰੱਦ ਕਰਦੇ ਹੋਏ ਫਿਰ ਤੋਂ ਆਯੋਜਿਤ ਕੀਤੇ ਜਾਣ ਦੀ ਮੰਗ ਵਾਲੀ ਜਾਂਚ 'ਤੇ ਸੁਣਵਾਈ ਕਰ ਦਿੱਤੀ ਹੈ।
Published : Jun 11, 2024, 7:22 PM IST
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਡੀਕਲ, ਡੈਂਟਲ, ਆਯੂਸ਼ ਅਤੇ ਨਰਸਿੰਗ ਗ੍ਰੈਜੂਏਟ ਦੇ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ 5 ਮਈ ਨੂੰ ਆਯੋਜਿਤ ਕਰਵਾਈ NEET UG 2024 ਦੀ ਪ੍ਰੀਖਿਆ ਦੇ 4 ਜੂਨ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਹੋਈ ਗੜਬੜ ਨੂੰ ਲੈ ਕੇ ਦੇਸ਼ਭਰ 'ਚ ਚੱਲ ਰਹੇ ਪ੍ਰਦਰਸ਼ਨ ਦੇ ਵਿਚਕਾਰ ਪ੍ਰੀਖਿਆ ਨੂੰ ਰੱਦ ਕਰਦੇ ਹੋਏ ਫਿਰ ਤੋਂ ਆਯੋਜਿਤ ਕੀਤੇ ਜਾਣ ਵਾਲੀ ਮੰਗ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਸੁਣਾਇਆ ਹੈ।
ਇਸ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਦੀ ਬੈਂਚ ਵੱਲੋਂ ਸੁਣਵਾਈ ਕੀਤੀ ਜਾਣੀ ਸੀ। NEET UG 2024 ਰੱਦ ਕਰਨ ਅਤੇ ਫਿਰ ਤੋਂ ਆਯੋਜਨ ਦਾ NTA ਨੂੰ ਆਦੇਸ਼ ਦਿੱਤੇ ਜਾਣ ਦੀ ਮੰਗ ਇਸ ਜਾਂਚ ਰਾਹੀ ਡਾਕਟਰ ਵਿਵੇਕ ਪਾਂਡੇ ਦੇ ਨਾਲ ਸ਼ਿਵਾਂਗੀ ਮਿਸ਼ਰਾ ਅਤੇ ਹੋਰ ਵਿਦਿਆਰਥੀਆਂ ਨੇ ਦਾਇਰ ਕੀਤੀ ਸੀ। 1 ਜੂਨ ਨੂੰ ਸੁਪਰੀਮ ਕੋਰਟ ਵਿੱਚ ਦਾਇਰ ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਬਿਹਾਰ ਪੁਲਿਸ ਦੁਆਰਾ NEET UG 2024 ਪ੍ਰੀਖਿਆ ਦੇ ਪੇਪਰ ਲੀਕ ਦੇ ਦੋਸ਼ਾਂ ਦੀ ਪਹਿਲਾਂ ਤੋਂ ਹੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ NTA ਨੇ 4 ਜੂਨ ਨੂੰ ਨਤੀਜਿਆਂ ਦਾ ਐਲਾਨ ਕਰਦੇ ਹੋਏ 67 ਵਿਦਿਆਰਥੀਆਂ ਨੂੰ 720 ਅੰਕ ਦਿੱਤੇ ਹਨ ਅਤੇ ਇਨ੍ਹਾਂ 'ਚ 6 ਵਿਦਿਆਰਥੀ ਇੱਕ ਹੀ ਪ੍ਰੀਖਿਆ ਸੈਂਟਰ ਤੋਂ ਹਨ।