ਹੈਦਰਾਬਾਦ: NTA ਨੇ NEET UG 2024 ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਸ਼ਹਿਰ ਅਤੇ ਸੈਂਟਰ ਵੈਈਜ਼ ਨਤੀਜੇ ਜਾਰੀ ਕੀਤੇ ਗਏ ਹਨ। ਵਿਦਿਆਰਥੀ http://neet.ntaonline.in./ 'ਤੇ ਜਾ ਕੇ ਨਤੀਜੇ ਚੈੱਕ ਕਰ ਸਕਦੇ ਹਨ। ਦਰਅਸਲ, ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ NTA ਨੂੰ ਵਿਦਿਆਰਥੀਆਂ ਦੀ ਪਹਿਚਾਣ ਨੂੰ ਨਾ ਉਜਾਗਰ ਕਰਦੇ ਹੋਏ NEET UG 2024 ਪ੍ਰੀਖਿਆ ਦੇ ਨਤੀਜੇ ਅਧਿਕਾਰਿਤ ਵੈੱਬਸਾਈਟ 'ਤੇ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ।
NEET UG 2024 ਪ੍ਰੀਖਿਆ ਦੇ ਨਤੀਜਿਆਂ ਦਾ ਦੁਬਾਰਾ ਐਲਾਨ: ਅੱਜ NTA ਨੇ 4,750 ਕੇਂਦਰਾਂ ਦੇ NEET UG 2024 ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ। NEET UG 2024 ਪ੍ਰੀਖਿਆ 5 ਮਈ ਨੂੰ ਆਯੋਜਿਤ ਕੀਤੀ ਗਈ ਸੀ ਅਤੇ ਨਤੀਜੇ 4 ਜੂਨ ਨੂੰ ਆਏ ਸੀ। NEET UG 2024 ਪ੍ਰੀਖਿਆ ਦੇ ਨਤੀਜੇ ਦੇਖ ਕੇ ਉਮੀਦਵਾਰ ਹੈਰਾਨ ਹੋ ਗਏ ਸੀ, ਕਿਉਕਿ ਅਜਿਹਾ ਪਹਿਲੀ ਵਾਰ ਸੀ ਕਿ ਜਦੋ NEET ਦੀ ਪ੍ਰੀਖਿਆ 'ਚ 67 ਟਾਪਰ ਸੀ। 67 ਵਿਦਿਆਰਥੀਆਂ ਨੇ 720 'ਚੋ 720 ਨੰਬਰ ਹਾਸਿਲ ਕੀਤੇ ਸੀ। ਇਹ ਮਾਮਲਾ ਜਦੋ ਸੁਪਰੀਮ ਕੋਰਟ ਪਹੁੰਚਿਆ, ਤਾਂ NTA ਨੇ ਕਿਹਾ ਕਿ ਸਮੇਂ ਘੱਟ ਹੋਣ ਕਰਕੇ ਵਿਦਿਆਰਥੀਆਂ ਨੂੰ ਗ੍ਰੇਸ ਨੰਬਰ ਦਿੱਤੇ ਗਏ ਹਨ। ਇਸ ਤੋਂ ਬਾਅਦ ਏਜੰਸੀ ਨੇ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਵਿਕਲਪ ਦਿੱਤਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਮੰਨ ਲਿਆ ਸੀ।