ਪੰਜਾਬ

punjab

ETV Bharat / education-and-career

ਯੂਜੀਸੀ ਨੈੱਟ ਜੂਨ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਲਦ ਹੋਵੇਗਾ ਜਾਰੀ, ਐਨਟੀਏ ਇਸ ਵਾਰ ਪੀਐਚਡੀ ਦਾਖਲੇ ਸਮੇਤ 3 ਸ਼੍ਰੇਣੀਆਂ 'ਚ ਕਰਵਾਏਗਾ ਟੈਸਟ - UGC NET JUNE EXAM - UGC NET JUNE EXAM

UGC NET June Exam: NTA ਦੁਆਰਾ NET ਦੇ ਜੂਨ 2024 ਸੈਸ਼ਨ ਲਈ ਨੋਟੀਫਿਕੇਸ਼ਨ ਕਦੇ ਵੀ ਜਾਰੀ ਕੀਤਾ ਜਾ ਸਕਦਾ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅਪਲਾਈ ਪ੍ਰੀਕਿਰੀਆ ਵੀ ਸ਼ੁਰੂ ਹੋ ਜਾਵੇਗੀ।

UGC NET June Exam
UGC NET June Exam

By ETV Bharat Punjabi Team

Published : Apr 3, 2024, 12:30 PM IST

ਹੈਦਰਾਬਾਦ: NET ਦੇ ਜੂਨ 2024 ਸੈਸ਼ਨ ਲਈ ਨੋਟੀਫਿਕੇਸ਼ਨ NTA ਦੁਆਰਾ ਇਸ ਹਫ਼ਤੇ 'ਚ ਜਾਰੀ ਕੀਤੇ ਜਾਣ ਦੀ ਜਾਣਕਾਰੀ ਆਯੋਗ ਦੇ ਕਮਿਸ਼ਨ ਚੇਅਰਮੈਨ ਐਮ.ਜਗਦੀਸ਼ ਕੁਮਾਰ ਨੇ ਹਾਲ ਹੀ ਵਿੱਚ ਦਿੱਤੀ ਸੀ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਆਯੋਗ ਦੁਆਰਾ ਜੂਨ ਸੈਸ਼ਨ ਲਈ ਨੋਟੀਫਿਕੇਸ਼ਨ ਕਦੇ ਵੀ ਜਾਰੀ ਕੀਤਾ ਜਾ ਸਕਦਾ ਹੈ।

ਅਪਲਾਈ ਪ੍ਰੀਕਿਰੀਆ ਵੀ ਜਲਦ ਹੋ ਸਕਦੀ ਸ਼ੁਰੂ:NTA ਦੁਆਰਾ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅਪਲਾਈ ਪ੍ਰੀਕਿਰੀਆ ਵੀ ਸ਼ੁਰੂ ਹੋ ਜਾਵੇਗੀ। ਅਪਲਾਈ ਅਧਿਕਾਰਿਤ ਪ੍ਰੀਖਿਆ ਪੋਰਟਲ ugcnet.nta.ac.in 'ਤੇ ਕੀਤਾ ਜਾ ਸਕੇਗਾ। ਅਪਲਾਈ ਦੌਰਾਨ ਉਮੀਦਵਾਰਾਂ ਨੂੰ ਨਿਰਧਾਰਿਤ ਪ੍ਰੀਖਿਆ ਦਾ ਵੀ ਭੁਗਤਾਨ ਕਰਨਾ ਹੋਵੇਗਾ। ਇਸਨੂੰ ਉਮੀਦਵਾਰ ਔਨਲਾਈਨ ਭਰ ਸਕਣਗੇ। ਹਾਲਾਂਕਿ, ਅਪਲਾਈ ਕਰਨ ਤੋਂ ਪਹਿਲਾ ਉਮੀਦਵਾਰਾਂ ਨੂੰ ਇਸ ਪ੍ਰੀਖਿਆ ਲਈ ਨਿਰਧਾਰਿਤ ਯੋਗਤਾ ਦੀ ਜਾਣਕਾਰੀ ਪ੍ਰੀਖਿਆ ਨੋਟੀਫਿਕੇਸ਼ਨ ਤੋਂ ਲੈ ਲੈਣੀ ਚਾਹੀਦੀ ਹੈ।

ਦਾਖਲੇ ਸਮੇਂ ਇਸ ਵਾਰ ਤਿੰਨ ਸ਼੍ਰੈਣੀਆ 'ਚ ਕਰਵਾਏ ਜਾਣਗੇ ਟੈਸਟ: UGC ਨੇ ਹਾਲ ਹੀ ਵਿੱਚ 27 ਮਾਰਚ ਨੂੰ ਰਾਸ਼ਟਰੀ ਯੋਗਤਾ ਟੈਸਟ ਨੂੰ ਲੈ ਕੇ ਇੱਕ ਨੋਟਿਸ ਜਾਰੀ ਕਰਦੇ ਹੋਏ NET ਦੇ ਆਧਾਰ 'ਤੇ PhD 'ਚ ਵੀ ਦਾਖਲਾ ਲਏ ਜਾਣ ਦਾ ਐਲਾਨ ਕੀਤਾ ਸੀ। ਅਜਿਹੇ 'ਚ ਤੁਹਾਨੂੰ ਦੇਸ਼ ਭਰ ਦੇ ਕੇਂਦਰੀ, ਰਾਜ, ਯੂਨੀਵਰਸਿਟੀਆਂ, ਮਾਨਤਾ ਪ੍ਰਾਪਤ ਕਾਲਜਾਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਖੋਜ ਪ੍ਰੋਗਰਾਮਾਂ ਵਿੱਚ ਦਾਖਲੇ ਲਈ UGC NET ਪ੍ਰੀਖਿਆ ਪਾਸ ਕਰਨੀ ਪਵੇਗੀ। ਅਜਿਹੀ ਸਥਿਤੀ ਵਿੱਚ ਯੂਜੀਸੀ ਨੈੱਟ ਪ੍ਰੀਖਿਆ 2 ਸ਼੍ਰੇਣੀਆਂ ਦੀ ਬਜਾਏ ਹੁਣ 3 ਸ਼੍ਰੇਣੀਆਂ ਵਿੱਚ ਆਯੋਜਿਤ ਕੀਤੀ ਜਾਵੇਗੀ।

ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੀਖਿਆ ਦਾ ਆਯੋਜਨ ਸ਼੍ਰੈਣੀ 1-ਜੂਨੀਅਰ ਰਿਸਰਚ ਫੈਲੋਸ਼ਿਪ ਅਤੇ ਸਹਾਇਕ ਪ੍ਰੋਫੈਸਰ ਦੀ ਭਰਤੀ ਲਈ ਯੋਗਤਾ, ਸ਼੍ਰੇਣੀ 2 ਲਈ ਸਿਰਫ ਸਹਾਇਕ ਪ੍ਰੋਫੈਸਰ ਦੀ ਭਰਤੀ ਲਈ ਯੋਗਤਾ ਨਿਰਧਾਰਤ ਕਰਨ ਲਈ ਵਰਤੀ ਜਾਂਦੀ ਸੀ।

ABOUT THE AUTHOR

...view details