ਹੈਦਰਾਬਾਦ: NEET UG ਪ੍ਰੀਖਿਆ 'ਚ ਸ਼ਾਮਲ ਹੋਏ 20 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। NTA ਨੇ ਇਸ ਸਾਲ ਮੈਡੀਕਲ, ਡੈਂਟਲ, ਆਯੂਸ਼ ਅਤੇ ਨਰਸਿੰਗ ਅੰਡਰ ਗ੍ਰੈਜੂਏਟ ਦਾਖਲੇ ਲਈ ਆਯੋਜਿਤ NEET UG ਪ੍ਰੀਖਿਆ ਲਈ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਹਨ। ਏਜੰਸੀ ਦੁਆਰਾ ਉੱਤਰ-ਕੁੰਜੀ ਦੇ ਨਾਲ-ਨਾਲ ਪ੍ਰੀਖਿਆ 'ਚ ਸ਼ਾਮਲ ਹੋਏ ਉਮੀਦਵਾਰਾਂ ਦੀ OMR ਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ NTA ਨੇ NEET UG 2024 ਪ੍ਰੀਖਿਆ ਦਾ ਆਯੋਜਨ 24 ਲੱਖ ਉਮੀਦਵਾਰਾਂ ਲਈ 5 ਮਈ ਨੂੰ ਕੀਤਾ ਸੀ।
ਇਸ ਤਰ੍ਹਾਂ ਕਰੋ ਡਾਊਨਲੋਡ: ਜਿਹੜੇ ਉਮੀਦਵਾਰ NEET UG ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਆਪਣੀ OMR ਸ਼ੀਟ ਅਤੇ ਉੱਤਰ-ਕੁੰਜੀਆਂ ਨੂੰ ਡਾਊਨਲੋਡ ਕਰਨ ਲਈ ਅਧਿਕਾਰਿਤ ਵੈੱਬਸਾਈਟ exams.nta.ac.in/NEET 'ਤੇ ਜਾਣ। ਫਿਰ ਹੋਮ ਪੇਜ 'ਤੇ ਦਿੱਤੇ ਗਏ ਲਿੰਕ ਤੋਂ ਲੈਗਇਨ ਪੇਜ 'ਤੇ ਜਾਓ। ਇਸ ਤੋਂ ਬਾਅਦ ਉਮੀਦਵਾਰ ਆਪਣੇ ਐਪਲੀਕੇਸ਼ਨ ਨੰਬਰ ਅਤੇ ਜਨਮ ਤਰੀਕ ਦੀ ਡਿਟੇਲ ਨਾਲ ਲੌਗਇਨ ਕਰਨ। ਫਿਰ ਉਮੀਦਵਾਰ ਆਪਣੀ OMR ਸ਼ੀਟ ਅਤੇ ਉੱਤਰ-ਕੁੰਜੀ PDF ਡਾਊਨਲੋਡ ਕਰ ਸਕਣਗੇ। ਇਸਦੇ ਨਾਲ ਹੀ ਲਿੰਕ ਤੋਂ ਇਨ੍ਹਾਂ ਉੱਤਰ-ਕੁੰਜੀਆਂ 'ਤੇ ਆਪਣਾ ਇਤਰਾਜ਼ ਵੀ ਦਰਜ ਕਰਵਾ ਸਕਣਗੇ।