ਹੈਦਰਾਬਾਦ:CA ਫਾਊਂਡੇਸ਼ਨ ਪ੍ਰੀਖਿਆ ਦੀਆਂ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ICAI ਨੇ CA ਫਾਊਂਡੇਸ਼ਨ ਕੋਰਸ ਦੇ ਜੂਨ 2024 ਸੈਸ਼ਨ ਦੀਆਂ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਲਈ ਅਪਲਾਈ ਕੀਤੇ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ, ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਵੀ ਅਧਿਕਾਰਿਤ ਵੈੱਬਸਾਈਟ icai.org 'ਤੇ ਐਕਟਿਵ ਕਰ ਦਿੱਤਾ ਗਿਆ ਹੈ।
ETV Bharat / education-and-career
CA ਫਾਊਂਡੇਸ਼ਨ ਦੀ ਪ੍ਰੀਖਿਆ ਲਈ ਜਾਰੀ ਹੋਏ ਐਡਮਿਟ ਕਾਰਡ, ਇਸ ਦਿਨ ਹੋਵੇਗੀ ਪ੍ਰੀਖਿਆ - CA Admit Card 2024 - CA ADMIT CARD 2024
CA Admit Card 2024: ICAI ਨੇ CA ਫਾਊਂਡੇਸ਼ਨ ਜੂਨ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ ਤੁਹਾਨੂੰ icai.org ਵੈੱਬਸਾਈਟ 'ਤੇ ਜਾਣਾ ਹੋਵੇਗਾ।
Published : Jun 6, 2024, 10:17 AM IST
CA ਫਾਊਂਡੇਸ਼ਨ ਪ੍ਰੀਖਿਆ ਦੀਆਂ ਤਰੀਕਾਂ: ICAI ਅਨੁਸਾਰ, CA ਫਾਊਂਡੇਸ਼ਨ ਪ੍ਰੀਖਿਆਂ 20, 22, 24 ਅਤੇ 26 ਜੂਨ ਨੂੰ ਹੋਵੇਗੀ। ਇਨ੍ਹਾਂ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ।
ਇਸ ਤਰ੍ਹਾਂ ਡਾਊਨਲੋਡ ਕਰੋ ਐਡਮਿਟ ਕਾਰਡ: CA ਫਾਊਂਡੇਸ਼ਨ ਜੂਨ 2024 ਪ੍ਰੀਖਿਆ ਲਈ ਰਜਿਸਟਰ ਕੀਤੇ ਉਮੀਦਵਾਰ ਨੂੰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਅਧਿਕਾਰਿਤ ਵੈੱਬਸਾਈਟ icai.org 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਵੈੱਬਸਾਈਟ 'ਤੇ ਵਿਦਿਆਰਥੀ ਸੈਕਸ਼ਨ 'ਚ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਨਵੇਂ ਪੇਜ 'ਤੇ ਵਿਦਿਆਰਥੀਆਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਨੂੰ ਭਰ ਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਾਅਦ ਵਿਦਿਆਰਥੀ ਆਪਣਾ ਐਡਮਿਟ ਕਾਰਡ ਸਕ੍ਰੀਨ 'ਤੇ ਦੇਖ ਸਕਣਗੇ। ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ 'ਤੇ ਦਿੱਤੀ ਗਈ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਜਿਵੇਂ ਕਿ ਨਾਮ, ਮਾਤਾ/ਪਿਤਾ ਦਾ ਨਾਮ, ਜਨਮ ਤਰੀਕ ਅਤੇ ਫੋਟੋ ਆਦਿ ਨੂੰ ਚੈੱਕ ਕਰੋ। ਜੇਕਰ ਇਨ੍ਹਾਂ ਵਿੱਚ ਕੋਈ ਗਲਤੀ ਹੈ, ਤਾਂ ਸੁਧਾਰ ਲਈ ਜਲਦ ਹੀ ICAI ਦੇ ਹੈਲਪਲਾਈਨ ਨੰਬਰ 'ਤੇ ਸੰਪਰਕ ਕਰੋ।