ਨਵੀਂ ਦਿੱਲੀ: ਬਜਟ ਪੇਸ਼ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਆਮ ਜਨਤਾ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਮੋਦੀ ਸਰਕਾਰ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 30 ਰੁਪਏ ਤੱਕ ਘਟਾ ਦਿੱਤੀ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੰਪਨੀਆਂ ਵੱਲੋਂ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ। IOCL ਦੀ ਵੈੱਬਸਾਈਟ ਦੇ ਮੁਤਾਬਕ, ਇਹ ਬਦਲੀਆਂ ਹੋਈਆਂ ਦਰਾਂ ਅੱਜ ਯਾਨੀ 1 ਜੁਲਾਈ, 2024 ਤੋਂ ਲਾਗੂ ਹੋ ਗਈਆਂ ਹਨ।
ਅੱਜ ਤੋਂ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੇ ਪਹਿਲੇ ਦਿਨ ਬਦਲਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 30 ਰੁਪਏ ਤੱਕ ਘਟਾ ਦਿੱਤੀ ਹੈ।
- ਦਿੱਲੀ 'ਚ ਇਸ ਦੀ ਕੀਮਤ 1646 ਰੁਪਏ ਹੋ ਗਈ ਹੈ।
- ਕੋਲਕਾਤਾ 'ਚ ਸਿਲੰਡਰ ਦੀ ਕੀਮਤ 1756 ਰੁਪਏ ਹੋ ਗਈ ਹੈ।
- ਮੁੰਬਈ 'ਚ ਸਿਲੰਡਰ ਦੀ ਕੀਮਤ 1598 ਰੁਪਏ ਹੋਵੇਗੀ।
- ਚੇਨਈ ਵਿੱਚ ਸਿਲੰਡਰ ਦੀ ਕੀਮਤ 1809 ਰੁਪਏ ਹੋ ਗਈ ਹੈ।