ਪੰਜਾਬ

punjab

ETV Bharat / business

ਬੈਂਕਾਂ 'ਚ ਛੁੱਟੀ ਨਾਲ ਹੋਈ ਅਕਤੂਬਰ ਮਹੀਨੇ ਦੀ ਸ਼ੁਰੂਆਤ; ਚੈਕ ਕਰੋ ਇਸ ਮਹੀਨੇ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ - Bank Holidays - BANK HOLIDAYS

Bank Holidays In October: ਅਕਤੂਬਰ ਵਿੱਚ ਕੁੱਲ 15 ਦਿਨ ਬੈਂਕ ਬੰਦ ਰਹਿਣਗੇ। ਦੀਵਾਲੀ, ਨਵਰਾਤਰੀ, ਦੁਸਹਿਰੇ ਵਰਗੀਆਂ ਸਰਕਾਰੀ ਛੁੱਟੀਆਂ ਕਾਰਨ ਬੈਂਕ ਮਹੀਨੇ ਵਿੱਚ ਸਿਰਫ਼ 15 ਦਿਨ ਹੀ ਖੁੱਲ੍ਹੇ ਰਹਿਣਗੇ। ਚੈਕ ਕਰੋ ਲਿਸਟ, ਪੜ੍ਹੋ ਪੂਰੀ ਖ਼ਬਰ।

Bank Holidays In October
ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ (Etv Bharat)

By ETV Bharat Punjabi Team

Published : Sep 28, 2024, 2:27 PM IST

Updated : Oct 1, 2024, 6:07 AM IST

ਹੈਦਰਾਬਾਦ: ਅਗਲੇ ਮਹੀਨੇ ਅਕਤੂਬਰ 2024 ਵਿੱਚ, ਕਈ ਤਿਉਹਾਰਾਂ ਅਤੇ ਰਾਸ਼ਟਰੀ ਛੁੱਟੀਆਂ ਕਾਰਨ ਬੈਂਕ ਲਗਭਗ 15 ਦਿਨਾਂ ਲਈ ਬੰਦ ਰਹਿਣਗੇ। ਗਾਂਧੀ ਜਯੰਤੀ ਮੌਕੇ 2 ਅਕਤੂਬਰ (ਬੁੱਧਵਾਰ) ਨੂੰ ਦੇਸ਼ ਭਰ ਵਿੱਚ ਛੁੱਟੀ ਰਹੇਗੀ। ਦੱਸ ਦੇਈਏ ਕਿ ਆਰਬੀਆਈ ਦੀ ਸੂਚੀ ਦੇ ਮੁਤਾਬਕ ਅਕਤੂਬਰ ਮਹੀਨੇ ਵਿੱਚ ਤੁਹਾਡੇ ਰਾਜ ਵਿੱਚ ਸਰਕਾਰੀ ਛੁੱਟੀਆਂ ਕਦੋਂ ਆ ਰਹੀਆਂ ਹਨ।

ਹਾਲਾਂਕਿ, ਆਰਬੀਆਈ ਬੈਂਕ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਅਕਤੂਬਰ ਵਿੱਚ ਬੈਂਕ ਕੁੱਲ 15 ਦਿਨਾਂ ਲਈ ਬੰਦ ਰਹਿਣ ਵਾਲੇ ਹਨ। ਇਸ ਵਿੱਚ ਦੂਜੇ-ਚੌਥੇ ਸ਼ਨੀਵਾਰ ਅਤੇ ਐਤਵਾਰ ਦੀਆਂ ਹਫ਼ਤਾਵਾਰੀ ਛੁੱਟੀਆਂ ਵੀ ਸ਼ਾਮਲ ਹਨ।

ਇਨ੍ਹਾਂ ਤਿਉਹਾਰਾਂ ਦੇ ਮੌਕੇ ਰਹੇਗੀ ਛੁੱਟੀ

ਮਹਾਤਮਾ ਗਾਂਧੀ / ਮਹਾਲਿਆ ਅਮਾਵਸਿਆ, ਨਵਰਾਤਰੀ, ਦੁਰਗਾ ਪੂਜਾ / ਦੁਸਹਿਰਾ (ਮਹਾ ਸਪਤਮੀ), ਦੁਰਗਾ ਪੂਜਾ, ਦੁਰਗਾ ਅਸ਼ਟਮੀ, ਮਹਾਂ ਅਸ਼ਟਮੀ / ਮਹਾਨਵਮੀ, ਦੁਸਹਿਰਾ (ਮਹਾਦਸ਼ਮੀ) / ਵਿਜਯਾਦਸ਼ਮੀ, ਲਕਸ਼ਮੀ ਪੂਜਾ, ਮਹਾਰਿਸ਼ੀ ਵਾਲਮੀਕਿ ਜਯੰਤੀ, ਦੀਵਾਲੀ / ਕਾਲੀ ਅਕਤੂਬਰ 2020 ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਵਰਗੇ ਵੱਡੇ ਮੌਕਿਆਂ 'ਤੇ ਬੈਂਕਾਂ 'ਚ ਛੁੱਟੀ ਰਹੇਗੀ।

ਕਿੱਥੇ ਤੇ ਕਦੋਂ ਬੈਂਕ ਰਹਿਣਗੇ ਬੰਦ, ਚੈਕ ਕਰੋ ਲਿਸਟ:-

ਤਰੀਕ ਛੁੱਟੀ ਕਿਉਂ ? ਰਾਜ/ਸੂਬਾ
1 ਅਕਤੂਬਰ ਵਿਧਾਨਸਭਾ ਚੋਣਾਂ ਜੰਮੂ-ਕਸ਼ਮੀਰ
2 ਅਕਤੂਬਰ ਗਾਂਧੀ ਜਯੰਤੀ/ਮਹਾਲਿਯਾ ਅਮਾਵਸਿਆ ਹਰ ਥਾਂ
3 ਅਕਤੂਬਰ ਨਰਾਤਿਆਂ ਦਾ ਪਹਿਲਾਂ ਦਿਨ ਰਾਜਸਥਾਨ
3 ਅਕਤੂਬਰ ਐਤਵਾਰ ਹਰ ਥਾਂ
10 ਅਕਤੂਬਰ ਦੁਰਗਾ ਪੂਜਾ (ਮਹਾਸਪਤਮੀ) ਤ੍ਰਿਪੁਰਾ, ਅਸਮ, ਨਾਗਾਲੈਂਡ ਤੇ ਬੰਗਾਲ
12 ਅਕਤੂਬਰ ਦੁਸ਼ਹਿਰਾ/ਵਿਜੈ ਦਸ਼ਮੀ/ਦੂਜਾ ਸ਼ਨੀਵਾਰ ਹਰ ਥਾਂ
13 ਅਕਤੂਬਰ ਐਤਵਾਰ ਹਰ ਥਾਂ
14 ਅਕਤੂਬਰ ਸੋਮਵਾਰ ਸਿੱਕਮ
16 ਅਕਤੂਬਰ ਲਕਸ਼ਮੀ ਪੂਜਾ ਤ੍ਰਿਪੁਰਾ ਤੇ ਬੰਗਾਲ
17 ਅਕਤੂਬਰ ਮਹਾਰਿਸ਼ੀ ਵਾਲਮੀਕਿ ਜਯੰਤੀ/ਬੀਹੂ ਕਰਨਾਟਕ, ਅਸਾਮ ਤੇ ਹਿਮਾਚਲ ਪ੍ਰਦੇਸ਼
20 ਅਕਤੂਬਰ ਐਤਵਾਰ ਹਰ ਥਾਂ
26 ਅਕਤੂਬਰ ਜੰਮੂ-ਕਸ਼ਮੀਰ ਦਿਵਸ ਜੰਮੂ ਤੇ ਸ੍ਰੀਨਗਰ
29 ਅਕਤੂਬਰ ਐਤਵਾਰ ਹਰ ਥਾਂ
31 ਅਕਤੂਬਰ ਦੀਵਾਲੀ/ਕਾਲੀ ਪੂਜਾ/ਸਰਦਾਰ ਵੱਲਭ ਭਾਈ ਪਟੇਲ/ਨਰਕ ਚਤੁਰਦਸ਼ੀ ਜਨਮ ਦਿਵਸ ਤ੍ਰਿਪੁਰਾ, ਮਹਾਰਾਸ਼ਟਰ, ਉਤਰਾਖੰਡ, ਸਿੱਕਮ, ਮਨੀਪੁਰ ਅਤੇ ਮੇਘਾਲਿਆ ਨੂੰ ਛੱਡ ਕੇ ਬੈਂਕ ਬੰਦ ਰਹਿਣਗੇ।
Last Updated : Oct 1, 2024, 6:07 AM IST

ABOUT THE AUTHOR

...view details