ਪੰਜਾਬ

punjab

ETV Bharat / bharat

ਖੁਦ ਦੀ ਔਲਾਦ ਨਾ ਹੋਣ ਕਾਰਨ ਪਤਨੀ ਆਪਣੀ ਸਹੇਲੀ ਨਾਲ ਕਰਵਾ ਰਹੀ ਸੀ ਪਤੀ ਦਾ ਵਿਆਹ, ਮੌਕੇ 'ਤੇ ਪਹੁੰਚੀ ਪੁਲਿਸ - Firozabad Wedding Ruckus - FIROZABAD WEDDING RUCKUS

ਫਿਰੋਜ਼ਾਬਾਦ 'ਚ ਇਕ ਵਿਆਹੁਤਾ ਔਰਤ ਆਪਣੇ ਪਤੀ ਦਾ ਆਪਣੀ ਹੀ ਸਹੇਲੀ ਨਾਲ ਵਿਆਹ ਕਰਵਾ ਰਹੀ ਸੀ। ਵਿਆਹ ਤੋਂ ਬਾਅਦ ਕੋਈ ਔਲਾਦ ਨਾ ਹੋਣ ਕਾਰਨ ਉਹ ਇਹ ਕਦਮ ਚੁੱਕ ਰਹੀ ਸੀ। ਲੋਕਾਂ ਦੀ ਸੂਚਨਾ 'ਤੇ ਪੁਲਿਸ ਨੇ ਵਿਆਹ ਨੂੰ ਰੋਕ ਦਿੱਤਾ।

ਫ਼ਿਰੋਜ਼ਾਬਾਦ 'ਚ ਪੁਲਿਸ ਨੇ ਨਾਬਾਲਿਗ ਦਾ ਵਿਆਹ ਰੋਕਿਆ
ਫ਼ਿਰੋਜ਼ਾਬਾਦ 'ਚ ਪੁਲਿਸ ਨੇ ਨਾਬਾਲਿਗ ਦਾ ਵਿਆਹ ਰੋਕਿਆ (Etv Bharat)

By ETV Bharat Punjabi Team

Published : Jun 6, 2024, 4:00 PM IST

ਉੱਤਰ ਪ੍ਰਦੇਸ਼/ਫਿਰੋਜ਼ਾਬਾਦ:ਵਿਆਹ ਤੋਂ ਬਾਅਦ ਬੱਚਾ ਨਾ ਹੋਣ 'ਤੇ ਪਤਨੀ ਨੇ ਗਲਤ ਰਾਹ ਤਿਆਰ ਕਰ ਲਿਆ। ਉਹ ਆਪਣੇ ਪਤੀ ਦਾ ਵਿਆਹ ਆਪਣੀ ਹੀ ਨਾਬਾਲਗ ਸਹੇਲੀ ਨਾਲ ਕਰਵਾ ਰਹੀ ਸੀ। ਜਦੋਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਕੁਝ ਸਮੇਂ 'ਚ ਹੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਨਾਬਾਲਗ ਨੂੰ ਸ਼ੈਲਟਰ ਹੋਮ ਭੇਜ ਦਿੱਤਾ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਮੂਲ ਰੂਪ ਤੋਂ ਦਿੱਲੀ ਦਾ ਰਹਿਣ ਵਾਲਾ 30 ਸਾਲਾ ਨੌਜਵਾਨ ਉੱਤਰੀ ਥਾਣਾ ਖੇਤਰ ਦੇ ਗੰਗਾ ਨਗਰ 'ਚ ਕਿਰਾਏ ਦੇ ਮਕਾਨ 'ਚ ਆਪਣੀ ਪਤਨੀ ਨਾਲ ਰਹਿੰਦਾ ਹੈ। ਨੌਜਵਾਨ ਦਾ ਬੁੱਧਵਾਰ ਰਾਤ ਨੂੰ ਵਿਆਹ ਹੋ ਰਿਹਾ ਸੀ। ਜਿਸ ਲੜਕੀ ਨਾਲ ਉਹ ਵਿਆਹ ਕਰ ਰਿਹਾ ਸੀ, ਉਹ ਨਾਬਾਲਗ ਹੋਣ ਦਾ ਖਦਸ਼ਾ ਪ੍ਰਗਟ ਕਰਦਿਆਂ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਕੁਝ ਸਮੇਂ 'ਚ ਹੀ ਮੌਕੇ 'ਤੇ ਪਹੁੰਚ ਗਈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਉਹ ਲਾੜਾ-ਲਾੜੀ ਨੂੰ ਨਾਲ ਲੈਕੇ ਥਾਣੇ ਆ ਗਈ। ਥਾਣਾ ਉੱਤਰੀ ਦੇ ਇੰਚਾਰਜ ਵੈਭਵ ਕੁਮਾਰ ਸਿੰਘ ਨੇ ਦੱਸਿਆ ਕਿ ਪੁਲਿਸ ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਵਿਆਹ ਦੇ ਕਈ ਸਾਲ ਬਾਅਦ ਵੀ ਉਸ ਦੇ ਕੋਈ ਬੱਚਾ ਨਹੀਂ ਹੋਇਆ। ਪਤਨੀ ਨੂੰ ਬੱਚੇ ਦੀ ਚਿੰਤਾ ਰਹਿੰਦੀ ਹੈ। ਇਸ 'ਤੇ ਪਤਨੀ ਨੇ ਆਪਣੀ ਸਹੇਲੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਪਤਨੀ ਖੁਦ ਉਸ ਦਾ ਵਿਆਹ ਆਪਣੀ ਸਹੇਲੀ ਨਾਲ ਕਰਵਾ ਰਹੀ ਸੀ। ਇਹ ਸਭ ਉਸ ਦੀ ਸਹਿਮਤੀ ਨਾਲ ਹੋ ਰਿਹਾ ਸੀ।

ਥਾਣਾ ਮੁਖੀ ਨੇ ਦੱਸਿਆ ਕਿ ਲਾੜੀ ਨੂੰ ਸ਼ੈਲਟਰ ਹੋਮ ਭੇਜ ਦਿੱਤਾ ਗਿਆ ਹੈ। ਲਾੜੀ ਦੀ ਉਮਰ ਦੀ ਜਾਂਚ ਦੇ ਨਾਲ-ਨਾਲ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਅਧੂਰੇ ਵਿਆਹ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਕਾਫੀ ਚਰਚਾ ਹੈ।

ABOUT THE AUTHOR

...view details