Aries horoscope (ਮੇਸ਼)
ਆਜ਼ਾਦੀ ਇੱਕ ਅਜਿਹੀ ਚੀਜ਼ ਹੈ ਜਿਸ ਦੀ ਤੁਹਾਡੇ ਵੱਲੋਂ ਕੀਤੇ ਗਏ ਹਰ ਕੰਮ ਵਿੱਚ, ਤੁਸੀਂ ਇੱਛਾ ਰੱਖ ਰਹੇ ਹੋ। ਤੁਹਾਡਾ ਦਿਨ ਵੱਖ-ਵੱਖ ਕਿਸਮ ਦੇ ਪਰਿਵਾਰਕ ਮਸਲਿਆਂ ਨਾਲ ਭਰਿਆ ਲੱਗ ਰਿਹਾ ਹੈ। ਨੌਜਵਾਨ ਸੰਭਾਵਿਤ ਤੌਰ ਤੇ ਆਪਣਾ ਦਿਨ ਖਰੀਦਦਾਰੀ ਕਰਨ ਜਾਂ ਫਿਲਮ ਦੇਖਣ ਜਾ ਕੇ ਬਿਤਾ ਸਕਦੇ ਹਨ, ਜਦਕਿ ਛੋਟੇ ਬੱਚੇ ਤੁਹਾਡੇ ਤੋਂ ਪਾਰਟੀ ਲੈਣ ਲਈ ਰੌਲਾ ਪਾ ਸਕਦੇ ਹਨ।
Taurus Horoscope (ਵ੍ਰਿਸ਼ਭ)
ਅੱਜ ਤੁਸੀਂ ਆਪਣੇ ਆਪ ਨੂੰ ਪ੍ਰਕਟ ਕਰਨ ਵਿੱਚ ਥੋੜ੍ਹਾ ਸੰਕੋਚੀ ਮਹਿਸੂਸ ਕਰ ਸਕਦੇ ਹੋ, ਕਿਉਂਕਿ ਤੁਹਾਡੇ ਵਿੱਚ ਹੰਕਾਰ ਦੀਆਂ ਭਾਵਨਾਵਾਂ ਆ ਸਕਦੀਆਂ ਹਨ। ਤੁਹਾਡੀ ਇਹ ਭਾਵਨਾ ਜ਼ਰੂਰੀ ਰਿਸ਼ਤਿਆਂ ਨੂੰ ਜੋਖਮ ਵਿੱਚ ਪਾ ਸਕਦੀ ਹੈ। ਇਸ ਤੋਂ ਬਚਣ ਲਈ, ਜਿਨ੍ਹਾਂ ਲੋਕਾਂ ਨਾਲ ਤੁਸੀਂ ਪਿਆਰ ਕਰਦੇ ਹੋ, ਉਹਨਾਂ ਨਾਲ ਥੋੜ੍ਹੀ ਸੰਵੇਦਨਸ਼ੀਲਤਾ ਅਤੇ ਸਮਝਦਾਰੀ ਨਾਲ ਪੇਸ਼ ਆਓ।
Gemini Horoscope (ਮਿਥੁਨ)
ਤੁਹਾਡੇ ਸਮਾਜਿਕ ਦਾਇਰੇ ਵਿੱਚ ਲੋਕ ਤੁਹਾਨੂੰ ਅਜਿਹੇ ਵਿਅਕਤੀ ਦੇ ਤੌਰ ਤੇ ਦੇਖ ਸਕਦੇ ਹਨ ਜੋ ਅਗਵਾਈ ਕਰਦਾ ਅਤੇ ਆਦੇਸ਼ ਦਿੰਦਾ ਹੈ। ਤੁਹਾਨੂੰ ਉਹ ਪਾਉਣ 'ਤੇ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ ਜੋ ਤੁਹਾਡਾ ਦਿਲ ਸੱਚੇ ਦਿਲੋਂ ਚਾਹੁੰਦਾ ਹੈ। ਤੁਸੀਂ ਉਹਨਾਂ ਸ਼ੱਕਾਂ ਦੇ ਰਚਨਾਤਮਕ ਹੱਲ ਵੀ ਪਤਾ ਕਰ ਸਕਦੇ ਹੋ ਜੋ ਕੁਝ ਸਮੇਂ ਲਈ ਬੇਹੱਲ ਰਹੇ ਹਨ।
Cancer horoscope (ਕਰਕ)
ਰੱਬ ਦੀਆਂ ਰਹਿਮਤਾਂ ਅੱਜ ਤੁਹਾਨੂੰ ਸਫਲਤਾ ਪਾਉਣ ਵਿੱਚ ਮਦਦ ਕਰਨਗੀਆਂ। ਇਹ ਵਿਦਿਆਰਥੀਆਂ ਲਈ ਅਧੂਰੇ ਪਏ ਕੰਮਾਂ ਨੂੰ ਪੂਰੇ ਕਰਨ ਅਤੇ ਦੂਜਿਆਂ ਨਾਲੋਂ ਬਿਹਤਰ ਕਰਨ ਦਾ ਸੁਨਹਿਰੀ ਮੌਕਾ ਲੱਗ ਰਿਹਾ ਹੈ। ਅੱਜ ਕਲਪਨਾ ਜੰਗਲੀ ਅੱਗ ਵਾਂਗ ਬਲਦੀ ਨਜ਼ਰ ਆ ਰਹੀ ਹੈ ਅਤੇ ਸਭ ਕੁਝ ਤੁਹਾਡੇ ਅਨੁਸਾਰ ਹੁੰਦਾ ਪ੍ਰਤੀਤ ਹੋ ਰਿਹਾ ਹੈ।
Leo Horoscope (ਸਿੰਘ)
ਤੁਸੀਂ ਘਰ ਵਿਚਲੇ ਮਾਮਲਿਆਂ ਵੱਲ ਜ਼ਿਆਦਾ ਧਿਆਨ ਦੇਵੋਗੇ। ਤੁਸੀਂ ਘਰ ਦੀ ਮੁਰੰਮਤ ਕਰਵਾ ਸਕਦੇ ਹੋ। ਇੱਥੋਂ ਤੱਕ ਕਿ ਤੁਸੀਂ ਆਪਣੇ ਘਰ ਵਿਚਲਾ ਸਾਰਾ ਫਰਨੀਚਰ ਵੀ ਬਦਲਵਾ ਸਕਦੇ ਹੋ। ਤੁਸੀਂ ਅੱਜ ਦਾ ਦਿਨ ਆਪਣੇ ਪਰਿਵਾਰ ਦੇ ਜੀਆਂ ਅਤੇ ਦੋਸਤਾਂ ਨਾਲ ਮਜ਼ਾ ਕਰਦੇ ਬਿਤਾਓਂਗੇ।
Virgo horoscope (ਕੰਨਿਆ)
ਅੱਜ ਬੱਚੇ, ਕਲਾਸ ਦੇ ਅੰਦਰ ਅਤੇ ਬਾਹਰ, ਬਹੁਤ ਸਾਰੀ ਸਰਾਹਨਾ ਦਾ ਸਰੋਤ ਹੋਣਗੇ। ਤੁਹਾਡੀਆਂ ਤਰਕਸ਼ੀਲ ਸਮਰੱਥਾਵਾਂ ਮਜ਼ਬੂਤ ਬਣਨਗੀਆਂ। ਦਿਨ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦੇ ਬਾਵਜੂਦ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ, ਸਮੇਂ ਦੇ ਪ੍ਰਵਾਹ ਵਿੱਚ ਵਹੋ ਅਤੇ ਆਨੰਦ ਮਾਣੋ।
Libra Horoscope (ਤੁਲਾ)
ਤੁਹਾਡੇ ਵਿੱਚੋਂ ਵਿਆਹੇ ਜਾਂ ਪਿਆਰ ਦੇ ਬੰਧਨ ਵਿੱਚ ਬੱਝੇ ਲੋਕ ਅੱਜ ਵਧੀਆ ਸਮਾਂ ਬਿਤਾਉਣਗੇ। ਜਿਵੇਂ ਕਿ ਤੁਸੀਂ ਬਾਹਰ ਡਰਾਈਵ ਜਾਂ ਡਿਨਰ ਲਈ ਜਾਕੇ ਆਪਣੇ ਜੀਵਨ ਸਾਥੀ ਨਾਲ ਜ਼ਿਆਦਾ ਸਮਾਂ ਬਿਤਾਓਂਗੇ, ਤੁਸੀਂ ਉਹਨਾਂ ਦੇ ਨਜ਼ਦੀਕ ਆਓਂਗੇ। ਅੱਜ ਤੁਹਾਡੇ ਲਈ ਆਨੰਦ, ਜੋਸ਼ ਅਤੇ ਖੁਸ਼ੀਆਂ ਭਰਿਆ ਦਿਨ ਹੈ।
Scorpio Horoscope ਬ੍ਰਿਸ਼ਚਕ
ਜਿਵੇਂ ਕਿ ਲੰਬੇ ਸਮੇਂ ਤੋਂ ਭਾਰਤੀ ਮਿਥਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਕਰਮ ਕਰੋ ਅਤੇ ਫਲ ਦੀ ਇੱਛਾ ਨਾ ਰੱਖੋ। ਹੁਣ, ਇਹ ਗੱਲ, ਖਾਸ ਤੌਰ ਤੇ ਕੰਮ 'ਤੇ, ਲਾਗੂ ਕਰਨ ਦਾ ਸਮਾਂ ਹੈ। ਤੁਹਾਨੂੰ ਆਪਣੇ ਵਪਾਰ ਅਤੇ ਸਾਂਝੇ ਉੱਦਮ ਦੇ ਮਾਮਲੇ ਵਿੱਚ ਥੋੜ੍ਹਾ ਜ਼ਿਆਦਾ ਸਮੇਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ, ਉਮੀਦ ਨਾ ਛੱਡੋ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ।
Sagittarius Horoscope (ਧਨੁ)
ਚਿੰਤਾਵਾਂ ਦਾ ਬੱਦਲ ਅੱਜ ਤੁਹਾਨੂੰ ਉਦਾਸ ਰੱਖ ਸਕਦਾ ਹੈ। ਇਸ ਬੱਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਅਤੇ ਅਜਿਹਾ ਫੈਸਲਾ ਲਓ ਜੋ ਤੁਹਾਨੂੰ ਤੁਹਾਡੀਆਂ ਮੁਸੀਬਤਾਂ ਨੂੰ ਹੱਲ ਕਰਨ ਵਿੱਚ ਮਦਦ ਕਰੇ। ਜੇ ਤੁਸੀਂ ਚਾਹੁੰਦੇ ਹੋ ਕਿ ਸਥਿਤੀ ਵਾਪਸ ਸਧਾਰਨ ਵਾਂਗ ਹੋ ਜਾਵੇ ਤਾਂ ਇਸ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਹਾਲਾਂਕਿ, ਦਿਨ ਦੇ ਅੰਤ 'ਤੇ ਲਾਭ ਤੁਹਾਨੂੰ ਹੀ ਪਹੁੰਚੇਗਾ।
Capricorn Horoscope (ਮਕਰ)
ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ ਹੈ। ਅਤੇ, ਅੱਜ ਇੱਕ ਅਜਿਹਾ ਦਿਨ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਉਲਝਣ ਵਿੱਚ ਮਹਿਸੂਸ ਕਰੋਗੇ। ਜਦਕਿ ਤੁਸੀਂ ਨਕਾਰਾਤਮਕ ਭਾਵਨਾਵਾਂ ਤੋਂ ਪਿੱਛਾ ਨਹੀਂ ਛੁਡਾ ਪਾਓਗੇ, ਤੁਹਾਨੂੰ ਤੁਹਾਡੀ ਸਖਤ ਮਿਹਨਤ ਦਾ ਫਲ ਮਿਲੇਗਾ ਅਤੇ ਇਹ ਭਵਿੱਖ ਲਈ ਮਜ਼ਬੂਤ ਨੀਂਹ ਰੱਖੇਗਾ।
Aquarius Horoscope (ਕੁੰਭ)
ਜਿੰਦਗੀ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਮਿਲਣਾ, ਉਹਨਾਂ ਨਾਲ ਵਧੀਆ ਗੱਲਬਾਤ ਕਰਨਾ ਅਤੇ ਆਪਣੇ ਗਿਆਨ ਦੇ ਖੇਤਰ ਦਾ ਦਾਇਰਾ ਵਧਾਉਣਾ – ਇਹ ਤੁਹਾਡੇ ਲਈ ਅੱਜ ਦੇ ਦਿਨ ਦੀ ਮੁੱਖ ਸੁਰਖੀ ਹੋਵੇਗੀ। ਤੁਸੀਂ ਆਪਣੀਆਂ ਊਰਜਾਵਾਂ ਦੀ ਪੂਰੀ ਵਰਤੋਂ ਕਰੋਗੇ, ਪਰ ਇਹ ਤੁਹਾਨੂੰ ਥਕਾ ਵੀ ਸਕਦੀਆਂ ਹਨ।
Pisces Horoscope (ਮੀਨ)
ਕੀ ਤੁਸੀਂ ਵਪਾਰਕ ਪੱਖੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਕਾਰਨ ਖਿਝੇ ਹੋਏ ਹੋ? ਆਪਣੀ ਸਮੱਸਿਆ ਦੀ ਜੜ ਨੂੰ ਸੰਭਾਲੋ ਅਤੇ ਤੁਹਾਨੂੰ ਸੰਤੋਖੀ ਹੋਣ ਅਤੇ ਤੁਹਾਡੇ ਵੱਲੋਂ ਕੀਤੇ ਕੰਮਾਂ ਵਿੱਚ ਵਿਸ਼ਵਾਸ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਚੰਗੀਆਂ ਚੀਜ਼ਾਂ, ਸਹੀ ਸਮੇਂ 'ਤੇ ਤੁਹਾਡੇ ਕੋਲ ਆਉਣਗੀਆਂ।