ਪੰਜਾਬ

punjab

ETV Bharat / bharat

ਪਾਕਿਸਤਾਨ ਤੋਂ 12.5 ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫਤਾਰ, ਸਾਰੇ ਤਸਕਰ ਪੰਜਾਬ ਦੇ ਰਹਿਣ ਵਾਲੇ - PEDDLERS ARRESTED IN SRI GANGANAGAR - PEDDLERS ARRESTED IN SRI GANGANAGAR

ਪੁਲਿਸ ਅਤੇ ਸੀਆਈਡੀ ਦੀ ਟੀਮ ਨੇ ਪੰਜਾਬ ਦੇ ਤਿੰਨ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 12.5 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ, ਜੋ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਸੀ, ਉਸ ਨੂੰ ਲੈਣ ਰਾਜਸਥਾਨ ਦੇ ਸ੍ਰੀਗੰਗਾਨਗਰ ਆਏ ਸਨ। ਪੁਲਿਸ ਅਤੇ ਸੀਆਈਡੀ ਦੇ ਸਾਂਝੇ ਆਪ੍ਰੇਸ਼ਨ ਵਿੱਚ ਇਹ ਇੱਕ ਵੱਡੀ ਸਫਲਤਾ ਮਿਲੀ ਹੈ।

three peddlers resident of amritsar area of punjab arrested with heroin worth rupees 12 crores in sri ganganagar
ਪਾਕਿਸਤਾਨ ਤੋਂ 12.5 ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫਤਾਰ, ਸਾਰੇ ਤਸਕਰ ਪੰਜਾਬ ਦੇ ਰਹਿਣ ਵਾਲੇ (PEDDLERS ARRESTED IN SRI GANGANAGAR)

By ETV Bharat Punjabi Team

Published : Jul 15, 2024, 11:03 PM IST

ਰਾਜਸਥਾਨ:ਭਾਰਤ ਅਤੇ ਪੰਜਾਬ ਦੀ ਨੌਜਵਾਨੀ ਨੂੰ ਖੋਖਲ ਅਤੇ ਖਤਮ ਕਰਨ ਲਈ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਨਸ਼ਿਆਂ ਦੀ ਤਸਕਰੀ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਮਵਾਰ ਨੂੰ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਸ੍ਰੀਕਰਨਪੁਰ ਵਿੱਚ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਪੰਜਾਬ ਲਿਜਾ ਰਹੇ ਸਨ। ਇਸ ਮੌਕੇ ਸ੍ਰੀਗੰਗਾਨਗਰ ਦੇ ਐਸਪੀ ਗੌਰਵ ਯਾਦਵ ਨੇ ਦੱਸਿਆ ਕਿ ਮਾਮਲਾ ਸ੍ਰੀਕਰਨਪੁਰ ਇਲਾਕੇ ਦਾ ਹੈ, ਜਿੱਥੇ ਪੁਲਿਸ ਅਤੇ ਸੀਆਈਡੀ ਨੇ ਸਾਂਝੇ ਤੌਰ ’ਤੇ ਇਹ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਸੀਆਈਡੀ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਇਸ ਇਲਾਕੇ ਵਿੱਚ ਹੈਰੋਇਨ ਦੀ ਤਸਕਰੀ ਹੋਣ ਦੀ ਸੂਚਨਾ ਮਿਲੀ ਸੀ। ਅਜਿਹੇ 'ਚ ਪੁਲਿਸ ਅਤੇ ਸੀਆਈਡੀ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਨਾਕਾਬੰਦੀ ਕੀਤੀ।

12.5 ਕਰੋੜ ਦੀ ਹੈਰੋਇਨ ਬਰਾਮਦ: ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਇਕ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਕਾਰ 'ਚ ਤਿੰਨ ਲੋਕ ਸਵਾਰ ਸਨ ਅਤੇ ਪੁੱਛਗਿੱਛ ਦੌਰਾਨ ਤਿੰਨੋਂ ਘਬਰਾ ਗਏ। ਇਸ ਮਗਰੋਂ ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਪੈਕਟਾਂ 'ਚ ਬੰਦ ਹੈਰੋਇਨ ਬਰਾਮਦ ਹੋਈ। ਸ੍ਰੀਕਰਨਪੁਰ ਦੇ ਸੀਓ ਸੰਜੀਵ ਚੌਹਾਨ ਨੇ ਦੱਸਿਆ ਕਿ ਹੈਰੋਇਨ ਦਾ ਵਜ਼ਨ 2.5 ਕਿਲੋ ਹੈ ਅਤੇ ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 12.5 ਕਰੋੜ ਰੁਪਏ ਹੈ।

ਤਸਕਰਾਂ ਤੋਂ ਪੁੱਛਗਿੱਛ ਜਾਰੀ: ਸ੍ਰੀਗੰਗਾਨਗਰ ਦੇ ਐਸਪੀ ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਫੜੇ ਗਏ ਤਿੰਨੇ ਤਸਕਰ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਤਿੰਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਥਾਨਕ ਅਤੇ ਪੰਜਾਬ ਦੇ ਤਸਕਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੀ.ਆਈ.ਡੀ ਦੀ ਟੀਮ ਵਲੋਂ ਫੜੇ ਗਏ ਤਿੰਨਾਂ ਤਸਕਰਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪੁਲਿਸ ਅਤੇ ਸੀਆਈਡੀ ਦੇ ਸਾਂਝੇ ਆਪ੍ਰੇਸ਼ਨ ਵਿੱਚ ਇਹ ਇੱਕ ਵੱਡੀ ਸਫਲਤਾ ਹੈ। ਹੁਣ ਵੇਖਣਾ ਹੋਵੇਗਾ ਕਿ ਫੜੇ ਇੰਨ੍ਹਾਂ ਤਸਕਰਾਂ ਤੋਂ ਕੀ ਵੱਡੇ ਖੁਲਾਸੇ ਹੋਣਗੇ।

ABOUT THE AUTHOR

...view details