ਨਵੀਂ ਦਿੱਲੀ: ਮਾਰਚ ਮਹੀਨੇ 'ਚ ਕਈ ਦਿਨਾਂ ਤੱਕ ਬੈਂਕਾਂ 'ਚ ਕੰਮਕਾਜ ਠੱਪ ਰਹੇਗਾ। ਇਸ ਵਿੱਚ ਦੂਜੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਦੱਸ ਦਈਏ ਕਿ ਸ਼ਿਵਰਾਤਰੀ ਕਾਰਨ 8 ਮਾਰਚ ਸ਼ੁੱਕਰਵਾਰ ਨੂੰ ਬੈਂਕ ਬੰਦ ਰਹਿਣਗੀਆਂ। ਜਦੋਂ ਕਿ ਅਗਲੇ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੁੰਦਾ ਹੈ, ਜਿਸ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ ਐਤਵਾਰ ਕਾਰਨ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। ਅਜਿਹੇ 'ਚ ਸਾਰੇ ਬੈਂਕ ਕਰਮਚਾਰੀਆਂ ਨੂੰ ਤਿੰਨ ਦਿਨ ਮੌਜ ਰਹੇਗੀ। ਬੈਂਕਾਂ ਨੂੰ ਲਗਾਤਾਰ ਤਿੰਨ ਦਿਨ ਤਾਲੇ ਲੱਗੇ ਰਹਿਣਗੇ।
ਦੱਸ ਦਈਏ ਕਿ ਸਾਰੇ ਰਾਜਾਂ ਦੀਆਂ ਛੁੱਟੀਆਂ ਸਰਕਾਰਾਂ ਅਤੇ ਆਰਬੀਆਈ ਦੀ ਸੂਚੀ 'ਤੇ ਨਿਰਭਰ ਕਰਦੀਆਂ ਹਨ। ਕੇਂਦਰੀ ਬੈਂਕ ਦੀ ਛੁੱਟੀਆਂ ਦੀ ਸੂਚੀ ਅਨੁਸਾਰ ਸਾਰੇ ਰਾਜਾਂ ਦੇ ਬੈਂਕ ਮਾਰਚ ਵਿੱਚ 14 ਦਿਨ ਬੰਦ ਰਹਿਣਗੇ ਅਤੇ ਕਈ ਰਾਜਾਂ ਵਿੱਚ ਦੋ ਵਾਰ ਲਗਾਤਾਰ ਤਿੰਨ ਦਿਨ ਬੈਂਕਾਂ ਚ ਛੁੱਟੀਆਂ ਹੋਣਗੀਆਂ। ਇਸ ਦਾ ਮਤਲਬ ਹੈ ਕਿ ਦੋ ਲੰਬੀਆਂ ਛੁੱਟੀਆਂ ਵਾਲੇ ਵੀਕਐਂਡ ਹੋਣਗੇ।
ਮਹਾਂਸ਼ਿਵਰਾਤਰੀ 'ਤੇ ਬੈਂਕਾ ਦੀ ਹੈ ਛੁੱਟੀ:ਮਹਾਂਸ਼ਿਵਰਾਤਰੀ ਕਾਰਨ 8 ਮਾਰਚ ਨੂੰ ਕੁਝ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ ਦੂਜਾ ਸ਼ਨੀਵਾਰ ਅਤੇ ਐਤਵਾਰ ਪੈ ਜਾਵੇਗਾ। ਖਾਸ ਦਿਨਾਂ 'ਤੇ ਨਿਯਮਤ ਬੈਂਕ ਸ਼ਾਖਾਵਾਂ ਬੰਦ ਹੋਣ ਦੇ ਬਾਵਜੂਦ, ਆਨਲਾਈਨ ਬੈਂਕਿੰਗ ਸੇਵਾਵਾਂ ਦੇਸ਼ ਭਰ ਵਿੱਚ ਚਾਲੂ ਰਹਿਣਗੀਆਂ।
ਮਹਾਂਸ਼ਿਵਰਾਤਰੀ 'ਤੇ ਇੰਨ੍ਹਾਂ ਸੂਬਿਆਂ ਵਿੱਚ ਬੈਂਕ 'ਚ ਹੋਵੇਗੀ ਛੁੱਟੀ:ਇਨ੍ਹਾਂ ਰਾਜਾਂ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉੜੀਸਾ, ਚੰਡੀਗੜ੍ਹ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਜੰਮੂ-ਸ੍ਰੀਨਗਰ, ਕੇਰਲ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਬੈਂਕ ਸ਼ੁੱਕਰਵਾਰ ਨੂੰ ਬੰਦ ਰਹਿਣਗੇ।
ਮਾਰਚ ਵਿੱਚ ਇਨ੍ਹਾਂ ਦਿਨਾਂ ਵਿੱਚ ਵੀ ਬੈਂਕ ਰਹਿਣਗੇ ਬੰਦ ਰਹਿਣਗੇ:26 ਮਾਰਚ ਨੂੰ ਉੜੀਸਾ, ਮਣੀਪੁਰ ਅਤੇ ਬਿਹਾਰ ਵਿੱਚ ਬੈਂਕ ਬੰਦ ਹਨ। ਜਦਕਿ 27 ਮਾਰਚ ਨੂੰ ਬਿਹਾਰ ਵਿੱਚ ਬੈਂਕ ਬੰਦ ਹਨ। ਇਸ ਤੋਂ ਇਲਾਵਾ 29 ਮਾਰਚ ਨੂੰ ਤ੍ਰਿਪੁਰਾ, ਅਸਾਮ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਸ੍ਰੀਨਗਰ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਹਨ।