ਬੈਂਗਲੁਰੂ: ਉੱਤਰ ਪ੍ਰਦੇਸ਼ ਦੇ ਇੱਕ ਜੋੜੇ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਬਾਅਦ 'ਚ ਦੋਵਾਂ ਨੇ ਸਦਾਸ਼ਿਵਨਗਰ ਥਾਣੇ ਦੀ ਸੀਮਾ 'ਚ ਸਥਿਤ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਿਕ ਪਤੀ-ਪਤਨੀ ਨੇ ਮਾੜੀ ਆਰਥਿਕ ਹਾਲਤ ਕਾਰਨ ਇਹ ਭਿਆਨਕ ਕਦਮ ਚੁੱਕਿਆ ਹੋ ਸਕਦਾ ਹੈ।
ਮ੍ਰਿਤਕਾਂ ਦੀ ਪਛਾਣ ਅਨੂਪ (38), ਉਸ ਦੀ ਪਤਨੀ ਰਾਖੀ (35) ਅਤੇ ਪੰਜ ਅਤੇ ਦੋ ਸਾਲ ਦੇ ਬੱਚਿਆਂ ਵਜੋਂ ਹੋਈ ਹੈ। ਥਾਣਾ ਸਦਾਸ਼ਿਵਨਗਰ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਕਿਹਾ ਗਿਆ ਹੈ ਕਿ ਪਤੀ-ਪਤਨੀ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦਿੱਤਾ ਅਤੇ ਬਾਅਦ 'ਚ ਦੋਹਾਂ ਨੇ ਖੁਦਕੁਸ਼ੀ ਕਰ ਲਈ।