ਵਡੋਦਰਾ:ਪ੍ਰਧਾਨ ਮੰਤਰੀਨਰੇਂਦਰ ਮੋਦੀ ਅਤੇ ਸਪੇਨ ਦੇ ਰਾਸ਼ਟਰਪਤੀ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕੀਤਾ। C-295 ਫੌਜੀ ਜਹਾਜ਼ ਦਾ ਨਿਰਮਾਣ ਟਾਟਾ ਐਡਵਾਂਸਡ ਸਿਸਟਮ (TASL) ਦੀ ਇਸ ਨਿਰਮਾਣ ਸਹੂਲਤ ਵਿੱਚ ਕੀਤਾ ਜਾਵੇਗਾ। ਇਹ ਪਲਾਂਟ ਫੌਜੀ ਜਹਾਜ਼ਾਂ ਲਈ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਫਾਈਨਲ ਅਸੈਂਬਲੀ ਲਾਈਨ (FAL) ਹੈ, ਜੋ ਦੇਸ਼ ਦੀ ਰੱਖਿਆ ਸਵੈ-ਨਿਰਭਰਤਾ ਦੀ ਪ੍ਰਾਪਤੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਅੱਜ ਦਾ ਦਿਨ ਨਾ ਸਿਰਫ਼ ਭਾਰਤ ਲਈ ਸਗੋਂ ਟਾਟਾ ਗਰੁੱਪ ਲਈ ਵੀ ਇਤਿਹਾਸਕ ਦਿਨ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਸਪੇਨ ਵਿਚਾਲੇ 2021 ਵਿੱਚ C-295 ਫੌਜੀ ਜਹਾਜ਼ ਦੇ ਨਿਰਮਾਣ ਲਈ ਇੱਕ ਵੱਡਾ ਸਮਝੌਤਾ ਹੋਇਆ ਸੀ।
ਸਪੇਨ ਦੇ ਰਾਸ਼ਟਰਪਤੀ ਨਾਲ ਏਅਰ ਬੱਸ ਦਾ ਉਦਘਾਟਨ
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਖਾਸ ਤੌਰ 'ਤੇ ਸਪੇਨ ਸਰਕਾਰ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਮੌਜੂਦ ਰਹੇ ਜਿਨਾਂ ਨੇ ਵਡੋਦਰਾ ਵਿੱਚ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਕੈਂਪਸ ਵਿੱਚ C-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ।
ਵਡੋਦਰਾ 'ਚ ਭਾਰੀ ਸਵਾਗਤ
ਇਸ ਤੋਂ ਪਹਿਲਾਂ ਸਪੇਨ ਦੇ ਰਾਸ਼ਟਰਪਤੀ ਸਾਂਚੇਜ਼ ਨੇ ਵਡੋਦਰਾ ਵਿੱਚ ਪੀਐਮ ਮੋਦੀ ਨਾਲ ਰੋਡ ਸ਼ੋਅ ਵਿੱਚ ਹਿੱਸਾ ਲਿਆ। ਜਿਥੇ ਭਾਰੀ ਇੱਕਠ ਨੇ ਉਹਨਾਂ ਦਾ ਸਵਾਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪੇਡਰੋ ਸਾਂਚੇਜ਼ ਸੋਮਵਾਰ ਸਵੇਰੇ ਗੁਜਰਾਤ ਦੇ ਵਡੋਦਰਾ ਪਹੁੰਚੇ ਸਨ। ਸਾਂਚੇਜ਼ ਦਾ ਜਹਾਜ਼ ਕਰੀਬ 1.30 ਵਜੇ ਵਡੋਦਰਾ ਹਵਾਈ ਅੱਡੇ 'ਤੇ ਉਤਰਿਆ। ਉਹ ਭਾਰਤ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ 'ਤੇ ਹਨ। ਉਹ ਸਪੇਨ ਪਰਤਣ ਤੋਂ ਪਹਿਲਾਂ ਮੰਗਲਵਾਰ ਨੂੰ ਮੁੰਬਈ ਜਾਣ ਵਾਲਾ ਹੈ।
ਜਾਣਕਾਰੀ ਮੁਤਾਬਕ ਸਾਂਚੇਜ਼ ਸੋਮਵਾਰ ਸਵੇਰੇ ਇੱਥੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ (TASL) ਸੁਵਿਧਾ ਦਾ ਸਾਂਝੇ ਤੌਰ 'ਤੇ ਉਦਘਾਟਨ ਕਰਨਗੇ। ਹਵਾਈ ਅੱਡੇ ਤੋਂ ਟਾਟਾ ਸਹੂਲਤ ਤੱਕ 2.5 ਕਿਲੋਮੀਟਰ ਦੇ ਰੋਡ ਸ਼ੋਅ ਦੌਰਾਨ ਰਸਤੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ। ਦੋਵੇਂ ਨੇਤਾ ਇਤਿਹਾਸਕ ਲਕਸ਼ਮੀ ਵਿਲਾਸ ਪੈਲੇਸ ਵੀ ਜਾਣਗੇ, ਜਿੱਥੇ ਉਹ ਵਿਦੇਸ਼ ਮੰਤਰਾਲੇ ਦੁਆਰਾ ਆਯੋਜਿਤ ਦੁਵੱਲੀ ਬੈਠਕ ਕਰਨਗੇ।
ਬੁੱਧਵਾਰ ਨੂੰ ਹੋਵੇਗੀ ਸਵਦੇਸ ਵਾਪਸੀ