ਉੱਤਰ ਪ੍ਰਦੇਸ਼/ਬਾਰਾਬੰਕੀ:ਯੂਪੀ ਦੇ ਬਾਰਾਬੰਕੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਲਖਨਊ ਚਿੜੀਆਘਰ 'ਚ ਪਿਕਨਿਕ ਮਨਾਉਣ ਗਏ ਸੂਰਤਗੰਜ ਕੰਪੋਜ਼ਿਟ ਸਕੂਲ ਹਰਕਾ ਦੇ ਬੱਚਿਆਂ ਦੀ ਬੱਸ ਦੇਵਾ ਇਲਾਕੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਛੇ ਬੱਚਿਆਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ 'ਚ 25 ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਸਥਾਨਕ ਲੋਕਾਂ ਦੇ ਨਾਲ ਬਚਾਅ ਕਾਰਜਾਂ 'ਚ ਜੁੱਟ ਗਈ। ਪੁਲਿਸ ਨੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਹੈ।
ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਬਾਰਾਬੰਕੀ ਦੇ ਦੇਵਾ ਥਾਣਾ ਖੇਤਰ ਦੇ ਸਲਾਰਪੁਰ 'ਚ ਹੋਇਆ। ਸਾਰੇ ਬੱਚੇ ਪਿਕਨਿਕ ਲਈ ਲਖਨਊ ਚਿੜੀਆਘਰ ਗਏ ਹੋਏ ਸਨ। ਇਹ ਸਾਰੇ ਸੂਰਤਗੰਜ ਸ਼ਹਿਰ ਦੇ ਇੱਕ ਨਿੱਜੀ ਸਕੂਲ ਦੇ ਬੱਚੇ ਸਨ। ਵਾਪਸੀ ਦੌਰਾਨ ਹਾਦਸਾ ਵਾਪਰ ਗਿਆ।