ਪੰਜਾਬ

punjab

ਰਕੁਲ ਪ੍ਰੀਤ ਦਾ ਭਰਾ ਡਰੱਗਜ਼ ਮਾਮਲੇ 'ਚ ਗ੍ਰਿਫਤਾਰ, ਹੈਦਰਾਬਾਦ ਪੁਲਿਸ ਕਰੇਗੀ ਜਾਂਚ - Rakul Preet Brother Arrest

By IANS

Published : Jul 16, 2024, 8:41 AM IST

Rakul Preet Brother Arrest: ਰਕੁਲ ਪ੍ਰੀਤ ਸਿੰਘ ਦੇ ਭਰਾ ਅਮਨ ਪ੍ਰੀਤ ਸਿੰਘ ਸਮੇਤ 10 ਲੋਕਾਂ ਨੂੰ ਹੈਦਰਾਬਾਦ ਵਿੱਚ ਨਸ਼ੀਲੇ ਪਦਾਰਥਾਂ ਦੇ ਇੱਕ ਵੱਡੇ ਧੰਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਈਬਰਾਬਾਦ ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

Rakul Preet Brother Arrest
ਰਕੁਲ ਪ੍ਰੀਤ ਦਾ ਭਰਾ ਡਰੱਗਜ਼ ਮਾਮਲੇ 'ਚ ਗ੍ਰਿਫਤਾਰ (etv bharat)

ਹੈਦਰਾਬਾਦ: ਹੈਦਰਾਬਾਦ ਪੁਲਿਸ ਨੇ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਭਿਨੇਤਾ ਅਮਨ ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰਾਬਾਦ ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਅਮਨ ਪ੍ਰੀਤ ਸਿੰਘ ਨੂੰ ਨਸ਼ੇ ਦੇ ਇੱਕ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਮੁਤਾਬਕ, ਅਮਨ ਪ੍ਰੀਤ ਸਿੰਘ ਉਨ੍ਹਾਂ ਪੰਜ ਲੋਕਾਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਤੇਲੰਗਾਨਾ ਐਂਟੀ ਨਾਰਕੋਟਿਕਸ ਬਿਊਰੋ (ਟੀਜੀਏਐਨਬੀ) ਅਤੇ ਸਾਈਬਰਾਬਾਦ ਦੀ ਨਰਸਿੰਘੀ ਪੁਲਿਸ ਵੱਲੋਂ ਸਾਂਝੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।

ਗ੍ਰਿਫਤਾਰੀ 'ਤੇ ਕੋਈ ਟਿੱਪਣੀ ਨਹੀਂ:ਤੇਲੰਗਾਨਾ ਐਂਟੀ ਨਾਰਕੋਟਿਕਸ ਬਿਊਰੋ (ਟੀਜੀਏਐਨਬੀ) ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 35 ਲੱਖ ਰੁਪਏ ਦੀ 199 ਗ੍ਰਾਮ ਕੋਕੀਨ, ਦੋ ਪਾਸਪੋਰਟ, ਦੋ ਚਾਰ ਪਹੀਆ ਵਾਹਨ, 10 ਮੋਬਾਈਲ ਫੋਨ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ ਹੈ। ਅਮਨ ਪ੍ਰੀਤ ਸਿੰਘ ਦੇ ਨਾਲ ਪੁਲਿਸ ਨੇ ਚਾਰ ਨਾਈਜੀਰੀਅਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਰਕੁਲ ਪ੍ਰੀਤ ਸਿੰਘ ਨੇ ਅਜੇ ਤੱਕ ਆਪਣੇ ਭਰਾ ਦੀ ਗ੍ਰਿਫਤਾਰੀ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਅਮਨ ਪ੍ਰੀਤ ਸਿੰਘ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹੈਦਰਾਬਾਦ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ।

ਡਰੱਗ ਰੈਕੇਟ ਦਾ ਪਰਦਾਫਾਸ਼: ਤੇਲੰਗਾਨਾ ਐਂਟੀ ਨਾਰਕੋਟਿਕਸ ਬਿਊਰੋ (TGNAB) ਨੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਇੱਕ ਔਰਤ ਦੀ ਅਗਵਾਈ ਵਿੱਚ ਇੱਕ ਗਿਰੋਹ ਛੇ ਮਹੀਨਿਆਂ ਦੇ ਅਰਸੇ ਵਿੱਚ 2.6 ਕਿਲੋਗ੍ਰਾਮ ਕੋਕੀਨ ਵੇਚਣ ਅਤੇ ਸੇਵਨ ਲਈ ਹੈਦਰਾਬਾਦ ਲਿਆਇਆ ਸੀ। ਇਸ ਤੋਂ ਬਾਅਦ, ਸੀਨੀਅਰ ਆਈਪੀਐਸ ਅਧਿਕਾਰੀ ਸੰਦੀਪ ਸੰਦੀਲਿਆ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਵਿੱਚ, ਬਿਊਰੋ ਨੇ ਹੈਦਰਾਬਾਦ ਦੇ 30 ਲੋਕਾਂ ਦੀ ਪਛਾਣ ਕੀਤੀ, ਜੋ ਇਸਦੇ ਸੰਭਾਵੀ ਖਪਤਕਾਰ ਹਨ। 30 ਲੋਕਾਂ ਦੇ ਨਾਂ ਸਾਈਬਰਾਬਾਦ ਕਮਿਸ਼ਨਰੇਟ ਨੂੰ ਸੌਂਪੇ ਗਏ ਹਨ। ਇਨ੍ਹਾਂ 30 ਨਾਵਾਂ ਵਿੱਚ ਅਮਨ ਪ੍ਰੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ।

ABOUT THE AUTHOR

...view details