ਅਨੰਤਨਾਗ (ਜੰਮੂ-ਕਸ਼ਮੀਰ) :ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ (ਐੱਸ. ਆਈ. ਏ.) ਨੇ ਮੰਗਲਵਾਰ ਨੂੰ ਅਨੰਤਨਾਗ ਜ਼ਿਲੇ ਦੇ ਬਿਜਬੇਹਰਾ ਇਲਾਕੇ 'ਚ ਅੱਤਵਾਦੀਆਂ ਵਲੋਂ ਇਕ ਗੈਰ-ਸਥਾਨਕ ਦੀ ਹੱਤਿਆ ਦੀ ਜਾਂਚ ਦੇ ਸਿਲਸਿਲੇ 'ਚ ਦੱਖਣੀ ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ।
ਸੂਤਰਾਂ ਮੁਤਾਬਿਕ SIA ਨੇ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ 'ਚ 11 ਥਾਵਾਂ 'ਤੇ ਛਾਪੇਮਾਰੀ ਕੀਤੀ। ਅਨੰਤਨਾਗ ਜ਼ਿਲੇ ਦੇ ਬਿਜਬੇਹਾਰਾ ਪੁਲਿਸ ਸਟੇਸ਼ਨ 'ਚ ਦਰਜ ਐੱਫਆਈਆਰ ਨੰਬਰ 87/2024 ਤਹਿਤ ਤਲਾਸ਼ੀ ਲਈ ਗਈ। ਅਨੰਤਨਾਗ, ਸ਼ੋਪੀਆਂ ਅਤੇ ਕੁਲਗਾਮ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਅਨੰਤਨਾਗ ਜ਼ਿਲ੍ਹੇ ਵਿੱਚ, SIA ਨੇ ਹਸਨਪੋਰਾ, ਜਬਲੀਪੋਰਾ, ਅਰਵਾਨੀ ਲਕਟੀਪੋਰਾ ਵਿੱਚ ਛਾਪੇਮਾਰੀ ਕੀਤੀ।
ਇਹ ਮਾਮਲਾ ਗੈਰ-ਸਥਾਨਕ ਵਿਕਰੇਤਾ ਰਾਜਾ ਸ਼ਾਹ ਪੁੱਤਰ ਸ਼ੰਕਰ ਵਾਸੀ ਬਿਹਾਰ ਦੇ ਕਤਲ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਰਾਜਾ ਸ਼ਾਹ ਦਾ 17 ਅਪ੍ਰੈਲ ਦੀ ਸ਼ਾਮ ਨੂੰ ਸ਼ੱਕੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਸਰਚ ਵਾਰੰਟ ਦੇ ਆਧਾਰ 'ਤੇ ਐਸਆਈਏ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਪਹਿਲਾਂ ਬਿਜਬੇਹਾਰਾ ਪੁਲਿਸ ਨੇ ਕੇਸ ਦਰਜ ਕੀਤਾ ਸੀ ਅਤੇ ਬਾਅਦ ਵਿੱਚ ਇਸ ਨੂੰ ਅਗਲੇਰੀ ਜਾਂਚ ਲਈ ਐਸਆਈਏ ਕਸ਼ਮੀਰ ਨੂੰ ਤਬਦੀਲ ਕਰ ਦਿੱਤਾ ਗਿਆ ਸੀ।
ਰਾਜਾ ਸ਼ਾਹ ਦੀ ਹੱਤਿਆ ਮਹਿਬੂਬਾ ਅਤੇ ਮੀਆਂ ਵੱਲੋਂ ਅਨੰਤਨਾਗ-ਰਾਜੌਰੀ ਲੋਕ ਸਭਾ ਹਲਕੇ ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਸਾਲ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਥਾਨਮੰਡੀ ਥਾਣਾ ਖੇਤਰ ਦੇ ਅਧੀਨ ਕੁੰਡਾ ਟਾਪ ਪਿੰਡ 'ਚ 40 ਸਾਲਾ ਮੁਹੰਮਦ ਰਜ਼ਾਕ ਨੂੰ ਅਣਪਛਾਤੇ ਅੱਤਵਾਦੀਆਂ ਨੇ ਇਕ ਮਸਜਿਦ ਦੇ ਬਾਹਰ ਗੋਲੀ ਮਾਰ ਦਿੱਤੀ ਸੀ। ਰਜ਼ਾਕ ਦੇ ਪਿਤਾ ਦੀ ਵੀ ਦੋ ਦਹਾਕੇ ਪਹਿਲਾਂ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ। ਉਸ ਦਾ ਭਰਾ ਕਥਿਤ ਤੌਰ 'ਤੇ ਟੈਰੀਟੋਰੀਅਲ ਆਰਮੀ ਵਿਚ ਸੇਵਾ ਕਰ ਰਿਹਾ ਹੈ।
ਇਸ ਤੋਂ ਪਹਿਲਾਂ 8 ਅਪ੍ਰੈਲ ਨੂੰ ਅਣਪਛਾਤੇ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਇਕ ਗੈਰ-ਸਥਾਨਕ ਟੂਰਿਸਟ ਕੈਬ ਡਰਾਈਵਰ ਪਰਮਜੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਸੀ। ਹਮਲੇ 'ਚ ਦਿੱਲੀ ਦਾ ਰਹਿਣ ਵਾਲਾ ਸਿੰਘ ਗੰਭੀਰ ਜ਼ਖਮੀ ਹੋ ਗਿਆ। ਨਾਮਜ਼ਦਗੀ ਭਰਨ ਤੋਂ ਪਹਿਲਾਂ ਪੀਐਮ ਮੋਦੀ ਨੇ ਕੀਤਾ ਕੀਤਾ ਕੁਝ ਅਹਿਜਾ, ਵੀਡੀਓ ਵੇਖ ਦੇਖ ਕੇ ਤੁਸੀਂ ਹੋ ਜਾਓਗੇ ਹੈਰਾਨ