ਹੈਦਰਾਬਾਦ:ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਜਾਨ ਇਸ ਸਮੇਂ ਸਭ ਤੋਂ ਵੱਧ ਖ਼ਤਰੇ ਵਿੱਚ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਦੀ ਸੁਪਾਰੀ ਲਈ ਹੈ ਅਤੇ 'ਭਾਈਜਾਨ' ਨੂੰ ਮਾਰਨ ਦੀ ਸਹੁੰ ਚੁੱਕੀ ਹੈ। ਹਾਲ ਹੀ 'ਚ ਲਾਰੈਂਸ ਬਿਸ਼ਨੋਈ ਗੈਂਗ ਨੇ ਮਸ਼ਹੂਰ ਨੇਤਾ ਅਤੇ ਸਲਮਾਨ-ਸ਼ਾਹਰੁਖ ਖਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਸਲਮਾਨ ਨੂੰ ਲਾਰੈਂਸ ਗੈਂਗ ਦੇ ਗੁਰਗੇ ਦੀ ਧਮਕੀ
ਅਜਿਹਾ ਹੀ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ ਜਿਥੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਲਈ ਮੁੰਬਈ ਟਰੈਫਿਕ ਕੰਟਰੋਲ ਰੂਮ 'ਚ ਧਮਕੀ ਭਰਿਆ ਸੰਦੇਸ਼ ਆਇਆ ਹੈ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ, ਜਿਸ 'ਚ ਅਭਿਨੇਤਾ ਸਲਮਾਨ ਖਾਨ ਤੋਂ ਲਾਰੇਂਸ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਸਲਮਾਨ ਅਤੇ ਲਾਰੈਂਸ ਗੈਂਗ ਵਿਚਾਲੇ ਸੁਲ੍ਹਾ ਕਰਵਾ ਦੇਵੇਗਾ। ਅਜਿਹਾ ਕਰਨ ਲਈ ਉਸਨੇ ਪੈਸੇ ਮੰਗੇ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਬਦਤਰ ਹੋ ਜਾਵੇਗੀ।