ਮੁੰਬਈ—ਮੁੰਬਈ ਪੁਲਸ ਕੰਟਰੋਲ ਰੂਮ ਨੂੰ ਸੋਮਵਾਰ ਦੁਪਹਿਰ ਨੂੰ ਧਮਕੀ ਭਰੀ ਕਾਲ ਮਿਲੀ। ਪੁਲਿਸ ਮੁਤਾਬਿਕ ਕਾਲ ਕਰਨ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਕੁਲਬੀਆ ਦੇ ਮਸ਼ਹੂਰ ਤਾਜ ਹੋਟਲ ਅਤੇ ਮੁੰਬਈ ਏਅਰਪੋਰਟ 'ਤੇ ਬੰਬ ਲਗਾਇਆ ਗਿਆ ਹੈ ਅਤੇ ਤੁਰੰਤ ਕਾਲ ਡਿਸਕਨੈਕਟ ਕਰ ਦਿੱਤੀ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਤਾਜ ਹੋਟਲ ਅਤੇ ਮੁੰਬਈ ਏਅਰਪੋਰਟ ਦੀ ਤਲਾਸ਼ੀ ਲਈ। ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਮੁਤਾਬਿਕ ਇਹ ਕਾਲ ਉੱਤਰ ਪ੍ਰਦੇਸ਼ ਤੋਂ ਆਈ ਸੀ ਅਤੇ ਹੁਣ ਪੁਲਿਸ ਕਾਲ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਭਾਲ ਕਰ ਰਹੀ ਹੈ।
ਮੁੰਬਈ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪੁਲਿਸ ਦੀ ਮੁਢਲੀ ਜਾਂਚ ਵਿੱਚ ਫੋਨ ਦੀ ਲੋਕੇਸ਼ਨ ਉੱਤਰ ਪ੍ਰਦੇਸ਼ ਆਈ ਹੈ। ਧਿਆਨਯੋਗ ਹੈ ਕਿ ਚੇਨਈ ਹਵਾਈ ਅੱਡੇ ਨੂੰ ਐਤਵਾਰ ਤੜਕੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਲਰਟ 'ਤੇ ਰੱਖਿਆ ਗਿਆ ਸੀ। ਈਮੇਲ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਵਧਾ ਦਿੱਤੀ ਗਈ ਸੀ। ਹਾਲਾਂਕਿ ਬਾਅਦ 'ਚ ਇਹ ਈਮੇਲ ਅਫਵਾਹ ਸਾਬਿਤ ਹੋ ਗਈ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਮੇਂ 'ਚ ਧਮਕੀ ਭਰੀਆਂ ਕਾਲਾਂ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਕੁਝ ਦਿਨ ਪਹਿਲਾਂ, ਦਿੱਲੀ-ਐਨਸੀਆਰ ਦੇ ਕਈ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਤੋਂ ਪਹਿਲਾਂ ਕਰਨਾਟਕ 'ਚ ਵੀ ਕੁਝ ਅਜਿਹਾ ਹੀ ਹੋਇਆ ਸੀ। ਕਰਨਾਟਕ ਦੇ ਕਈ ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ।