ਪੰਜਾਬ

punjab

ETV Bharat / bharat

ਸਕੂਲ ਬੱਸ ਨੇ ਕੁਚਲੀ ਦੂਜੀ ਜਮਾਤ ਦੀ ਬੱਚੀ, ਪਰਿਵਾਰਕ ਮੈਂਬਰਾਂ 'ਚ ਰੋਸ, ਦੇਖੀ ਨਹੀਂ ਜਾਂਦੀ ਮਾਪਿਆਂ ਦੀ ਹਾਲਤ - LUDHIANA ACCIDENT

ਦੂਜੀ ਕਲਾਸ ਦੀ ਬੱਚੀ ਦੀ ਬੱਸ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਸਕੂਲੀ ਪ੍ਰਬੰਧਕ ਘੇਰਿਆ।

SCHOOL ACCIDENT STUDENT NEWS
ਸਕੂਲ ਬੱਸ ਨੇ ਕੁਚਲੀ ਦੂਜੀ ਜਮਾਤ ਦੀ ਬੱਚੀ (ETV Bharat)

By ETV Bharat Punjabi Team

Published : 5 hours ago

Updated : 4 hours ago

ਲੁਧਿਆਣਾ: ਸੈਕਟਰ 32 ਸਥਿਤ ਬੀਸੀਐਮ ਸਕੂਲ ਵਿੱਚ ਉਸ ਮਸੇਂ ਭਾਰੀ ਹੰਗਾਮਾ ਹੋਇਆ, ਜਦੋਂ ਦੂਜੀ ਕਲਾਸ ਦੀ ਬੱਚੀ ਦੀ ਬੱਸ ਹੇਠ ਆਉਣ ਕਾਰਨ ਮੌਤ ਹੋ ਗਈ। ਫਿਲਹਾਲ ਇਹ ਪਤਾ ਨਹੀਂ ਲੱਗਿਆ ਕਿ ਬੱਚੀ ਬੱਸ ਹੇਠ ਕਿਵੇਂ ਆਈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆ ਰਹੇ ਸਨ। ਜਦੋਂ ਸਕੂਲ' 'ਚ ਹੋਈ ਇਸ ਘਟਨਾ ਦਾ ਪਤਾ ਲੱਗਿਆ, ਤਾਂ ਬੱਚੀ ਦੇ ਮਾਪੇ ਆਪਣੇ-ਆਪਣੇ ਬੱਚਿਆਂ ਨੂੰ ਦੇਖਣ ਪਹੁੰਚੇ, ਪਰ ਅਮਾਇਰਾ ਦਾ ਪਤਾ ਨਾ ਲੱਗਿਆ ਜਦੋਂ ਸਕੂਲ ਪ੍ਰਬੰਧਕਾਂ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਸਕੂਲ ਬੱਸ ਨੇ ਕੁਚਲੀ ਦੂਜੀ ਜਮਾਤ ਦੀ ਬੱਚੀ (ETV Bharat, ਪੱਤਰਕਾਰ, ਲੁਧਿਆਣਾ)

ਸਕੂਲ ਪ੍ਰਸਾਸ਼ਨ 'ਤੇ ਇਲਜ਼ਾਮ

ਕਾਬਲੇਜ਼ਿਕਰ ਹੈ ਕਿ ਮ੍ਰਿਤਕ ਬੱਚੀ ਦੇ ਮਾਪਿਆਂ ਵੱਲੋਂ ਸਕੂਲ਼ ਪ੍ਰਸਾਸ਼ਨ 'ਤੇ ਇਲਜ਼ਾਮ ਲਗਾਏ ਗਏ ਹਨ। ਪੀੜਤ ਪਰਿਵਾਰ ਨੇ ਆਖਿਆ ਕਿ ਸਕੂਲ਼ ਵੱਲੋਂ ਉਨ੍ਹਾਂ ਨੂੰ ਬੱਚੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।ਜਦੋਂ ਉਨ੍ਹਾਂ ਨੇ ਆਪਣੀ ਬੱਚੀ ਬਾਰੇ ਪੁੱਛਿਆ ਤਾਂ ਸਕੂਲ ਵੱਲੋਂ ਦਰਵਾਜਾ ਬੰਦ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਬੱਚੀ ਬੱਸ ਦੇ ਟਾਇਰ ਹੇਠ ਆਉਣ ਕਾਰਨ ਇਸ ਕਦਰ ਜ਼ਖਮੀ ਹੋ ਗਈ ਸੀ ਕਿ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ। ਬੇਸ਼ੱਕ ਬੱਚੀ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ, ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਦੱਸ ਦਈਏ ਕਿ ਅਮਾਇਰਾ ਆਪਣੇ ਮਾਪਿਆਂ ਦੀ ਇੱਕਲੌਤੀ ਧੀ ਸੀ। ਸਕੂਲ ਪ੍ਰਸ਼ਾਸਨ ਨੇ ਇਸ ਮਾਮਲੇ ਤੇ ਫਿਲਹਾਲ ਚੁੱਪੀ ਧਾਰੀ ਹੋਈ ਹੈ। ਸਕੂਲ ਦੀ ਪ੍ਰਿੰਸੀਪਲ ਅਤੇ ਹੋਰ ਪ੍ਰਬੰਧਕ ਇਸ ਮਾਮਲੇ ਉੱਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਇਸ ਨੂੰ ਲੈ ਕੇ ਮਾਪਿਆਂ ਨੇ ਵੀ ਸਕੂਲ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਹਨ। ਛੋਟੀ ਬੱਚੀ ਨੂੰ ਸੰਭਾਲਣ ਲਈ ਉੱਥੇ ਕੋਈ ਅਧਿਆਪਕ ਕਿਉਂ ਨਹੀਂ ਸੀ ਜਾਂ ਫਿਰ ਕੋਈ ਸਟਾਫ ਦਾ ਮੈਂਬਰ ਕਿਉਂ ਨਹੀਂ ਸੀ ?

ਪਰਿਵਾਰ ਵਿੱਚ ਰੋਸ (ETV Bharat, ਪੱਤਰਕਾਰ, ਲੁਧਿਆਣਾ)

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਇਸ ਸਾਰੇ ਮਾਮਲੇ 'ਤੇ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਸਕੂਲ ਪ੍ਰਸਾਸ਼ਨ ਨੇ ਹਾਲੇ ਤੱਕ ਚੁੱਪੀ ਧਾਰੀ ਹੋਈ ਹੈ। ਇਸ ਘਟਨਾ ਦੇ ਬਾਅਦ ਮ੍ਰਿਤਕ ਬੱਚੀ ਦੇ ਮਾਪਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਪਿਆਂ ਮੁਤਾਬਿਕ ਪ੍ਰਾਈਵੇਟ ਸਕੂਲ ਹੋਣ ਦੇ ਬਾਅਦ ਵੀ ਬੱਚਿਆਂ ਦਾ ਚੰਗੀ ਤਰ੍ਹਾਂ ਧਿਆਨ ਕਿਉਂ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਬਾਕੀ ਇੱਥੇ ਜਿਹੜੇ ਕੈਮਰੇ ਲੱਗੇ ਸਨ, ਉਹ ਕਿੱਥੇ ਗਏ ਤੇ ਕਿਉਂ ਨਹੀਂ ਚੱਲ ਰਹੇ ? ਇਸ ਸਬੰਧੀ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਜਿਸ ਕਿਸੇ ਦੀ ਵੀ ਗਲਤੀ ਹੋਵੇਗੀ, ਉਸ ਦੇ ਖਿਲਾਫ ਸਖ਼ਤ ਕਾਰਵਾਈ ਹੋਵੇਗੀ।

Last Updated : 4 hours ago

ABOUT THE AUTHOR

...view details