ਨਵੀਂ ਦਿੱਲੀ:ਜਦੋਂ ਵੀ ਕਿਸੇ ਦੇਸ਼ ਜਾਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਚਿੰਤਾ ਵੀਜ਼ਾ ਮਿਲਣ ਦੀ ਹੁੰਦੀ ਹੈ ਕਿਉਂਕਿ ਜੇ ਵੀਜ਼ਾ ਨਹੀਂ ਤਾਂ ਯਾਤਰਾ ਨਹੀਂ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਜਮਾਂ ਵੀ ਲੋੜ ਨਹੀਂ। ਜੀ ਹਾਂ, ਤੁਸੀਂ ਬਲਕਿ ਸਹੀ ਪੜ੍ਹ ਰਹੇ ਹੋ, ਨੋ ਵੀਜ਼ਾ, ਨੋ ਟੈਨਸ਼ਨ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਹੁਣ ਇੱਕ ਨਹੀਂ ਦੋ ਨਹੀਂ ਬਲਕਿ 26 ਦੇਸ਼ਾਂ 'ਚ ਬਿਨ੍ਹਾਂ ਵੀਜ਼ੇ ਤੋਂ ਜਾ ਕੇ ਮੌਜ਼ਾਂ ਮਾਰ ਸਕਦੇ ਹੋ। ਇਸ ਤੋਂ ਇਲਾਵਾ ਭਾਰਤੀ ਹੁਣ 2025 ਤੱਕ ਬਿਨ੍ਹਾਂ ਵੀਜ਼ਾ ਰੂਸ ਦੀ ਯਾਤਰਾ ਕਰ ਸਕਣਗੇ।
ਭਾਰਤ ਅਤੇ ਰੂਸ ਬਸੰਤ 2025 ਤੱਕ ਯਾਤਰਾ ਨਿਯਮਾਂ ਨੂੰ ਸੌਖਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਕਦਮ ਦਾ ਉਦੇਸ਼ ਭਾਰਤ ਤੋਂ ਰੂਸ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ਵਧਾਉਣਾ ਹੈ। ਰਿਪੋਰਟ ਵਿੱਚ ਮਾਸਕੋ ਸਿਟੀ ਟੂਰਿਜ਼ਮ ਕਮੇਟੀ ਦੇ ਚੇਅਰਮੈਨ ਇਵਗੇਨੀ ਕੋਜ਼ਲੋਵ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਕਾਰਨ ਜੋ ਕਿ ਇਸ ਸਮੇਂ ਵਿਕਾਸ ਅਧੀਨ ਹੈ, ਰੂਸ ਦੀ ਰਾਜਧਾਨੀ ਆਉਣ ਵਾਲੇ ਭਾਰਤ ਤੋਂ ਸੈਲਾਨੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਵੀਜ਼ਾ ਪਾਬੰਦੀਆਂ
ਇਕਨਾਮਿਕ ਟਾਈਮਜ਼ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਰੂਸ ਅਤੇ ਭਾਰਤ ਨੇ ਜੂਨ ਵਿੱਚ ਵੀਜ਼ਾ ਪਾਬੰਦੀਆਂ ਦੇ ਸਬੰਧ ਵਿੱਚ ਇੱਕ ਦੁਵੱਲੇ ਸਮਝੌਤੇ 'ਤੇ ਚਰਚਾ ਕੀਤੀ ਅਤੇ ਸਮੂਹਿਕ ਤੌਰ 'ਤੇ ਵੀਜ਼ਾ ਮੁਕਤ ਸਮੂਹ ਟੂਰਿਸਟ ਐਕਸਚੇਂਜ ਸ਼ੁਰੂ ਕਰਨ ਦੀ ਯੋਜਨਾ ਬਣਾਈ। ਨਿਊਜ਼ਵਾਇਰ ਪੀਟੀਆਈ ਨੇ ਮਈ ਵਿੱਚ ਰਿਪੋਰਟ ਕੀਤੀ। 1 ਅਗਸਤ 2023 ਤੋਂ ਰੂਸ ਦੀ ਯਾਤਰਾ ਕਰਨ ਵਾਲੇ ਭਾਰਤੀ ਈ-ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਜਿਸ ਨੂੰ ਜਾਰੀ ਕਰਨ ਵਿੱਚ ਲਗਭਗ ਚਾਰ ਦਿਨ ਲੱਗਦੇ ਹਨ। 2023 ਵਿੱਚ ਭਾਰਤ ਸਭ ਤੋਂ ਵੱਧ ਈ-ਵੀਜ਼ਾ ਜਾਰੀ ਕਰਨ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਿਲ ਸੀ। ਕੋਜ਼ਲੋਵ ਦਾ ਹਵਾਲਾ ਦਿੰਦੇ ਹੋਏ ਈਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਯਾਤਰੀਆਂ ਨੂੰ 9,500 ਈ-ਵੀਜ਼ੇ ਜਾਰੀ ਕੀਤੇ ਗਏ ਸਨ, ਜੋ ਕਿ ਰੂਸ ਦੁਆਰਾ ਜਾਰੀ ਕੀਤੇ ਗਏ ਕੁੱਲ ਈ-ਵੀਜ਼ਿਆਂ ਦਾ 6 ਪ੍ਰਤੀਸ਼ਤ ਹੈ।
ਤੁਹਾਨੂੰ ਦੱਸ ਦੇਈਏ ਕਿ 2024 ਦੀ ਪਹਿਲੀ ਛਿਮਾਹੀ ਵਿੱਚ 28,500 ਭਾਰਤੀ ਸੈਲਾਨੀਆਂ ਨੇ ਰੂਸ ਦੀ ਰਾਜਧਾਨੀ ਦਾ ਦੌਰਾ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 1.5 ਗੁਣਾ ਵੱਧ ਹੈ।
2024 ਤੱਕ ਭਾਰਤੀਆਂ ਲਈ ਵੀਜ਼ਾ ਮੁਕਤ ਦੇਸ਼
- ਥਾਈਲੈਂਡ
ਭਾਰਤੀ ਹੁਣ 11 ਨਵੰਬਰ 2024 ਤੱਕ ਬਿਨਾਂ ਵੀਜ਼ੇ ਦੇ 30 ਦਿਨਾਂ ਲਈ ਇੱਥੇ ਆ ਸਕਦੇ ਹਨ ਜੋ ਕਿ 10 ਮਈ, 2024 ਸੀ।
- ਭੂਟਾਨ
ਭਾਰਤੀਆਂ ਨੂੰ ਭੂਟਾਨ ਵਿੱਚ 14 ਦਿਨਾਂ ਤੱਕ ਬਿਨਾਂ ਵੀਜ਼ੇ ਦੇ ਰਹਿਣ ਦੀ ਇਜਾਜ਼ਤ ਹੈ।
- ਨੇਪਾਲ
ਭਾਰਤੀਆਂ ਨੂੰ ਇੱਥੇ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ ਕਿਉਂਕਿ ਇਹ ਦੇਸ਼ ਭਾਰਤੀਆਂ ਨਾਲ ਵਧੀਆ ਮੇਲ ਖਾਂਦਾ ਹੈ।
- ਮਾਰੀਸ਼ਸ
ਇੱਥੇ ਆਰਾਮਦਾਇਕ ਭਾਰਤੀ ਛੁੱਟੀਆਂ ਲਈ 90 ਦਿਨਾਂ ਤੱਕ ਵੀਜ਼ਾ-ਮੁਕਤ ਦਾਖਲੇ ਦੀ ਆਗਿਆ ਹੈ।
- ਮਲੇਸ਼ੀਆ
1 ਦਸੰਬਰ 2023 ਤੋਂ 31 ਦਸੰਬਰ, 2024 ਤੱਕ ਮਲੇਸ਼ੀਆ ਦੀ ਯਾਤਰਾ ਕਰਨ ਵਾਲੇ ਭਾਰਤੀ ਪਾਸਪੋਰਟ ਧਾਰਕ ਹੁਣ ਵੀਜ਼ਾ-ਮੁਕਤ ਦਾਖਲੇ ਲਈ ਯੋਗ ਹਨ ਅਤੇ ਹਰੇਕ ਦਾਖਲੇ ਲਈ 30 ਦਿਨਾਂ ਤੱਕ ਰਹਿ ਸਕਦੇ ਹਨ।
- ਕੀਨੀਆ
ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕੀਨੀਆ ਸਰਕਾਰ ਨੇ 1 ਜਨਵਰੀ 2024 ਤੋਂ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ-ਮੁਕਤ ਦਾਖਲੇ ਦੀ ਇਜਾਜ਼ਤ ਦਿੱਤੀ ਹੈ। ਭਾਰਤੀ ਬਿਨਾਂ ਵੀਜ਼ਾ 90 ਦਿਨਾਂ ਲਈ ਕੀਨੀਆ ਜਾ ਸਕਦੇ ਹਨ।
- ਈਰਾਨ
ਭਾਰਤੀਆਂ ਨੂੰ ਹੁਣ ਈਰਾਨ ਘੁੰਮਣ ਲਈ ਵੀਜ਼ੇ ਦੀ ਲੋੜ ਨਹੀਂ।
- ਅੰਗੋਲਾ
ਇਸ ਤੋਂ ਇਲਾਵਾ ਭਾਰਤੀਆਂ ਨੂੰ ਅੰਗੋਲਾ 30 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ।
- ਬਾਰਬਾਡੋਸ
ਭਾਰਤੀ ਪਾਸਪੋਰਟ ਵਾਲੇ ਲੋਕ ਬਿਨਾਂ ਵੀਜ਼ਾ ਦੇ 90 ਦਿਨਾਂ ਤੱਕ ਬਾਰਬਾਡੋਸ ਵਿੱਚ ਰਹਿ ਸਕਦੇ ਹਨ।
- ਡੋਮਿਨਿਕਾ
ਭਾਰਤੀ 180 ਦਿਨਾਂ ਲਈ ਬਿਨਾਂ ਵੀਜ਼ੇ ਦੇ ਆ ਸਕਦੇ ਹਨ।
- ਅਲ ਸਲਵਾਡੋਰ
ਭਾਰਤੀ ਸੈਲਾਨੀਆਂ ਨੂੰ ਐਲ ਸਲਵਾਡੋਰ ਵਿੱਚ 180 ਦਿਨਾਂ ਤੱਕ ਰਹਿਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਹੈ।
- ਫਿਜੀ