ਮੋਮੋਜ਼ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਖਾਸਕਾਰ ਸੜਕ ਕਿਨਾਰੇ ਲੱਗੇ ਫੂਡ ਸਟਾਲ ਤੋਂ ਮੋਮਜ਼ ਖਾਣ ਦਾ ਮਜ਼ਾ ਹੀ ਅਲੱਗ ਹੁੰਦਾ ਹੈ। ਇਸੇ ਕਾਰਨ ਵੱਖ-ਵੱਖ ਥਾਵਾਂ 'ਤੇ ਮੋਮੋਜ਼ ਦੇ ਸਟਾਲ ਵੇਖਣ ਨੂੰ ਮਿਲ ਜਾਂਦੇ ਨੇ ਪਰ ਇਹ ਕਈ ਵਾਰ ਸਾਡੀ ਜ਼ਿੰਦਗੀ 'ਤੇ ਬਹੁਤ ਭਾਰੀ ਪੈ ਜਾਂਦੇ ਹਨ। ਅਜਿਹਾ ਹੀ ਉਨ੍ਹਾਂ 50 ਲੋਕਾਂ ਨਾਲ ਹੋਇਆ ਜਿੰਨ੍ਹਾਂ ਨੇ ਫੂਡ ਸਟਾਲ ਤੋਂ ਬਹੁਤ ਹੀ ਚਾਅ ਨਾਲ ਮੋਮੋਜ਼ ਖਾਏ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਮੋਮੋਜ਼ ਉਨਾਂ ਦੀ ਜਾਨ 'ਤੇ ਭਾਰੀ ਪੈ ਜਾਣਗੇ।
ਮੋਮੋਜ਼ ਖਾਣ ਨਾਲ ਹੋਈ ਮੌਤ
ਤੁਹਾਨੂੰ ਦੱਸ ਦੇਈਏ ਕਿ ਹੈਦਰਾਬਾਦ 'ਚ ਸੜਕ ਕਿਨਾਰੇ ਇੱਕ ਫੂਡ ਸਟਾਲ 'ਤੇ ਮੋਮੋਜ਼ ਖਾਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਬੀਮਾਰ ਹੋ ਗਏ। ਘਟਨਾ ਬੰਜਾਰਾ ਹਿਲਸ ਦੇ ਨੰਦੀਨਗਰ ਦੀ ਹੈ। ਬੀਮਾਰ ਹੋਏ ਲੋਕਾਂ ਦਾ 50 ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਦਾਖਲ ਕਰਵਾਇਆ ਸੀ ਪਰ ਹੁਣ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਮਿਲੀ ਗਈ ਹੈ।ਜਦੋਕਿ ਪੀੜਤਾਂ ਨੇ ਬੰਜਾਰਾ ਹਿਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸੰਬੰਧ ਵਿੱਚ ਪੁਲਿਸ ਨੇ ਮੋਮੋਜ਼ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੋਮੋਜ਼ ਖਾਣ ਤੋਂ ਬਾਅਦ ਕੀ ਹੋਇਆ
ਕਾਬਲੇਜ਼ਿਕਰ ਹੈ ਕਿ ਸ਼ਨੀਵਾਰ ਨੂੰ ਸਾਰਿਆਂ ਨੇ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬੰਜਾਰਾ ਪਹਾੜੀਆਂ ਦੇ ਆਲੇ-ਦੁਆਲੇ ਦੇ ਖੇਤਰਾਂ ਦੇ ਕਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਮੋਮੋਜ਼ ਖਾਣ ਵਾਲਿਆਂ 'ਚ ਕਰੀਬ 10 ਬੱਚੇ ਵੀ ਸ਼ਾਮਿਲ ਸਨ। ਬਦਕਿਸਮਤੀ ਨਾਲ ਰੇਸ਼ਮਾ ਬੇਗਮ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਮਾਮਲੇ ਵਿੱਚ ਜੀਐਚਐਮਸੀ ਦੇ ਅਧਿਕਾਰੀਆਂ ਨੇ ਮੋਮੋਜ਼ ਬਣਾਉਣ ਵਾਲੀ ਦੁਕਾਨ ਨੂੰ ਜ਼ਬਤ ਕਰ ਲਿਆ ਹੈ। ਅਧਿਕਾਰੀਆਂ ਨੇ ਉਨ੍ਹਾਂ ਮੋਮੋਜ਼ ਦੇ ਨਮੂਨੇ ਵੀ ਲਏ ਹਨ, ਜਿਨ੍ਹਾਂ ਕਾਰਨ ਔਰਤ ਦੀ ਮੌਤ ਹੋਈ ਸੀ। ਜੀਐਚਐਮਸੀ ਅਧਿਕਾਰੀਆਂ ਨੇ ਸਿੱਟਾ ਕੱਢਿਆ ਕਿ ਉਨ੍ਹਾਂ ਦੇ ਨਿਰਮਾਣ ਲਈ ਕੋਈ ਪਰਮਿਟ ਨਹੀਂ ਸੀ।