ਨਵੀਂ ਦਿੱਲੀ— ਨਿੱਜੀ ਖੇਤਰ 'ਚ ਕੰਮ ਕਰਨ ਵਾਲਾ ਲਗਭਗ ਹਰ ਵਿਅਕਤੀ ਆਪਣੀ ਕਮਾਈ ਦਾ ਕੁਝ ਹਿੱਸਾ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਪੈਸੇ ਨੂੰ ਅਜਿਹੀ ਜਗ੍ਹਾ 'ਤੇ ਨਿਵੇਸ਼ ਕਰਦਾ ਹੈ, ਜਿੱਥੋਂ ਉਸ ਨੂੰ ਸ਼ਾਨਦਾਰ ਰਿਟਰਨ ਮਿਲਦਾ ਹੈ, ਤਾਂ ਕਿ ਰਿਟਾਇਰਮੈਂਟ ਤੋਂ ਬਾਅਦ ਉਸ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸਦੇ ਲਈ ਪੀਐਫ ਖਾਤਾ ਸਭ ਤੋਂ ਵਧੀਆ ਵਿਕਲਪ ਹੈ। ਜਿਸ ਵਿੱਚ ਸ਼ਾਨਦਾਰ ਰਿਟਰਨ ਦੇ ਨਾਲ-ਨਾਲ ਪੈਨਸ਼ਨ ਦਾ ਤਣਾਅ ਵੀ ਦੂਰ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪੀਐਫ਼ ਖਾਤਾ ਧਾਰਕਾਂ ਨੂੰ EPS-95 ਦੇ ਤਹਿਤ ਪੈਨਸ਼ਨ ਲਾਭ ਦਿੱਤੇ ਜਾਂਦੇ ਹਨ। ਹਾਲਾਂਕਿ ਇਸਦੇ ਲਈ ਕੁਝ ਸ਼ਰਤਾਂ ਹਨ।ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।
ਪੈਨਸ਼ਨ ਲੈਣ ਲਈ 10 ਸਾਲ ਕੰਮ ਕਰਨਾ ਪਵੇਗਾ
ਅਕਸਰ ਲੋਕ ਕਰਮਚਾਰੀ ਪੈਨਸ਼ਨ ਸਕੀਮ (ਈਪੀਐਸ) ਬਾਰੇ ਉਲਝਣ ਵਿੱਚ ਰਹਿੰਦੇ ਹਨ। ਇਸ ਲਈ ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਈਪੀਐਸ ਕੀ ਹੈ ਅਤੇ ਇਸਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਪੈਨਸ਼ਨ ਸਕੀਮ ਹੈ। ਜਿਸ ਦਾ ਪ੍ਰਬੰਧਨ ਓਫਢੌ ਦੁਆਰਾ ਕੀਤਾ ਜਾਂਦਾ ਹੈ। ਇਸ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ ਸਿਰਫ਼ ਇੱਕ ਸ਼ਰਤ ਪੂਰੀ ਕਰਨੀ ਪਵੇਗੀ। ਈਪੀਐਫਓ ਮੁਤਾਬਿਕ ਜੇਕਰ ਕੋਈ ਕਰਮਚਾਰੀ 10 ਸਾਲ ਤੱਕ ਕੰਮ ਕਰਦਾ ਹੈ ਤਾਂ ਉਹ ਪੈਨਸ਼ਨ ਲੈਣ ਦਾ ਹੱਕਦਾਰ ਹੈ।
ਇਹ ਸਕੀਮ 1995 ਵਿੱਚ ਸ਼ੁਰੂ ਕੀਤੀ ਗਈ ਸੀ
ਕਰਮਚਾਰੀ ਪੈਨਸ਼ਨ ਯੋਜਨਾ 19 ਨਵੰਬਰ 1995 ਨੂੰ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਸੰਗਠਿਤ ਖੇਤਰ ਵਿੱਚ ਕਰਮਚਾਰੀਆਂ ਦੀਆਂ ਰਿਟਾਇਰਮੈਂਟ ਲੋੜਾਂ ਨੂੰ ਪੂਰਾ ਕਰਨਾ ਹੈ। ਇਹ ਸਕੀਮ 58 ਸਾਲ ਦੀ ਉਮਰ ਤੱਕ ਪਹੁੰਚਣ ਵਾਲੇ ਯੋਗ ਕਰਮਚਾਰੀਆਂ ਨੂੰ ਪੈਨਸ਼ਨ ਲਾਭ ਦੀ ਗਰੰਟੀ ਦਿੰਦੀ ਹੈ। ਨਿਯਮਾਂ ਮੁਤਾਬਿਕ ਜੇਕਰ ਕੋਈ ਵਿਅਕਤੀ 9 ਸਾਲ 6 ਮਹੀਨੇ ਦੀ ਸੇਵਾ ਕਰਦਾ ਹੈ ਤਾਂ ਇਹ 10 ਸਾਲ ਦੇ ਬਰਾਬਰ ਗਿਿਣਆ ਜਾਵੇਗਾ। ਹਾਲਾਂਕਿ ਜੇਕਰ ਕਿਸੇ ਵਿਅਕਤੀ ਨੇ ਸਾਢੇ 9 ਸਾਲ ਤੋਂ ਘੱਟ ਕੰਮ ਕੀਤਾ ਹੈ ਤਾਂ ਸਿਰਫ 9 ਸਾਲ ਹੀ ਗਿਣੇ ਜਾਣਗੇ। ਅਜਿਹੀ ਸਥਿਤੀ ਵਿੱਚ ਕਰਮਚਾਰੀ ਸੇਵਾਮੁਕਤੀ ਦੀ ਉਮਰ ਤੋਂ ਪਹਿਲਾਂ ਹੀ ਖਾਤੇ ਵਿੱਚ ਜਮ੍ਹਾਂ ਰਕਮ ਨੂੰ ਕਢਵਾ ਸਕਦਾ ਹੈ ਕਿਉਂਕਿ ਉਹ ਪੈਨਸ਼ਨ ਲੈਣ ਦੇ ਹੱਕਦਾਰ ਨਹੀਂ ਹਨ।