ਹਰਿਆਣਾ 'ਚ ਭਾਜਪਾ ਲਹਿਰ ਦੇ ਬਾਵਜੂਦ ਹਾਰੇ ਇਹ 9 ਦਿੱਗਜ ਮੰਤਰੀ, ਜਾਣੋ ਇਕ ਕਲਿੱਕ 'ਤੇ ਇਨ੍ਹਾਂ ਸਾਰਿਆਂ ਦੇ ਨਾਮ - HARYANA BJP MINISTERS LOST
Haryana Election Result 2024: ਹਰਿਆਣਾ ਵਿੱਚ ਭਾਜਪਾ ਨੂੰ ਪੂਰਾ ਬਹੁਮਤ ਮਿਲਣ ਦੇ ਬਾਵਜੂਦ ਉਸਦੇ 9 ਦਿੱਗਜ ਮੰਤਰੀ ਚੋਣਾਂ ਹਾਰ ਗਏ। ਸਾਰੇ ਮੰਤਰੀਆਂ ਦੇ ਨਾਂ ਦੇਖੋ।
ਹਰਿਆਣਾ ਵਿੱਚ ਭਾਜਪਾ ਦੀ ਲਹਿਰ ਦੇ ਬਾਵਜੂਦ ਇਹ 9 ਦਿੱਗਜ ਮੰਤਰੀ ਹਾਰ ਗਏ (ETV BHARAT)
Published : Oct 8, 2024, 6:57 PM IST
ਚੰਡੀਗੜ੍ਹ:ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਲੱਗਭਗ ਆ ਗਏ ਹਨ। ਹੁਣ ਤੱਕ ਦੇ ਰੁਝਾਨਾਂ ਮੁਤਾਬਿਕ ਭਾਜਪਾ ਨੂੰ ਪੂਰਨ ਬਹੁਮਤ ਮਿਲ ਗਿਆ ਹੈ। ਪਰ ਭਾਜਪਾ ਦੀ ਇਸ ਲਹਿਰ ਵਿੱਚ ਵੀ ਪਾਰਟੀ ਦੇ 9 ਮੰਤਰੀ ਚੋਣ ਹਾਰ ਗਏ ਹਨ।
- ਥਾਨੇਸਰ ਤੋਂ ਭਾਜਪਾ ਉਮੀਦਵਾਰ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਰਾਜ ਮੰਤਰੀ ਸੁਭਾਸ਼ ਸੁਧਾ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਕਾਂਗਰਸ ਦੇ ਅਸ਼ੋਕ ਅਰੋੜਾ ਨੇ 3 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
- ਸਾਬਕਾ ਵਿਧਾਨ ਸਭਾ ਸਪੀਕਰ ਅਤੇ ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ ਵੀ ਜਗਾਧਰੀ ਸੀਟ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਅਕਰਮ ਖਾਨ ਨੇ 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
- ਸਿੰਚਾਈ ਅਤੇ ਜਲ ਸਰੋਤ ਰਾਜ ਮੰਤਰੀ ਅਭੈ ਸਿੰਘ ਯਾਦਵ ਨਾਂਗਲ ਚੌਧਰੀ ਤੋਂ ਹਾਰ ਗਏ ਹਨ। ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਮੰਜੂ ਚੌਧਰੀ ਤੋਂ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਮਿਲੀ।
- ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਅਸੀਮ ਗੋਇਲ ਅੰਬਾਲਾ ਸ਼ਹਿਰ ਤੋਂ ਹਾਰ ਗਏ ਹਨ। ਉਹ ਕਰੀਬ 11131 ਵੋਟਾਂ ਨਾਲ ਹਾਰ ਗਏ। ਕਾਂਗਰਸ ਦੇ ਨਿਰਮਲ ਸਿੰਘ ਚੋਣ ਜਿੱਤ ਗਏ।
- ਵਿੱਤ ਮੰਤਰੀ ਜੈ ਪ੍ਰਕਾਸ਼ ਦਲਾਲ ਲੋਹਾਰੂ ਸੀਟ ਤੋਂ ਮਹਿਜ਼ 792 ਵੋਟਾਂ ਨਾਲ ਹਾਰ ਗਏ। ਉਨ੍ਹਾਂ ਨੂੰ ਕਾਂਗਰਸ ਦੇ ਰਾਜਬੀਰ ਫਰਤੀਆ ਨੇ ਹਰਾਇਆ।
- ਸਿਹਤ ਮੰਤਰੀ ਕਮਲ ਗੁਪਤਾ ਹਿਸਾਰ ਸੀਟ ਤੋਂ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਨੇ 18 ਹਜ਼ਾਰ 941 ਵੋਟਾਂ ਨਾਲ ਹਰਾਇਆ।
- ਖੇਡ ਰਾਜ ਮੰਤਰੀ ਸੰਜੇ ਸਿੰਘ ਨੂਹ ਸੀਟ ਤੋਂ ਹਾਰ ਗਏ ਹਨ। ਸੰਜੇ ਸਿੰਘ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਨੂਹ ਤੋਂ ਕਾਂਗਰਸ ਉਮੀਦਵਾਰ ਆਫਤਾਬ ਅਹਿਮਦ ਜਿੱਤ ਗਏ। ਇਨੈਲੋ ਦੇ ਤਾਹਿਰ ਹੁਸੈਨ ਦੂਜੇ ਨੰਬਰ 'ਤੇ ਰਹੇ।
- ਰਣਜੀਤ ਚੌਟਾਲਾ ਵੀ ਰਾਣੀਆ ਤੋਂ ਚੋਣ ਹਾਰ ਗਏ। ਇੱਥੋਂ ਇਨੈਲੋ ਦੇ ਅਰਜੁਨ ਚੌਟਾਲਾ ਜੇਤੂ ਰਹੇ। ਜਦੋਂ ਕਿ ਕਾਂਗਰਸ ਦੇ ਸਰਵ ਮਿੱਤਰ ਦੂਜੇ ਸਥਾਨ 'ਤੇ ਰਹੇ। ਉਹ ਸਿਰਫ਼ 4191 ਵੋਟਾਂ ਨਾਲ ਹਾਰ ਗਏ।
- ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਆਪਣੀ ਸੀਟ ਪੰਚਕੂਲਾ ਤੋਂ ਚੋਣ ਹਾਰ ਗਏ ਹਨ। ਉਹ ਕਾਂਗਰਸੀ ਉਮੀਦਵਾਰ ਅਤੇ ਭਜਨ ਲਾਲ ਦੇ ਵੱਡੇ ਪੁੱਤਰ ਚੰਦਰਮੋਹਨ ਬਿਸ਼ਨੋਈ ਤੋਂ 1997 ਵੋਟਾਂ ਨਾਲ ਹਾਰ ਗਏ।