ਪੰਜਾਬ

punjab

ETV Bharat / bharat

ਹਰਿਆਣਾ ਵਿਚ ਇੰਨ੍ਹਾਂ ਬਾਗੀਆਂ ਨੇ ਡੋਬੀ ਕਾਂਗਰਸ ਦੀ ਬੇੜੀ, 10 ਸੀਟਾਂ 'ਤੇ ਹਰਾ ਕੇ ਕੀਤਾ ਸੱਤਾ ਤੋਂ ਬਾਹਰ - HARYANA CONGRESS REBEL CANDIDATES

Haryana Election Result 2024:ਹਰਿਆਣਾ ਵਿਚ ਬਾਗੀਆਂ ਨੇ ਕਾਂਗਰਸ ਦੀ ਬੇੜੀ ਓਨੀਆਂ ਸੀਟਾਂ 'ਤੇ ਡੋਬ ਦਿੱਤੀ, ਜਿਸ ਨਾਲ ਉਹ ਸੱਤਾ 'ਚ ਆ ਸਕਦੇ ਸੀ। ਪੜ੍ਹੋ ਖ਼ਬਰ...

ਇਨ੍ਹਾਂ ਬਾਗੀਆਂ ਨੇ ਹਰਿਆਣਾ ਵਿਚ ਕਾਂਗਰਸ ਪਾਰਟੀ ਨੂੰ ਡੋਬਿਆ
ਇਨ੍ਹਾਂ ਬਾਗੀਆਂ ਨੇ ਹਰਿਆਣਾ ਵਿਚ ਕਾਂਗਰਸ ਪਾਰਟੀ ਨੂੰ ਡੋਬਿਆ (ETV BHARAT)

By ETV Bharat Punjabi Team

Published : Oct 8, 2024, 10:49 PM IST

ਚੰਡੀਗੜ੍ਹ:ਹਰਿਆਣਾ ਚੋਣ ਨਤੀਜੇ ਆ ਗਏ ਹਨ। ਐਗਜ਼ਿਟ ਪੋਲ ਨੂੰ ਗਲਤ ਸਾਬਤ ਕਰਦੇ ਹੋਏ ਭਾਜਪਾ ਨੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ ਜਦਕਿ ਕਾਂਗਰਸ ਸੱਤਾ ਤੋਂ ਦੂਰ ਹੋ ਗਈ ਹੈ। ਕਾਂਗਰਸ ਦੀ ਹਾਰ ਦਾ ਸਭ ਤੋਂ ਹੈਰਾਨੀਜਨਕ ਕਾਰਨ ਬਾਗੀ ਸਨ। ਕਾਂਗਰਸ ਦੇ ਬਾਗੀ ਲੀਡਰਾਂ ਨੇ ਜਿੰਨੀਆਂ ਸੀਟਾਂ 'ਤੇ ਪਾਰਟੀ ਨੂੰ ਹਰਾਇਆ, ਓਨੀਆਂ ਹੀ ਸੀਟਾਂ ਨਾਲ ਕਾਂਗਰਸ ਸੱਤਾ 'ਚ ਆ ਸਕਦੀ ਸੀ। ਬਗਾਵਤ ਨੇ ਕਾਂਗਰਸ ਦੀ ਖੇਡ ਵਿਗਾੜ ਦਿੱਤੀ।

1. ਬਹਾਦੁਰਗੜ੍ਹ ਤੋਂ ਕਾਂਗਰਸ ਦੇ ਬਾਗੀ ਰਾਜੇਸ਼ ਜੂਨ ਜਿੱਤੇ

ਕਾਂਗਰਸ ਦੇ ਬਾਗੀ ਰਾਜੇਸ਼ ਜੂਨ ਨੇ ਬਹਾਦੁਰਗੜ੍ਹ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਹੈ। ਕਾਂਗਰਸ ਦੇ ਰਾਜਿੰਦਰ ਜੂਨ ਤੀਜੇ ਸਥਾਨ 'ਤੇ ਰਹੇ। ਜਦਕਿ ਭਾਜਪਾ ਦੇ ਦਿਨੇਸ਼ ਕੌਸ਼ਿਕ ਕਰੀਬ 42 ਹਜ਼ਾਰ ਵੋਟਾਂ ਨਾਲ ਹਾਰ ਗਏ। ਰਾਜੇਸ਼ ਜੂਨ ਨੇ ਕਾਂਗਰਸ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ ਅਤੇ ਟਿਕਟ ਨਾ ਮਿਲਣ 'ਤੇ ਪਾਰਟੀ ਤੋਂ ਅਸਤੀਫਾ ਦੇ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰੇ ਸਨ।

2. ਸੋਨੀਪਤ 'ਚ ਕਾਂਗਰਸ ਦੇ ਮੇਅਰ ਨਿਖਿਲ ਭਾਜਪਾ ਤੋਂ ਜਿੱਤੇ

ਨਿਖਿਲ ਮਦਾਨ ਭਾਜਪਾ ਦੀ ਟਿਕਟ 'ਤੇ ਸੋਨੀਪਤ ਤੋਂ ਜਿੱਤੇ ਹਨ। ਨਿਖਿਲ ਮਦਾਨ ਸੋਨੀਪਤ ਤੋਂ ਕਾਂਗਰਸ ਦੇ ਮੇਅਰ ਹਨ। ਉਹ ਕਾਂਗਰਸ ਤੋਂ ਵਿਧਾਨ ਸਭਾ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਨਹੀਂ ਦਿੱਤੀ। ਜਿਸ ਤੋਂ ਬਾਅਦ ਨਿਖਿਲ ਮਦਾਨ ਭਾਜਪਾ 'ਚ ਸ਼ਾਮਲ ਹੋ ਗਏ। ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਅਤੇ ਉਹ ਜਿੱਤ ਗਏ। ਨਿਖਿਲ ਮਦਾਨ ਨੇ ਮੌਜੂਦਾ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਨੂੰ 29627 ਵੋਟਾਂ ਨਾਲ ਹਰਾਇਆ। ਸੁਰਿੰਦਰ ਪੰਵਾਰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਜੇਲ੍ਹ 'ਚ ਬੰਦ ਸੀ। ਇਸ ਦੇ ਬਾਵਜੂਦ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ, ਜਿਸ ਦਾ ਉਲਟਾ ਅਸਰ ਹੋਇਆ।

3. ਅੰਬਾਲਾ ਵਿੱਚ ਬਾਗੀ ਚਿੱਤਰਾ ਸਰਵਾਰਾ ਨੇ ਦਿੱਤੀ ਮਾਤ

ਅੰਬਾਲਾ ਕੈਂਟ ਸੀਟ 'ਤੇ ਕਾਂਗਰਸ ਦੀ ਬਾਗੀ ਚਿਤਰਾ ਸਰਵਾਰਾ ਨੇ ਕਾਂਗਰਸ ਦੀ ਖੇਡ ਵਿਗਾੜ ਦਿੱਤੀ। ਅੰਬਾਲਾ ਕੈਂਟ ਦੇ ਨਤੀਜੇ ਇਸ ਵਾਰ ਹੈਰਾਨ ਕਰਨ ਵਾਲੇ ਰਹੇ। ਸਖ਼ਤ ਮੁਕਾਬਲੇ 'ਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਯਕੀਨੀ ਤੌਰ 'ਤੇ ਜਿੱਤ ਗਏ ਪਰ ਆਜ਼ਾਦ ਚਿਤਰਾ ਸਰਵਾਰਾ ਨੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਸਿਰਫ਼ 7277 ਵੋਟਾਂ ਨਾਲ ਹਾਰ ਗਈ। ਚਿਤਰਾ ਸਰਵਾਰਾ 52 ਹਜ਼ਾਰ 581 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ ਜਦਕਿ ਕਾਂਗਰਸੀ ਉਮੀਦਵਾਰ ਪਰਵਿੰਦਰ ਪਾਲ ਪਾਰੀ ਨੂੰ 14469 ਵੋਟਾਂ ਮਿਲੀਆਂ। ਜੇਕਰ ਕਾਂਗਰਸ ਨੇ ਚਿੱਤਰਾ ਸਰਵਾਰਾ ਨੂੰ ਟਿਕਟ ਦਿੱਤੀ ਹੁੰਦੀ ਤਾਂ ਉਹ ਚੋਣ ਜਿੱਤ ਜਾਂਦੀ।

4. ਉਚਾਨਾ ਤੋਂ ਬੀਰੇਂਦਰ ਘੋਗੜੀਆ ਨੇ ਹਰਾਇਆ

ਹਾੱਟ ਸੀਟ ਉਚਾਨਾ ਕਲਾਂ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਚੌਧਰੀ ਬੀਰੇਂਦਰ ਸਿੰਘ ਦੇ ਪੁੱਤਰ ਬ੍ਰਿਜੇਂਦਰ ਸਿੰਘ ਸਿਰਫ਼ 32 ਵੋਟਾਂ ਨਾਲ ਹਾਰ ਗਏ। ਜਦੋਂਕਿ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਬੀਰੇਂਦਰ ਘੋਗੜੀਆ ਨੂੰ 31 ਹਜ਼ਾਰ 456 ਵੋਟਾਂ ਮਿਲੀਆਂ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਉਹ ਸਿਰਫ਼ 7950 ਵੋਟਾਂ ਨਾਲ ਪੰਜਵੇਂ ਸਥਾਨ 'ਤੇ ਰਹੇ। ਉਚਾਨਾ ਤੋਂ ਪਹਿਲੀ ਵਾਰ ਭਾਜਪਾ ਦੇ ਗੈਰ-ਜਾਟ ਉਮੀਦਵਾਰ ਦੇਵੇਂਦਰ ਅੱਤਰੀ ਨੇ ਜਿੱਤ ਹਾਸਲ ਕੀਤੀ ਹੈ।

5. ਪੁੰਡਰੀ ਵਿੱਚ ਬਾਗੀ ਸਤਬੀਰ ਭਾਨਾ ਨੇ ਵਿਗਾੜੀ ਖੇਡ

ਕਾਂਗਰਸ ਨੇ ਪੁੰਡਰੀ ਸੀਟ ਤੋਂ 2019 ਦੇ ਉਮੀਦਵਾਰ ਸਤੀਸ਼ ਭਾਨਾ ਦੀ ਟਿਕਟ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਬਾਗੀ ਸਤੀਸ਼ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ 40 ਹਜ਼ਾਰ 608 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਸਤੀਸ਼ ਭਾਨਾ ਸਿਰਫ਼ 2197 ਵੋਟਾਂ ਨਾਲ ਹਾਰ ਗਏ। ਕਾਂਗਰਸੀ ਉਮੀਦਵਾਰ ਸੁਲਤਾਨ ਜਡੌਲਾ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 26341 ਵੋਟਾਂ ਮਿਲੀਆਂ। ਕਾਂਗਰਸ ਵਿੱਚ ਬਗਾਵਤ ਕਾਰਨ ਭਾਜਪਾ ਦੇ ਸਤਪਾਲ ਜੰਬਾ ਜੇਤੂ ਰਹੇ।

6. ਬਰਵਾਲਾ ਵਿੱਚ ਬਾਗੀ ਸੰਜਨਾ ਸਤਰੋਡ ਨੇ ਹਰਾਇਆ

ਸੰਜਨਾ ਸਤਰੋਡ ਕਾਂਗਰਸੀ ਆਗੂ ਸੀ। ਟਿਕਟ ਨਾ ਮਿਲਣ 'ਤੇ ਉਨ੍ਹਾਂ ਨੇ ਬਰਵਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਸੰਜਨਾ ਖੁਦ ਤਾਂ ਨਹੀਂ ਜਿੱਤੀ ਪਰ ਕਾਂਗਰਸ ਦੇ ਰਾਮਨਿਵਾਸ ਘੋਰੇਲਾ ਨੂੰ ਹਰਵਾ ਦਿੱਤਾ। ਸੰਜਨਾ ਨੂੰ ਕੁੱਲ 29 ਹਜ਼ਾਰ 55 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਰਾਮਨਿਵਾਸ ਘੋਰੇਲਾ ਭਾਜਪਾ ਦੇ ਰਣਬੀਰ ਗੰਗਵਾ ਤੋਂ 26 ਹਜ਼ਾਰ 942 ਵੋਟਾਂ ਨਾਲ ਹਾਰ ਗਏ। ਰਾਮਨਿਵਾਸ ਘੋਰੇਲਾ ਨੂੰ 39 ਹਜ਼ਾਰ 901 ਵੋਟਾਂ ਮਿਲੀਆਂ।

7. ਨਰਵਾਨਾ ਵਿੱਚ ਵਿਦਿਆ ਰਾਣੀ ਨੇ ਵਿਗਾੜੀ ਖੇਡ

ਨਰਵਾਣਾ ਵਿੱਚ ਕਾਂਗਰਸ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਵਿਦਿਆ ਰਾਣੀ ਨੇ ਇਨੈਲੋ-ਬਸਪਾ ਗਠਜੋੜ ਤੋਂ ਚੋਣ ਲੜੀ। ਜਿਸ ਕਾਰਨ ਕਾਂਗਰਸੀ ਉਮੀਦਵਾਰ ਸਤਬੀਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਤਬੀਰ ਨੂੰ 47 ਹਜ਼ਾਰ 975 ਵੋਟਾਂ ਮਿਲੀਆਂ ਤੇ ਉਹ ਭਾਜਪਾ ਦੀ ਕ੍ਰਿਸ਼ਨਾ ਬੇਦੀ ਤੋਂ 11 ਹਜ਼ਾਰ 499 ਵੋਟਾਂ ਨਾਲ ਹਾਰ ਗਏ। ਜਦਕਿ ਬਾਗੀ ਵਿਦਿਆ ਰਾਣੀ ਨੂੰ 46 ਹਜ਼ਾਰ 303 ਵੋਟਾਂ ਮਿਲੀਆਂ।

8. ਤਿਗਾਂਵ 'ਚ ਲਲਿਤ ਨਗਰ ਦੀ ਨਰਾਜ਼ਗੀ ਪਈ ਭਾਰੀ

ਫਰੀਦਾਬਾਦ ਦੀ ਤਿਗਾਂਵ ਸੀਟ 'ਤੇ ਕਾਂਗਰਸ ਨੇ ਪੁਰਾਣੇ ਨੇਤਾ ਲਲਿਤ ਨਾਗਰ ਦੀ ਟਿਕਟ ਰੱਦ ਕਰ ਕੇ ਰਾਜੇਸ਼ ਨਾਗਰ ਨੂੰ ਉਮੀਦਵਾਰ ਬਣਾਇਆ। ਨਾਰਾਜ਼ ਲਲਿਤ ਨਾਗਰ ਨੇ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਦੂਜੇ ਸਥਾਨ 'ਤੇ ਰਹੇ, ਜਦਕਿ ਕਾਂਗਰਸ ਦੇ ਰੋਹਿਤ ਨਾਗਰ ਤੀਜੇ ਸਥਾਨ 'ਤੇ ਰਹੇ। ਕਾਂਗਰਸੀ ਆਗੂਆਂ ਵਿਚਾਲੇ ਹੋਈ ਲੜਾਈ ਵਿੱਚ ਭਾਜਪਾ ਦੇ ਰਾਜੇਸ਼ ਨਾਗਰ ਨੇ ਜਿੱਤ ਹਾਸਲ ਕੀਤੀ।

9. ਬੱਲਭਗੜ੍ਹ 'ਚ ਕਾਂਗਰਸ ਦੀ ਬਾਗੀ ਸ਼ਾਰਦਾ ਰਾਠੌਰ ਨੇ ਹਰਾਇਆ

ਫਰੀਦਾਬਾਦ ਦੀ ਬੱਲਭਗੜ੍ਹ ਸੀਟ 'ਤੇ ਕਾਂਗਰਸ ਦੀ ਬਾਗੀ ਸ਼ਾਰਦਾ ਰਾਠੌਰ ਨੇ ਕਾਂਗਰਸ ਨੂੰ ਹਰਾਇਆ। ਕਾਂਗਰਸ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਸ਼ਾਰਦਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ 44 ਹਜ਼ਾਰ 67 ਵੋਟਾਂ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੀ। ਜਦਕਿ ਕਾਂਗਰਸ ਦੇ ਪਰਾਗ ਸ਼ਰਮਾ ਚੌਥੇ ਸਥਾਨ 'ਤੇ ਰਹੇ। ਕਾਂਗਰਸੀ ਉਮੀਦਵਾਰ ਨੂੰ ਸਿਰਫ਼ 8674 ਵੋਟਾਂ ਮਿਲੀਆਂ। ਇੱਥੇ ਭਾਜਪਾ ਦੇ ਮੂਲਚੰਦ ਸ਼ਰਮਾ ਜੇਤੂ ਰਹੇ।

10. ਪਾਣੀਪਤ ਦਿਹਾਤੀ ਵਿੱਚ ਵਿਜੇ ਜੈਨ ਬਣੇ ਬਾਗੀ

ਪਾਣੀਪਤ ਦਿਹਾਤੀ ਤੋਂ ਸਾਬਕਾ ਕੌਂਸਲਰ ਵਿਜੇ ਜੈਨ ਨੂੰ ਟਿਕਟ ਨਾ ਮਿਲਣ ’ਤੇ ਉਨ੍ਹਾਂ ਪਾਰਟੀ ਤੋਂ ਅਸਤੀਫਾ ਦੇ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਵਿਜੇ ਜੈਨ 43 ਹਜ਼ਾਰ 323 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਜਦਕਿ ਕਾਂਗਰਸ ਦੇ ਸਚਿਨ ਕੁੰਡੂ ਕਰੀਬ 50 ਹਜ਼ਾਰ ਵੋਟਾਂ ਨਾਲ ਚੋਣ ਹਾਰ ਗਏ। ਇੱਥੇ ਭਾਜਪਾ ਦੇ ਮਹੀਪਾਲ ਢਾਂਡਾ ਜੇਤੂ ਰਹੇ।

ABOUT THE AUTHOR

...view details