ਨਵੀਂ ਦਿੱਲੀ/ਗਾਜ਼ੀਆਬਾ : ਅੱਜ ਕੱਲ ਖਾਣੇ ਵਿੱਚ ਕਦੇ ਕਾਕਰੋਚ ਕਦੇ ਛਿਪਕਲੀ ਕਦੇ ਮੱਖੀਆਂ ਨਿਕਲਣ ਦੀਆਂ ਖਬਰਾਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ ਪਰ ਅੱਜ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗ। ਗਾਜ਼ੀਆਬਾਦ 'ਚ ਇਕ ਮਿਠਾਈ ਦੀ ਦੁਕਾਨ 'ਤੇ ਹੰਗਾਮਾ ਹੋ ਗਿਆ। ਇਕ ਗਾਹਕ ਦੇ ਸਮੋਸੇ 'ਚ ਡੱਡੂ ਦੀ ਲੱਤ ਨਿਕਲੀ ਤਾਂ ਗਾਹਕ ਗੁੱਸੇ 'ਚ ਆ ਗਿਆ ਅਤੇ ਦੁਕਾਨ 'ਚ ਜਾ ਕੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਗਾਹਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਇਸ ਹੋਟਲ ਵਿੱਚ ਸਮੋਸੇ ਖਾਣ ਆਏ ਸੀ ਜਿਸ ਵਿੱਚੋਂ ਡੱਡੂ ਦੀ ਲੱਤ ਨਿਕਲੀ ਹੈ।
ਸਮੋਸੇ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜੇ
ਦਰਅਸਲ, ਗਾਜ਼ੀਆਬਾਦ ਦੇ ਇੰਦਰਾਪੁਰਮ ਵਿੱਚ ਸਥਿਤ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ ਵਿੱਚ ਸਮੋਸੇ ਵਿੱਚੋਂ ਡੱਡੂ ਦੀ ਲੱਤ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਫੂਡ ਵਿਭਾਗ ਨੇ ਦੁਕਾਨ ਤੋਂ ਸਮੋਸੇ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਸਮੋਸੇ 'ਚ ਡੱਡੂ ਦੀ ਲੱਤ ਦੇਖ ਕੇ ਗਾਹਕ ਸਮੋਸੇ ਲੈ ਕੇ ਦੁਕਾਨਦਾਰ ਕੋਲ ਪਹੁੰਚਿਆ। ਇਸ ਤੋਂ ਬਾਅਦ ਗਾਹਕ ਦੁਕਾਨ 'ਤੇ ਪਹੁੰਚ ਗਿਆ ਅਤੇ ਕਾਫੀ ਹੰਗਾਮਾ ਕੀਤਾ। ਵੀਡੀਓ 'ਚ ਗਾਹਕ ਅਤੇ ਦੁਕਾਨਦਾਰ ਵਿਚਾਲੇ ਹੋਈ ਤਕਰਾਰ ਨੂੰ ਰਿਕਾਰਡ ਕੀਤਾ ਗਿਆ ਹੈ।