ਅਸਾਮ/ਸ਼ਿਲਚਰ:ਮਨੀਪੁਰ ਵਿੱਚ ਇੱਕ ਵਾਰ ਫਿਰ ਤਣਾਅ ਦੀ ਘਟਨਾ ਸਾਹਮਣੇ ਆਈ ਹੈ। ਸੂਬੇ ਦੇ ਥਲੇਨ ਕੁਕੀ ਪਿੰਡ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਬਦਮਾਸ਼ਾਂ ਨੇ ਤੇਲ ਟੈਂਕਰਾਂ ਸਮੇਤ ਕਈ ਟਰੱਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਲੱਤ 'ਚ ਗੋਲੀ ਲੱਗਣ ਕਾਰਨ ਡਰਾਈਵਰ ਜ਼ਖਮੀ ਹੋ ਗਿਆ।
ਗੋਲੀਬਾਰੀ ਦੀ ਘਟਨਾ ਮੰਗਲਵਾਰ ਤੜਕੇ ਮਨੀਪੁਰ ਦੇ ਜਿਰੀਬਾਮ-ਇੰਫਾਲ ਰਾਸ਼ਟਰੀ ਰਾਜਮਾਰਗ 'ਤੇ ਕੈਮਾਈ ਥਾਣੇ ਦੇ ਅਧੀਨ ਪੈਂਦੇ ਪਿੰਡ ਥਲੇਨ ਕੁਕੀ 'ਚ ਵਾਪਰੀ। ਪਤਾ ਲੱਗਾ ਹੈ ਕਿ ਹਾਈਵੇ 'ਤੇ ਤੇਲ ਨਾਲ ਭਰੇ ਟੈਂਕਰਾਂ ਸਮੇਤ ਕਈ ਮਾਲ ਦੇ ਟਰੱਕ ਜਾ ਰਹੇ ਸਨ ਕਿ ਅਚਾਨਕ ਸ਼ਰਾਰਤੀ ਅਨਸਰਾਂ ਨੇ ਵਾਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸਿੱਟੇ ਵਜੋਂ ਤੇਲ ਟੈਂਕਰ ਚਾਲਕ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।