ਪੰਜਾਬ

punjab

ETV Bharat / bharat

ਸ਼ੂਟਰ ਮਨੂ ਭਾਕਰ ਦੀ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਵਿੱਚ ਹੋਈ ਮੌਤ - MANU BHAKER GRANDMOTHER UNCLE DIED

ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਾਨੀ ਅਤੇ ਮਾਮੇ ਦੀ ਚਰਖੀ ਦਾਦਰੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ।

Shooter Manu Bhaker's maternal grandmother and maternal uncle die in road accident
ਸ਼ੂਟਰ ਮਨੂ ਭਾਕਰ ਦੀ ਨਾਨੀ ਅਤੇ ਮਾਮੇ ਦੀ ਸੜਕ ਹਾਦਸੇ ਵਿੱਚ ਹੋਈ ਮੌਤ (ETV Bharat)

By ETV Bharat Punjabi Team

Published : Jan 19, 2025, 1:45 PM IST

ਚਰਖੀ ਦਾਦਰੀ:ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਦੀ ਨਾਨੀ ਅਤੇ ਮਾਮੇ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੋਵੇਂ ਚਰਖੀ ਦਾਦਰੀ ਦੇ ਮਹਿੰਦਰਗੜ੍ਹ ਬਾਈਪਾਸ ਰੋਡ 'ਤੇ ਸਕੂਟਰੀ 'ਤੇ ਜਾ ਰਹੇ ਸਨ। ਉਦੋਂ ਕਿਸੇ ਵਾਹਨ ਨੇ ਉਹਨਾਂ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਸੜਕ ਹਾਦਸੇ 'ਚ ਮੌਤ:

ਦਰਅਸਲ ਇਹ ਪੂਰੀ ਘਟਨਾ ਚਰਖੀ ਦਾਦਰੀ ਜ਼ਿਲ੍ਹੇ ਦੇ ਮਹਿੰਦਰਗੜ੍ਹ ਬਾਈਪਾਸ ਰੋਡ 'ਤੇ ਵਾਪਰੀ। ਮਨੂ ਭਾਕਰ ਦੀ ਨਾਨੀ ਅਤੇ ਮਾਮਾ ਐਤਵਾਰ ਨੂੰ ਸਕੂਟਰੀ 'ਤੇ ਕਿਤੇ ਜਾ ਰਹੇ ਸਨ। ਇਸ ਦੌਰਾਨ ਇੱਕ ਵਾਹਨ ਨੇ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਜਾਂਚ 'ਚ ਜੁਟੀ ਪੁਲਿਸ:

ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮਨੂ ਭਾਕਰ ਦੇ ਰਿਸ਼ਤੇਦਾਰ ਹਨ। ਮ੍ਰਿਤਕਾਂ ਵਿੱਚੋਂ ਇੱਕ ਮਨੂ ਭਾਕਰ ਦੀ ਨਾਨੀ ਸੀ ਅਤੇ ਦੂਜਾ ਉਸ ਦਾ ਮਾਮਾ ਸੀ। ਫਿਲਹਾਲ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਦੱਸ ਦੇਈਏ ਕਿ ਮਨੂ ਭਾਕਰ ਨੂੰ ਦੋ ਦਿਨ ਪਹਿਲਾਂ ਹੀ ਰਾਸ਼ਟਰਪਤੀ ਦੁਆਰਾ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ABOUT THE AUTHOR

...view details