ਸੁਕਮਾ/ਛਤੀਸਗੜ੍ਹ: ਬਸਤਰ ਡਿਵੀਜ਼ਨ ਦੇ ਸੁਕਮਾ ਜ਼ਿਲੇ ਦੇ ਚਿੰਤਾਗੁਫਾ ਥਾਣਾ ਖੇਤਰ ਦੇ ਕਰਕਨਗੁਡਾ ਇਲਾਕੇ 'ਚ ਫੌਜੀਆਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਸਵੇਰੇ 7 ਵਜੇ ਤੋਂ ਨਕਸਲੀਆਂ ਅਤੇ ਜਵਾਨਾਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਸੁਕਮਾ ਦੇ ਐਸਪੀ ਕਿਰਨ ਚਵਾਨ ਨੇ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ।
ਵੱਡੀ ਗਿਣਤੀ 'ਚ ਨਕਸਲੀ ਇਕੱਠੇ ਹੋਣ ਦੀ ਸੂਚਨਾ
ਸੁਕਮਾ ਪੁਲਸ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਬਟਾਲੀਅਨ ਸਪਲਾਈ ਟੀਮ ਅਤੇ ਜਗਰਗੁੰਡਾ ਏਰੀਆ ਕਮੇਟੀ ਦੇ 30 ਤੋਂ 40 ਨਕਸਲਵਾਦੀਆਂ ਦੀ ਕਰਕਾਨਗੁਡਾ ਦੇ ਜੰਗਲਾਂ 'ਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਵੱਡੀ ਗਿਣਤੀ ਵਿਚ ਨਕਸਲੀਆਂ ਦੇ ਇਕੱਠੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਡੀਆਰਜੀ, ਬਸਤਰ ਫਾਈਟਰਸ ਅਤੇ 206 ਵਹਨੀ ਕੋਬਰਾ ਬਟਾਲੀਅਨ ਦੇ ਸੈਂਕੜੇ ਜਵਾਨਾਂ ਨੂੰ ਕਰਕਾਂਗੁੜਾ ਦੇ ਜੰਗਲ ਵਿਚ ਭੇਜਿਆ ਗਿਆ।