ਮੁੰਬਈ: ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਪਿੰਪਰੀ ਚਿਚਵਾੜ ਸ਼ਹਿਰ 'ਚ ਐਤਵਾਰ ਨੂੰ ਇਕ ਨਿੱਜੀ ਯਾਤਰੀ ਬੱਸ ਨੂੰ ਅੱਗ ਲੱਗ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਵਾਰੀਆਂ ਬੱਸ ਵਿੱਚ ਬੈਠੇ ਸਨ। ਘਟਨਾ ਸਵੇਰੇ ਪੰਜ ਵਜੇ ਦੇ ਕਰੀਬ ਵਾਪਰੀ। ਇਸ ਦੌਰਾਨ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਹਾਲਾਂਕਿ ਬੱਸ ਡਰਾਈਵਰ ਦੀ ਮੁਸਤੈਦੀ ਕਾਰਨ ਸਾਰੀਆਂ ਸਵਾਰੀਆਂ ਸੁਰੱਖਿਅਤ ਬਚ ਗਈਆਂ।
ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਜਗਤਾਪ ਡੇਅਰੀ ਚੌਂਕ ਵਿਖੇ ਵਾਪਰਿਆ। ਹਾਲਾਂਕਿ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਅਨੁਸਾਰ ਬੱਸ ਡਰਾਈਵਰ ਨੇ ਸਮੇਂ ਸਿਰ ਬਰੇਕਾਂ ਲਗਾ ਦਿੱਤੀਆਂ ਅਤੇ ਸਵਾਰੀਆਂ ਨੂੰ ਤੁਰੰਤ ਹੇਠਾਂ ਉਤਰਨ ਦਿੱਤਾ, ਇਸ ਤਰ੍ਹਾਂ ਵੱਡਾ ਹਾਦਸਾ ਹੋਣੋਂ ਟਲ ਗਿਆ। ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਸਥਾਨਕ ਪੁਲੀਸ ਮੁਲਾਜ਼ਮਾਂ ਨੇ ਅੱਗ ਬੁਝਾਈ।