ਨਵੀਂ ਦਿੱਲੀ:ਦਿੱਲੀ 'ਚ ਚੋਣ ਪ੍ਰਚਾਰ ਖਤਮ ਹੁੰਦੇ ਹੀ ਦਿੱਲੀ ਪੁਲਿਸ ਹਰਕਤ 'ਚ ਆ ਗਈ ਹੈ। ਦਿੱਲੀ ਪੁਲਿਸ ਨੇ ਸੋਮਵਾਰ ਨੂੰ ਚੋਣ ਨਤੀਜਿਆਂ ਵਾਲੇ ਦਿਨ ਤੱਕ ਦੀ ਯੋਜਨਾ ਦੱਸੀ ਹੈ ਤੇ ਜਨਵਰੀ ਮਹੀਨੇ ਦੇ ਅਪਰਾਧ ਅੰਕੜੇ ਵੀ ਜਾਰੀ ਕੀਤੇ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਜਨਵਰੀ ਮਹੀਨੇ ਵਿੱਚ ਅਪਰਾਧਾਂ ਵਿੱਚ ਕਮੀ ਆਈ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ 'ਤੇ ਹੋਏ ਹਮਲੇ ਨੂੰ ਲੈ ਕੇ ਦਿੱਲੀ ਪੁਲਿਸ, ਭਾਜਪਾ ਅਤੇ ਚੋਣ ਕਮਿਸ਼ਨ 'ਤੇ ਨਿਸ਼ਾਨਾ ਸਾਧਿਆ ਸੀ।
ਵਿਸ਼ੇਸ਼ ਸੀਪੀ ਰਵਿੰਦਰ ਯਾਦਵ ਨੇ ਕਿਹਾ, "ਅਸੀਂ ਦੋ ਮਹੀਨਿਆਂ ਤੋਂ ਕੰਮ ਕਰ ਰਹੇ ਹਾਂ, ਅਸੀਂ ਲੋਕ ਸਭਾ ਚੋਣਾਂ ਵੀ ਸ਼ਾਂਤੀਪੂਰਨ ਢੰਗ ਨਾਲ ਕਰਵਾਈਆਂ ਸਨ। ਸਾਡੇ ਵੱਲੋਂ ਕੀਤੇ ਗਏ ਸਾਰੇ ਪ੍ਰਬੰਧਾਂ ਦੇ ਨਤੀਜੇ ਚੰਗੇ ਸਨ। ਜਿੱਥੇ ਵੀ ਕੋਈ ਬੇਨਿਯਮੀਆਂ ਸਾਹਮਣੇ ਆਈਆਂ, ਕਾਰਵਾਈ ਕੀਤੀ ਗਈ। ਇਸ ਵਾਰ ਰਿਕਾਰਡ ਪੱਧਰ 'ਤੇ ਜ਼ਬਤੀ ਦੀ ਕਾਰਵਾਈ ਕੀਤੀ ਗਈ। ਸਾਡੇ ਕੋਲ ਅਰਧ ਸੈਨਿਕ ਬਲਾਂ ਦੀਆਂ 220 ਕੰਪਨੀਆਂ ਹਨ। ਪਿਛਲੇ ਇੱਕ ਮਹੀਨੇ ਵਿੱਚ ਸਾਡੇ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਸਿੱਟੇ ਵਜੋਂ ਅਪਰਾਧ ਵਿੱਚ ਕਾਫੀ ਕਮੀ ਆਈ ਹੈ।"
ਇਸ ਵਾਰ ਘੱਟ ਕਾਲ ਆਈਆਂ