ਸਤੇਂਦਰ ਜੈਨ ਵੀ ਚੋਣ ਹਾਰੇ। ਕਾਲਕਾਜੀ ਸੀਟ ਤੋਂ ਆਤਿਸ਼ੀ ਦੀ ਜਿੱਤ।
ਦਿੱਲੀ ਚੋਣ ਨਤੀਜੇ: 'ਆਪ' ਦੇ ਦੋ ਵੱਡੇ ਚਿਹਰੇ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਹਾਰੇ, ਕਾਲਕਾਜੀ ਸੀਟ ਤੋਂ ਆਤਿਸ਼ੀ ਦੀ ਜਿੱਤ - DELHI ELECTION RESULT 2025
![ਦਿੱਲੀ ਚੋਣ ਨਤੀਜੇ: 'ਆਪ' ਦੇ ਦੋ ਵੱਡੇ ਚਿਹਰੇ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਹਾਰੇ, ਕਾਲਕਾਜੀ ਸੀਟ ਤੋਂ ਆਤਿਸ਼ੀ ਦੀ ਜਿੱਤ Delhi Assembly Election Result 2025](https://etvbharatimages.akamaized.net/etvbharat/prod-images/08-02-2025/1200-675-23498442-thumbnail-16x9-delhi.jpg)
Published : Feb 8, 2025, 7:04 AM IST
|Updated : Feb 8, 2025, 12:54 PM IST
ਦਿੱਲੀ ਵਿਧਾਨ ਸਭਾ ਚੋਣਾਂ2025 ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ 11 ਜ਼ਿਲ੍ਹਿਆਂ ਵਿੱਚ ਕੁੱਲ 19 ਗਿਣਤੀ ਕੇਂਦਰ ਬਣਾਏ ਗਏ ਹਨ, ਜਿੱਥੇ ਕਾਊਂਟਿੰਗ ਚੱਲ ਰਹੀ ਹੈ। ਦੱਸ ਦੇਈਏ ਕਿ 5 ਫ਼ਰਵਰੀ ਨੂੰ ਵੋਟਿੰਗ ਹੋਈ ਸੀ। ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਨਤੀਜੇ ਦੁਪਹਿਰ ਤੱਕ ਐਲਾਨ ਦਿੱਤੇ ਜਾਣਗੇ। ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਹੈ।
ਚੋਣ ਨਤੀਜਿਆਂ ਦੀ ਸਟੀਕ ਤੇ ਪੂਰੀ ਜਾਣਕਾਰੀ ਲਈ ਇਸ ਲਿੰਕ ਉੱਤੇ ਕੱਲਿਕ ਕਰੋ -
https://www.etvbharat.com/pa/!delhi-assembly-election-results-2025-live
LIVE FEED
ਆਪ ਦੇ ਦੋ ਵੱਡੇ ਚਿਹਰੇ ਹਾਰੇ..ਆਤਿਸ਼ੀ ਦੀ ਜਿੱਤ
ਅਰਵਿੰਦ ਕੇਜਰੀਵਾਲ 1,844 ਵੋਟਾਂ ਨਾਲ ਪਿੱਛੇ, ਸਿਸੋਦੀਆ ਸੀਟ ਹਾਰੇ
ਨਵੀਂ ਦਿੱਲੀ ਵਿਧਾਨ ਸਭਾ ਸੀਟ 'ਤੇ ਕੁੱਲ 13 ਗੇੜ ਦੀ ਗਿਣਤੀ ਹੋਣੀ ਹੈ। 10 ਗੇੜਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ 10 ਗੇੜਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ 1844 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। 10 ਗੇੜਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ 20190 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਦੇ ਪ੍ਰਵੇਸ਼ ਵਰਮਾ ਨੂੰ 22034 ਵੋਟਾਂ ਮਿਲੀਆਂ ਹਨ।
ਜੰਗਪੁਰਾ ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ ਮਨੀਸ਼ ਸਿਸੋਦੀਆ ਨੇ ਹਾਰ ਕਬੂਲਦਿਆਂ ਕਿਹਾ, "ਪਾਰਟੀ ਵਰਕਰਾਂ ਨੇ ਚੰਗੀ ਲੜਾਈ ਲੜੀ, ਅਸੀਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ। ਲੋਕਾਂ ਨੇ ਵੀ ਸਾਡਾ ਸਾਥ ਦਿੱਤਾ। ਪਰ, ਮੈਂ 600 ਵੋਟਾਂ ਨਾਲ ਹਾਰ ਗਿਆ ਹਾਂ। ਮੈਂ ਜੇਤੂ ਉਮੀਦਵਾਰ ਨੂੰ ਵਧਾਈ ਦਿੰਦਾ ਹਾਂ। ਉਮੀਦ ਹੈ ਕਿ ਉਹ ਵਿਧਾਨ ਸਭਾ ਹਲਕੇ ਲਈ ਕੰਮ ਕਰਨਗੇ।"
ਪਟਪੜਗੰਜ ਸੀਟ ਤੋਂ ਆਪ ਉਮੀਦਵਾਰ ਦੀ ਹਾਰ
ਆਪ ਉਮੀਦਵਾਰ ਅਵਧ ਓਝਾ ਦਿੱਲੀ ਦੀ ਪਟਪੜਗੰਜ ਸੀਟ ਤੋਂ ਚੋਣ ਹਾਰੇ, ਉਨ੍ਹਾਂ ਨੂੰ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਨੇ ਹਰਾਇਆ ਹੈ।
ਦਿੱਲੀ ਵਿਧਾਨ ਸਭਾ ਚੋਣਾਂ 2025 ਦਾ ਪਹਿਲਾ ਨਤੀਜਾ...
ਕੋਂਡਲੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਦੀ ਜਿੱਤ।
ਜਨਤਾ ਜੋ ਵੀ ਕਹੇ ਉਹ ਮੰਨਜੂਰ : ਕਾਂਗਰਸ ਉਮੀਦਵਾਰ ਸੰਦੀਪ ਦੀਕਸ਼ਿਤ
ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਕਿਹਾ, ਇਸ ਸਮੇਂ ਲੱਗਦਾ ਹੈ ਕਿ ਉਨ੍ਹਾਂ ਦੀ (ਭਾਜਪਾ) ਸਰਕਾਰ ਬਣ ਰਹੀ ਹੈ, 6-7 ਗੇੜਾਂ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਂਦੀ ਹੈ। ਇਹ ਜਨਤਾ ਦਾ ਫੈਸਲਾ ਹੈ, ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਅਸੀਂ ਮੁੱਦੇ ਉਠਾਏ ਸਨ, ਅਤੇ ਬਹੁਤ ਹੱਦ ਤੱਕ ਚੋਣ ਸਾਡੇ ਵੱਲੋਂ ਉਠਾਏ ਮੁੱਦਿਆਂ 'ਤੇ ਆਧਾਰਿਤ ਸੀ। ਅੰਤ ਵਿੱਚ ਜਨਤਾ ਜੋ ਵੀ ਕਹੇ, ਉਹੀ ਮੰਨਜੂਰ ਹੈ।'
ਦਿੱਲੀ ਵਿਧਾਨ ਸਭਾ ਚੋਣ ਨਤੀਜੇ 2025
- ਨਵੀਂ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ 430 ਵੋਟਾਂ ਨਾਲ ਅੱਗੇ ਹਨ।
- ਕਾਲਕਾਜੀ ਤੋਂ ਭਾਜਪਾ ਦੇ ਰਮੇਸ਼ ਬਿਧੂੜੀ 2800 ਵੋਟਾਂ ਨਾਲ ਅੱਗੇ ਹਨ।
- ਬਦਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਦੀਪਕ ਚੌਧਰੀ 3933 ਵੋਟਾਂ ਨਾਲ ਅੱਗੇ ਹਨ।
- ਮੁਸਤਫਾਬਾਦ ਤੋਂ ਭਾਜਪਾ ਦੇ ਮੋਹਨ ਸਿੰਘ ਬਿਸ਼ਟ 40598 ਵੋਟਾਂ ਨਾਲ ਅੱਗੇ ਹਨ।
- ਪਟਪੜਗੰਜ ਤੋਂ ਭਾਜਪਾ ਦੇ ਰਵਿੰਦਰ ਸਿੰਘ ਨੇਗੀ 12820 ਵੋਟਾਂ ਨਾਲ ਅੱਗੇ ਹਨ।
- ਦਿਉਲੀ ਤੋਂ ਆਮ ਆਦਮੀ ਪਾਰਟੀ ਦੇ ਪ੍ਰੇਮ ਕੁਮਾਰ ਚੌਹਾਨ 19611 ਵੋਟਾਂ ਨਾਲ ਅੱਗੇ ਹਨ।
ਹੁਣ ਤੱਕ ਦੇ ਨਤੀਜੇ .... ਜਾਣੋ ਅੱਪਡੇਟ
- ਨਵੀਂ ਦਿੱਲੀ ਸੀਟ ਤੋਂ ਪਰਵੇਸ਼ ਵਰਮਾ 225 ਵੋਟਾਂ ਨਾਲ ਅੱਗੇ ਹਨ।
- ਆਮ ਆਦਮੀ ਪਾਰਟੀ ਦੇ ਸੰਜੀਵ ਝਾਅ 4092 ਵੋਟਾਂ ਨਾਲ ਅੱਗੇ ਹਨ।
- ਪਤਪੜਗੰਜ ਤੋਂ ਰਵਿੰਦਰ ਸਿੰਘ ਨੇਗੀ 30891 ਵੋਟਾਂ ਨਾਲ ਅੱਗੇ ਹਨ।
- ਕੋਂਡਲੀ ਤੋਂ ‘ਆਪ’ ਦੇ ਕੁਲਦੀਪ ਕੁਮਾਰ 15605 ਵੋਟਾਂ ਨਾਲ ਅੱਗੇ ਹਨ।
- ਸ਼ਿਖਾ ਰਾਏ ਗ੍ਰੇਟਰ ਕੈਲਾਸ਼ ਤੋਂ ਅੱਗੇ।
- ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ 5731 ਵੋਟਾਂ ਨਾਲ ਅੱਗੇ ਹਨ।
- ਓਖਲਾ ਤੋਂ ਅਮਾਨਤੁੱਲਾ ਖਾਨ 4475 ਵੋਟਾਂ ਨਾਲ ਅੱਗੇ ਹਨ।
- ਮਨੀਸ਼ ਸਿਸੋਦੀਆ ਜੰਗਪੁਰਾ ਤੋਂ 2345 ਵੋਟਾਂ ਨਾਲ ਅੱਗੇ ਹਨ।
- ਮੋਹਨ ਸਿੰਘ ਬਿਸ਼ਟ ਮੁਸਤਫਾਬਾਦ ਤੋਂ 24960 ਵੋਟਾਂ ਨਾਲ ਅੱਗੇ ਹਨ।
ਕੇਜਰੀਵਾਲ 6 ਰਾਊਂਡਾਂ ਤੋਂ ਬਾਅਦ 225 ਵੋਟਾਂ ਨਾਲ ਪਿੱਛੇ
ਅਰਵਿੰਦ ਕੇਜਰੀਵਾਲ 6 ਰਾਊਂਡਾਂ ਤੋਂ ਬਾਅਦ 225 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।
ਦਿੱਲੀ ਵਿਧਾਨ ਸਭਾ ਚੋਣ ਨਤੀਜੇ LIVE UPDATES
- ਚੌਥੇ ਗੇੜ ਦੀ ਗਿਣਤੀ ਤੋਂ ਬਾਅਦ ਰਵਿੰਦਰ ਇੰਦਰਰਾਜ ਸਿੰਘ ਬਵਾਨਾ ਵਿਧਾਨ ਸਭਾ ਤੋਂ 14420 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
- ਰੇਖਾ ਗੁਪਤਾ ਚੌਥੇ ਗੇੜ ਵਿੱਚ ਸ਼ਾਲੀਮਾਘ ਬਾਗ ਵਿਧਾਨ ਸਭਾ ਤੋਂ 12660 ਵੋਟਾਂ ਨਾਲ ਅੱਗੇ ਹੈ।
- ਤਿਲਕ ਰਾਮ ਗੁਪਤਾ ਪੰਜਵੇਂ ਗੇੜ ਦੀ ਗਿਣਤੀ ਤੋਂ ਬਾਅਦ ਤ੍ਰਿਨਗਰ ਵਿਧਾਨ ਸਭਾ ਤੋਂ 11778 ਵੋਟਾਂ ਨਾਲ ਅੱਗੇ।
- ਤੀਜੇ ਗੇੜ ਵਿੱਚ ਮੁਸਤਫਾਬਾਦ ਵਿਧਾਨ ਸਭਾ ਤੋਂ ਮੋਹਨ ਸਿੰਘ ਬਿਸ਼ਟ 16181 ਵੋਟਾਂ ਨਾਲ ਅੱਗੇ।
- ਕਪਿਲ ਮਿਸ਼ਰਾ ਤੀਜੇ ਗੇੜ ਵਿੱਚ ਕਰਾਵਲ ਨਗਰ ਵਿਧਾਨ ਸਭਾ ਤੋਂ 8603 ਵੋਟਾਂ ਨਾਲ ਅੱਗੇ ਹਨ।
- ਸੱਤਵੇਂ ਗੇੜ ਵਿੱਚ ਵਿਸ਼ਵਾਸ ਨਗਰ ਵਿਧਾਨ ਸਭਾ ਤੋਂ ਓਮ ਪ੍ਰਕਾਸ਼ ਸ਼ਰਮਾ 8444 ਵੋਟਾਂ ਨਾਲ ਅੱਗੇ।
- ਨੀਲਮ ਪਹਿਲਵਾਨ ਚੌਥੇ ਗੇੜ ਵਿੱਚ ਨਜਫਗੜ੍ਹ ਵਿਧਾਨ ਸਭਾ ਤੋਂ 8023 ਵੋਟਾਂ ਨਾਲ ਅੱਗੇ ਹੈ।
- ਰਵਿੰਦਰ ਸਿੰਘ ਨੇਗੀ ਤੀਜੇ ਗੇੜ ਵਿੱਚ ਪਟਪੜਗੰਜ ਵਿਧਾਨ ਸਭਾ ਤੋਂ 7229 ਵੋਟਾਂ ਨਾਲ ਅੱਗੇ ਹਨ।
ਕਾਲਕਾਜੀ ਸੀਟ 'ਤੇ ਆਤਿਸ਼ੀ ਪਿੱਛੇ, ਰਮੇਸ਼ ਬਿਧੂੜੀ ਅੱਗੇ
ਅਰਵਿੰਦ ਕੇਜਰੀਵਾਲ ਤੀਜੇ ਗੇੜ ਵਿੱਚ ਵੀ ਅੱਗੇ। ਕੇਜਰੀਵਾਲ 343 ਵੋਟਾਂ ਨਾਲ ਅੱਗੇ। ਕਾਲਕਾਜੀ ਸੀਟ 'ਤੇ ਆਤਿਸ਼ੀ ਪਿੱਛੇ, ਭਾਜਪਾ ਦੇ ਰਮੇਸ਼ ਬਿਧੂੜੀ ਅੱਗੇ।
- ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 343 ਵੋਟਾਂ ਨਾਲ ਅੱਗੇ ਹਨ।
- ਪਟੇਲ ਨਗਰ ਤੋਂ 'ਆਪ' ਦੇ ਪ੍ਰਵੇਸ਼ ਰਤਨ 559 ਵੋਟਾਂ ਨਾਲ ਅੱਗੇ ਹਨ
- ਪਟਪੜਗੰਜ ਤੋਂ ਰਵਿੰਦਰ ਸਿੰਘ ਨੇਗੀ 5596 ਵੋਟਾਂ ਨਾਲ ਅੱਗੇ ਹਨ।
- ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਵੇਸ਼ ਰਤਨ ਅੱਗੇ।
- ਤ੍ਰਿਲੋਕਪੁਰੀ ਤੋਂ ਆਮ ਆਦਮੀ ਪਾਰਟੀ ਦੀ ਅੰਜਨਾ ਪਾਰਚਾ ਅੱਗੇ।
- ਕੋਂਡਲੀ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਅੱਗੇ।
ਕੌਣ-ਕਿੱਥੋ ਅੱਗੇ...ਦੇਖੋ ਲਾਈਵ ਅੱਪਡੇਟ
- ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 4679 ਵੋਟਾਂ ਨਾਲ ਅੱਗੇ ਹਨ।
- ਪਟੇਲ ਨਗਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਵੇਸ਼ ਰਤਨ ਅੱਗੇ।
- ਤ੍ਰਿਲੋਕਪੁਰੀ ਤੋਂ ਆਮ ਆਦਮੀ ਪਾਰਟੀ ਦੀ ਅੰਜਨਾ ਪਰਚਾ 6000 ਵੋਟਾਂ ਨਾਲ ਅੱਗੇ ਹੈ।
- ਕੋਂਡਲੀ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾ 2000 ਵੋਟਾਂ ਨਾਲ ਅੱਗੇ ਹਨ।
ਕੌਣ-ਕਿੱਥੋ ਅੱਗੇ...ਦੇਖੋ ਲਾਈਵ ਅੱਪਡੇਟ
- ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ 254 ਵੋਟਾਂ ਨਾਲ ਅੱਗੇ।
- ਬਿਜਵਾਸਨ ਕੈਲਾਸ਼ ਗਹਿਲੋਤ ਤੋਂ 2,217 ਵੋਟਾਂ ਨਾਲ ਅੱਗੇ।
- ਲਕਸ਼ਮੀ ਨਗਰ ਤੋਂ ਆਮ ਆਦਮੀ ਪਾਰਟੀ ਦੇ ਬੀਬੀ ਤਿਆਗੀ 6,500 ਹਜ਼ਾਰ ਵੋਟਾਂ ਨਾਲ ਅੱਗੇ ਹਨ।
- ਸ਼ਾਹਦਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਜੇ ਗੋਇਲ ਅੱਗੇ।
- ਬਾਬਰਪੁਰ ਤੋਂ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ 10,359 ਵੋਟਾਂ ਨਾਲ ਅੱਗੇ ਹਨ।
- ਤ੍ਰਿਲੋਕਪੁਰੀ ਤੋਂ ਆਮ ਆਦਮੀ ਪਾਰਟੀ ਦੇ ਰਵੀਕਾਂਤ ਉਜੈਨ 3,994 ਵੋਟਾਂ ਨਾਲ ਅੱਗੇ ਹਨ।
ਪਹਿਲੇ ਘੰਟੇ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੂੰ ਬਹੁਮਤ
ਸ਼ੁਰੂਆਤੀ ਰੁਝਾਨਾਂ ਮੁਤਾਬਕ ਭਾਜਪਾ 15 ਸੀਟਾਂ 'ਤੇ ਅਤੇ 'ਆਪ' 4 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
ਸ਼ੁਰੂਆਤੀ ਅਧਿਕਾਰਤ ਰੁਝਾਨਾਂ ਵਿੱਚ ਭਾਜਪਾ ਅੱਗੇ ...
ਪੋਸਟਲ ਬੈਲਟ ਦੀ ਗਿਣਤੀ 'ਚ ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ ਚੱਲ ਰਹੇ। ਸ਼ੁਰੂਆਤੀ ਅਧਿਕਾਰਤ ਰੁਝਾਨਾਂ ਦੇ ਅਨੁਸਾਰ, ਦਿੱਲੀ ਦੀਆਂ ਕੁੱਲ 70 ਸੀਟਾਂ ਵਿੱਚੋਂ, ਭਾਜਪਾ ਵਿਸ਼ਵਾਸ ਨਗਰ ਅਤੇ ਸ਼ਾਹਦਰਾ ਵਿਧਾਨ ਸਭਾ ਸੀਟਾਂ 'ਤੇ ਅੱਗੇ ਹੈ।
ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਅੱਗੇ ...
ਚੋਣ ਕਮਿਸ਼ਨ ਦੇ ਅਨੁਸਾਰ, ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਅੱਗੇ।
ਪੋਸਟਲ ਬੈਲਟ ਦੀ ਗਿਣਤੀ ਸ਼ੁਰੂ
ਦਿੱਲੀ ਚੋਣਾਂ 'ਚ ਵੋਟਾਂ ਦੀ ਗਿਣਤੀ ਸ਼ੁਰੂ, ਪੋਸਟਲ ਬੈਲਟ ਦੀ ਗਿਣਤੀ, ਸਵੇਰੇ 8.30 ਵਜੇ ਖੁੱਲ੍ਹਣਗੇ ਈ.ਵੀ.ਐਮ.।
ਕੇਜਰੀਵਾਲ ਦਾ ਛੋਟਾ ਸਮਰਥਕ ਪਹੁੰਚਿਆ ਕੇਜਰੀਵਾਲ ਦੇ ਘਰ
ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਛੋਟਾ ਸਮਰਥਕ ਅਵਿਆਨ ਤੋਮਰ ਉਨ੍ਹਾਂ ਦੇ ਸਮਰਥਨ ਵਿੱਚ ਉਨ੍ਹਾਂ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਉਨ੍ਹਾਂ ਦੇ ਘਰ ਪਹੁੰਚਿਆ।
"ਕੇਜਰੀਵਾਲ ਆਪਣੀ ਸੀਟ ਗੁਆਉਣ ਜਾ ਰਹੇ..."
ਕਾਲਕਾਜੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕਾਲਕਾ ਜੀ ਦੇ ਲੋਕਾਂ ਨੇ ਰਮੇਸ਼ ਬਿਧੂਰੀ ਨੂੰ ਪਸੰਦ ਕੀਤਾ ਹੈ, ਉਨ੍ਹਾਂ ਦੀ ਭਾਸ਼ਾ ਕਾਰਨ ਲੋਕਾਂ ਵਿੱਚ ਗੁੱਸਾ ਸੀ। ਮੇਰਾ ਮੰਨਣਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਸੀਟ ਗੁਆਉਣ ਜਾ ਰਹੇ ਹਨ। ਆਤਿਸ਼ੀ ਨੂੰ ਵੀ ਜ਼ਬਰਦਸਤ ਸੱਤਾ ਵਿਰੋਧੀ ਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸਨੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਕੰਮ ਨਹੀਂ ਕੀਤਾ।"
'ਆਪ' ਨੂੰ ਭਾਰੀ ਬਹੁਮਤ ਮਿਲੇਗਾ: ਸੌਰਭ ਭਾਰਦਵਾਜ
ਗ੍ਰੇਟਰ ਕੈਲਾਸ਼ ਸੀਟ ਤੋਂ 'ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਕਿਹਾ ਕਿ 'ਆਪ' ਨੂੰ ਸਰਕਾਰ ਤੋਂ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦਾ ਆਸ਼ੀਰਵਾਦ 'ਆਪ' ਦੇ ਨਾਲ ਹੈ। ਮੇਰਾ ਮੰਨਣਾ ਹੈ ਕਿ ਜਨਤਾ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਮੁੱਖ ਮੰਤਰੀ ਬਣਾਉਣ ਜਾ ਰਹੀ ਹੈ। ਉਹ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਾਨੂੰ ਵੱਖ-ਵੱਖ ਇਲਾਕਿਆਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ 'ਆਪ' ਭਾਰੀ ਬਹੁਮਤ ਪ੍ਰਾਪਤ ਕਰੇਗੀ ਅਤੇ ਸਰਕਾਰ ਬਣਾਏਗੀ। ਘੱਟੋ-ਘੱਟ 40-45 ਸੀਟਾਂ ਮਿਲਣਗੀਆਂ।
ਲੋਕ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦੇਣਗੇ: ਅਭਿਸ਼ੇਕ ਦੱਤ
ਦਿੱਲੀ ਵਿੱਚ ਚੋਣ ਨਤੀਜਿਆਂ ਤੋਂ ਪਹਿਲਾਂ, ਕਸਤੂਰਬਾ ਨਗਰ ਤੋਂ ਕਾਂਗਰਸ ਦੇ ਵਿਧਾਇਕ ਉਮੀਦਵਾਰ, ਅਭਿਸ਼ੇਕ ਦੱਤ ਨੇ ਕਿਹਾ, ਸੱਚਾਈ ਅਤੇ ਸਾਡੀ ਮਿਹਨਤ ਦੀ ਜਿੱਤ ਹੋਵੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦੇਣਗੇ।
ਦਿੱਲੀ ਵਿੱਚ 'ਕਮਲ' ਖਿੜੇਗਾ: ਸਤੀਸ਼ ਉਪਾਧਿਆਏ
ਭਾਜਪਾ ਨੇਤਾ ਅਤੇ ਮਾਲਵੀਆ ਨਗਰ ਤੋਂ ਉਮੀਦਵਾਰ, ਸਤੀਸ਼ ਉਪਾਧਿਆਏ ਨੇ ਕਿਹਾ, "ਜਿਸ ਤਰ੍ਹਾਂ ਭਾਰਤ ਇੱਕ ਵਿਕਸਤ ਦੇਸ਼ ਬਣ ਰਿਹਾ ਹੈ, ਦਿੱਲੀ ਵਿੱਚ 'ਕਮਲ' ਖਿੜੇਗਾ। (ਆਪ) ਲਈ ਕੋਈ ਹੈਟ੍ਰਿਕ ਨਹੀਂ ਹੋਵੇਗੀ। ਐਗਜ਼ਿਟ ਪੋਲ ਲੋਕਾਂ ਦੇ ਮੂਡ ਨੂੰ ਦਰਸਾਉਂਦੇ ਹਨ।"
ਕਾਊਟਿੰਗ ਸ਼ੁਰੂ ਹੋਣ ਤੋਂ ਪਹਿਲਾਂ 'ਆਪ' ਉਮੀਦਵਾਰ ਨੇ ਕੀਤੀ ਪੂਜਾ
ਗ੍ਰੇਟਰ ਕੈਲਾਸ਼ ਸੀਟ ਤੋਂ 'ਆਪ' ਉਮੀਦਵਾਰ, ਸੌਰਭ ਭਾਰਦਵਾਜ ਨੇ ਦਿੱਲੀ ਚੋਣ ਨਤੀਜਿਆਂ ਤੋਂ ਪਹਿਲਾਂ ਕਾਲਕਾਜੀ ਮੰਦਰ ਵਿੱਚ ਪੂਜਾ ਕੀਤੀ।
ਕਾਊਟਿੰਗ ਸੈਂਟਰਾਂ ਦੀ ਸੁਰੱਖਿਆ ਵਧਾਈ
Delhi Assembly Election 2025 ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਜਾ ਰਹੀ ਹੈ, ਇਸ ਲਈ ਕਾਊਟਿੰਗ ਸੈਂਟਰਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ।
ਕੀ ਕਹਿੰਦੇ ਹਨ ਐਗਜ਼ਿਟ ਪੋਲ ?
ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਬਾਅਦ ਜ਼ਿਆਦਾਤਰ ਐਗਜ਼ਿਟ ਪੋਲ ਨੇ ਦਿੱਲੀ 'ਚ ਭਾਜਪਾ ਦੀ ਸਰਕਾਰ ਬਣਦੇ ਹੋਏ ਦਿਖਾਇਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੇ ਅੰਤਿਮ ਨਤੀਜੇ ਅੱਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜਾਣਗੇ।