ਨਵੀਂ ਦਿੱਲੀ:ਮਾਰਚ ਦੇ ਪਹਿਲੇ ਹੀ ਦਿਨ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਰਕਾਰੀ ਤੇਲ ਏਜੰਸੀਆਂ ਨੇ ਅੱਜ ਸਵੇਰੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਹ ਵਾਧਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ 'ਤੇ ਕੀਤਾ ਗਿਆ ਹੈ। ਵਧੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।
19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ:ਸਰਕਾਰੀ ਗੈਸ ਏਜੰਸੀਆਂ ਨੇ 19 ਕਿਲੋ ਦੇ ਗੈਸ ਸਿਲੰਡਰ 'ਤੇ ਇਹ ਵਾਧਾ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਵਾਧਾ 25.50 ਰੁਪਏ ਤੱਕ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸਾਲ 2024 'ਚ ਦੋ ਵਾਰ ਵਾਧਾ: ਤੁਹਾਨੂੰ ਦੱਸ ਦੇਈਏ ਕਿ ਸਾਲ 2024 'ਚ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਦੋ ਵਾਰ ਵਾਧਾ ਕੀਤਾ ਗਿਆ ਹੈ। ਪਿਛਲੇ ਮਹੀਨੇ ਫਰਵਰੀ 2024 ਵਿੱਚ ਵੀ 14 ਰੁਪਏ ਦਾ ਵਾਧਾ ਹੋਇਆ ਸੀ। ਨਵੀਂ ਦਰ ਮੁਤਾਬਕ ਰਾਜਧਾਨੀ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ ਹੁਣ 1795 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਮਾਇਆਨਗਰੀ ਮੁੰਬਈ 'ਚ 1749 ਰੁਪਏ 'ਚ ਸਿਲੰਡਰ ਮਿਲੇਗਾ। ਜੇਕਰ ਕੋਲਕਾਤਾ ਦੀ ਗੱਲ ਕਰੀਏ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤ 1911 ਰੁਪਏ ਹੋ ਗਈ ਹੈ। ਜਦਕਿ ਚੇਨਈ 'ਚ ਇਹ ਸਿਲੰਡਰ ਲਗਭਗ 1960.50 ਰੁਪਏ 'ਚ ਮਿਲੇਗਾ।
ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ: ਸਰਕਾਰੀ ਗੈਸ ਏਜੰਸੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਦਿੱਲੀ ਵਿੱਚ ਇਸ ਸਿਲੰਡਰ ਦੀ ਕੀਮਤ 903 ਰੁਪਏ ਹੈ। ਜਦੋਂ ਕਿ ਕੋਲਕਾਤਾ ਵਿੱਚ ਇਹ 929 ਰੁਪਏ ਹੈ। ਮੁੰਬਈ 'ਚ ਇਹ ਗੈਸ ਸਿਲੰਡਰ ਲਗਭਗ 902.50 ਰੁਪਏ 'ਚ ਮਿਲ ਰਿਹਾ ਹੈ, ਜਦਕਿ ਚੇਨਈ 'ਚ ਇਸ ਸਿਲੰਡਰ ਦੀ ਕੀਮਤ 918.50 ਰੁਪਏ ਦੇ ਕਰੀਬ ਹੈ।