ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਨਵੇਂ ਦਫ਼ਤਰ ਤੋਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਬਰੀ ਨਹੀਂ ਕੀਤਾ ਜਾਂਦਾ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਨਹੀਂ ਬੈਠਣਗੇ। ਨਵੇਂ ਨਾਂ ਦਾ ਐਲਾਨ ਦੋ-ਤਿੰਨ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਜ਼ੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦਾ ਇਹ ਪਹਿਲਾ ਸੰਬੋਧਨ ਹੈ।
ਕੇਜਰੀਵਾਲ ਦਾ ਭਾਸ਼ਣ ਦਾ ਲਾਈਵ ਅੱਪਡੇਟ:
- ਮੈਂ ਭਗਵਾਨ ਹਨੂੰਮਾਨ ਜੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਲਈ ਪ੍ਰਾਰਥਨਾ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ੇਲ੍ਹ 'ਚ ਮੈਨੂੰ ਸੌਣ ਅਤੇ ਪੜ੍ਹਨ ਦਾ ਬਹੁਤ ਸਮਾਂ ਮਿਲਿਆ, ਮੈਂ ਕਈ ਕਿਤਾਬਾਂ ਪੜ੍ਹੀਆਂ।
- ਮੈਨੂੰ ਧਮਕੀ ਦਿੱਤੀ ਗਈ ਸੀ ਜਦੋਂ ਮੈਂ ਜੇਲ੍ਹ ਤੋਂ LG ਨੂੰ ਇਕਲੌਤਾ ਪੱਤਰ ਲਿਖਿਆ ਸੀ - ਕੇਜਰੀਵਾਲ
- ਜ਼ੇਲ੍ਹ ਵਿੱਚ ਮੈਂ ਗੀਤਾ, ਰਮਾਇਣ ਪੜ੍ਹੀ, ਭਗਤ ਸਿੰਘ ਦੀ ਜ਼ੇਲ੍ਹ ਡਾਇਰੀ ਵੀ ਪੜ੍ਹੀ। ਅੱਜ ਤੋਂ 90 ਤੋਂ 95 ਸਾਲ ਪਹਿਲਾਂ ਜਦੋਂ ਭਗਤ ਸਿੰਘ ਜੇਲ੍ਹ ਵਿੱਚ ਸੀ ਤਾਂ ਉਸ ਨੇ ਜੇਲ੍ਹ ਵਿੱਚੋਂ ਆਪਣੇ ਸਾਥੀਆਂ ਅਤੇ ਦੇਸ਼ ਦੇ ਨੌਜਵਾਨਾਂ ਨੂੰ ਕਈ ਚਿੱਠੀਆਂ ਲਿਖੀਆਂ ਸਨ। ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਇੱਕ ਇਨਕਲਾਬੀ ਮੁੱਖ ਮੰਤਰੀ ਜੇਲ੍ਹ ਗਿਆ।
- ਮੈਂ ਦਿੱਲੀ ਦੇ ਉਪ ਰਾਜਪਾਲ ਨੂੰ ਪੱਤਰ ਲਿਖਿਆ ਸੀ ਕਿ ਕਿਉਂਕਿ ਮੈਂ ਜ਼ੇਲ੍ਹ ਵਿੱਚ ਹਾਂ, ਇਸ ਲਈ ਆਤਿਸ਼ੀ ਨੂੰ ਮੇਰੀ ਜਗ੍ਹਾ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਦਿੱਤੀ ਜਾਵੇ, ਪਰ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਇਹ ਪੱਤਰ ਨਹੀਂ ਪਹੁੰਚਾਇਆ ਗਿਆ। ਮੈਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਮੈਂ ਉਪ ਰਾਜਪਾਲ ਨੂੰ ਦੁਬਾਰਾ ਪੱਤਰ ਲਿਖਿਆ ਤਾਂ ਮੇਰੇ ਪਰਿਵਾਰ ਨਾਲ ਮੇਰੀ ਮੁਲਾਕਾਤ ਬੰਦ ਕਰ ਦਿੱਤੀ ਜਾਵੇਗੀ।
- ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਅੱਜ ਦੇਸ਼ ਵਿੱਚ ਤਾਨਾਸ਼ਾਹੀ ਸਰਕਾਰ ਹੈ। ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ 95 ਸਾਲ ਬਾਅਦ ਪਰ ਦੋਨਾਂ ਨੂੰ ਅਲੱਗ ਰੱਖਿਆ ਗਿਆ। ਪਰ ਮੀਟਿੰਗ ਨਹੀਂ ਹੋਣ ਦਿੱਤੀ ਗਈ।
- 95 ਸਾਲ ਪਹਿਲਾਂ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਅਜਿਹੀ ਜ਼ਾਲਮ ਸਰਕਾਰ ਆਵੇਗੀ। ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਪੂਰੀ ਸਾਜ਼ਿਸ਼ ਰਚੀ। ਉਹ ਮਹਿਸੂਸ ਕਰ ਰਹੇ ਸਨ ਕਿ ਜੇਕਰ ਉਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੰਦੇ ਹਨ ਤਾਂ ਉਹ ਦਿੱਲੀ ਵਿੱਚ ਆਪਣੀ ਸਰਕਾਰ ਬਣਾ ਲੈਣਗੇ। ਪਰ ਸਾਡੀ ਪਾਰਟੀ ਨਹੀਂ ਟੁੱਟੀ, ਸਾਡੇ ਵਿਧਾਇਕ ਅਤੇ ਵਰਕਰ ਨਹੀਂ ਟੁੱਟੇ, ਭਾਵੇਂ ਉਨ੍ਹਾਂ ਨੇ ਵੱਡੀਆਂ ਸਾਜ਼ਿਸ਼ਾਂ ਕੀਤੀਆਂ।
- 150 ਤੋਂ 200 ਦਿਨ ਜ਼ੇਲ੍ਹ ਵਿੱਚ ਰਹੇ। ਇਸ ਨਾਲ ਮੇਰਾ ਹੌਸਲਾ ਹੋਰ ਵਧ ਗਿਆ। ਇਹ ਲੋਕ ਪੁੱਛਦੇ ਸਨ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਕਿਉਂ ਨਹੀਂ ਦਿੱਤਾ। ਮੈਂ ਲੋਕਤੰਤਰ ਨੂੰ ਬਚਾਉਣਾ ਚਾਹੁੰਦਾ ਸੀ, ਇਸ ਲਈ ਅਸਤੀਫਾ ਨਹੀਂ ਦਿੱਤਾ।
- ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਇਹ ਲੋਕ ਮੁੱਖ ਮੰਤਰੀ 'ਤੇ ਝੂਠੇ ਕੇਸ ਦਰਜ ਕਰਦੇ ਹਨ। ਮੈਂ ਸਾਬਤ ਕਰ ਦਿੱਤਾ ਕਿ ਸਰਕਾਰ ਜੇਲ੍ਹ ਦੇ ਅੰਦਰੋਂ ਵੀ ਚਲਦੀ ਹੈ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਕਹਿੰਦਾ ਹਾਂ ਕਿ ਜੇਕਰ ਪ੍ਰਧਾਨ ਮੰਤਰੀ ਤੁਹਾਡੇ 'ਤੇ ਝੂਠਾ ਕੇਸ ਦਾਇਰ ਕਰਦੇ ਹਨ ਤਾਂ ਅਸਤੀਫਾ ਨਾ ਦੇਣ। ਸਰਕਾਰ ਨੂੰ ਜ਼ੇਲ੍ਹ ਵਿੱਚੋਂ ਚਲਾ ਰਿਹਾ ਹੈ। ਕਿਉਂਕਿ ਲੋਕਤੰਤਰ ਨੂੰ ਬਚਾਉਣਾ ਹੈ। ਅੱਜ ਆਮ ਆਦਮੀ ਪਾਰਟੀ ਉਨ੍ਹਾਂ ਦੀ ਹਰ ਸਾਜ਼ਿਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ ਕਿਉਂਕਿ ਆਮ ਆਦਮੀ ਪਾਰਟੀ ਇਮਾਨਦਾਰ ਹੈ।
ਪਹਿਲਾਂ ਦਫ਼ਤਰ 206 ਰੌਜ਼ ਐਵੇਨਿਊ ਰੋਡ ’ਤੇ ਸੀ।