ਜਹਾਨਾਬਾਦ:ਬਿਹਾਰ ਦੇ ਜਹਾਨਾਬਾਦ ਵਿੱਚ ਇੱਕ ਪ੍ਰੇਮੀ ਜੋੜੇ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਦਰਅਸਲ ਇਹ ਪ੍ਰੇਮੀ ਜੋੜਾ ਰਿਸ਼ਤੇਦਾਰੀ 'ਚ ਭੈਣ-ਭਰਾ ਹੈ, ਇਹ ਰਾਜ਼ ਉਦੋਂ ਸਾਹਮਣੇ ਆਇਆ ਜਦੋਂ ਦੋਵਾਂ ਦੀ ਭਾਲ 'ਚ ਜਹਾਨਾਬਾਦ ਪਹੁੰਚੀ ਹਿਮਾਚਲ ਪੁਲਿਸ ਨੇ ਵੀਰਵਾਰ ਰਾਤ ਸ਼ਹਿਰ ਦੇ ਆਦਰਸ਼ ਨਗਰ ਇਲਾਕੇ ਤੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਸੇ ਪਿੰਡ ਦਾ ਰਹਿਣ ਵਾਲਾ ਇਹ ਪ੍ਰੇਮੀ ਜੋੜਾ 20 ਦਿਨ ਪਹਿਲਾਂ ਹੀ ਹਿਮਾਚਲ ਦੇ ਬੱਦੀ ਤੋਂ ਫਰਾਰ ਹੋ ਗਿਆ ਸੀ।
ਲੜਕੇ ਦੇ ਆਪਣੀ ਚਚੇਰੀ ਭੈਣ ਨਾਲ ਸਨ ਪ੍ਰੇਮ ਸਬੰਧ : ਦੱਸਿਆ ਜਾਂਦਾ ਹੈ ਕਿ ਲੜਕਾ ਅਤੇ ਲੜਕੀ ਦੋਵੇਂ ਹਿਮਾਚਲ ਤੋਂ ਆਏ ਸਨ ਅਤੇ ਜਹਾਨਾਬਾਦ ਨਗਰ ਥਾਣਾ ਖੇਤਰ ਦੇ ਆਦਰਸ਼ ਨਗਰ ਇਲਾਕੇ 'ਚ ਰਹਿ ਰਹੇ ਸਨ। ਫੜਿਆ ਗਿਆ ਪ੍ਰੇਮੀ ਜੋੜਾ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਲੜਕੀ ਦੇ ਉਸੇ ਪਿੰਡ ਦੇ ਹੀ ਇਕ ਲੜਕੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ, ਜੋ ਕਿ ਚਚੇਰੇ ਭਰਾ ਹਨ। ਦੋਵੇਂ ਫੋਨ 'ਤੇ ਵੀ ਗੱਲ ਕਰਦੇ ਸਨ ਕਿਉਂਕਿ ਲੜਕੀ ਹਿਮਾਚਲ ਦੇ ਬੱਦੀ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ।
1 ਫਰਵਰੀ ਤੋਂ ਘਰੋਂ ਲਾਪਤਾ ਸੀ ਲੜਕੀ : 1 ਫਰਵਰੀ ਨੂੰ ਹਿਮਾਚਲ ਦੇ ਬੱਦੀ ਤੋਂ ਅਚਾਨਕ ਲੜਕੀ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਲੜਕੀ ਦੀ ਮਾਂ ਨੇ ਥਾਣਾ ਬੱਦੀ 'ਚ ਐਫਆਈਆਰ ਦਰਜ ਕਰਵਾ ਦਿੱਤੀ ਸੀ। ਜਦੋਂ ਪੁਲਿਸ ਨੇ ਲੜਕੀ ਦੀ ਭਾਲ ਕਰਨਾ ਸ਼ੁਰੂ ਕੀਤੀ ਤਾਂ ਦੋਵਾਂ ਦੀ ਮੋਬਾਈਲ ਲੋਕੇਸ਼ਨ ਜਹਾਨਾਬਾਦ ਦੇ ਆਦਰਸ਼ ਨਗਰ ਇਲਾਕੇ ਦੀ ਪਾਈ ਗਈ। ਲੋਕੇਸ਼ਨ ਦੇ ਆਧਾਰ 'ਤੇ ਜਦੋਂ ਪੁਲਿਸ ਜਹਾਨਾਬਾਦ ਪਹੁੰਚੀ ਤਾਂ ਉਨ੍ਹਾਂ ਦੋਵਾਂ ਨੂੰ ਫੜ ਲਿਆ। ਪ੍ਰੇਮੀ ਜੋੜੇ ਨੇ ਮੰਦਰ 'ਚ ਵਿਆਹ ਕਰਵਾਉਣ ਬਾਰੇ ਦੱਸਿਆ ਹੈ।
ਪ੍ਰੇਮੀ ਜੋੜੇ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ: ਹਿਮਾਚਲ ਦੇ ਬੱਦੀ ਮਹਿਲਾ ਥਾਣੇ ਦੇ ਏ.ਐਸ.ਆਈ ਰਤਨ ਲਾਲ ਦੇ ਨਾਲ ਆਈ ਤਿੰਨ ਮੈਂਬਰੀ ਟੀਮ ਨੇ ਦੱਸਿਆ ਕਿ ਲੜਕੀ ਦੀ ਮਾਂ ਨੇ ਮਹਿਲਾ ਥਾਣੇ 'ਚ ਐਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਮਗਰੋਂ ਪੁਲਿਸ ਤਫਦੀਸ਼ ਦੌਰਾਨ ਲੜਕਾ ਅਤੇ ਲੜਕੀ ਨੂੰ ਦੇਵਰੀਆ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਤੋਂ ਬਾਅਦ ਹਿਮਾਚਲ ਪੁਲਿਸ ਜਹਾਨਾਬਾਦ ਪਹੁੰਚੀ ਅਤੇ ਪ੍ਰੇਮੀ ਜੋੜੇ ਨੂੰ ਹਿਰਾਸਤ 'ਚ ਲੈ ਲਿਆ।
"ਲੜਕੀ ਦੀ ਮਾਂ ਨੇ ਨੌਜਵਾਨ ਦੇ ਜੀਜਾ 'ਤੇ ਉਸ ਨੂੰ ਭੱਜਣ 'ਚ ਮਦਦ ਕਰਨ ਦਾ ਦੋਸ਼ ਲਗਾਇਆ ਹੈ। ਲੜਕਾ ਅਤੇ ਲੜਕੀ ਬਰਾਮਦ ਕਰ ਲਏ ਗਏ ਹਨ, ਉਨ੍ਹਾਂ ਨੂੰ ਨਾਲ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਵਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ"- ਰਤਨ ਲਾਲ, ਏ.ਐੱਸ.ਆਈ. ਬੱਦੀ ਮਹਿਲਾ ਥਾਣਾ