ਤਿਰੂਵੱਲੁਰ: ਮੈਸੂਰ ਤੋਂ ਦਰਭੰਗਾ ਜਾ ਰਹੀ ਬਾਗਮਤੀ ਐਕਸਪ੍ਰੈਸ (ਮੈਸੂਰ-ਦਰਭੰਗਾ ਐਕਸਪ੍ਰੈਸ 12578) ਕਾਵਰਪੇੱਟਾਈ ਰੇਲਵੇ ਸਟੇਸ਼ਨ ਦੇ ਕੋਲ ਇੱਕ ਮਾਲ ਗੱਡੀ ਨਾਲ ਟਕਰਾ ਗਈ। ਇਸ ਭਿਆਨਕ ਟੱਕਰ ਤੋਂ ਬਾਅਦ ਯਾਤਰੀ ਟਰੇਨ ਦੀਆਂ ਦੋ ਬੋਗੀਆਂ 'ਚ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਇਸ ਹਾਦਸੇ ਕਾਰਨ ਕਰੀਬ 6 ਡੱਬੇ ਪਟੜੀ ਤੋਂ ਉਤਰ ਗਏ। ਖਬਰਾਂ ਮੁਤਾਬਕ ਕਰੀਬ ਸਾਢੇ 8 ਵਜੇ ਯਾਤਰੀ ਟਰੇਨ ਦੀ ਮਾਲ ਗੱਡੀ ਨਾਲ ਟੱਕਰ ਹੋ ਗਈ।
ਰੇਲ ਹਾਦਸੇ ਕਾਰਨ ਚੇਨਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਰੇਲ ਹਾਦਸੇ ਕਾਰਨ ਚੇਨਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਸਮਾਚਾਰ ਏਜੰਸੀ ਮੁਤਾਬਕ ਮਾਲ ਗੱਡੀ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ 'ਤੇ ਖੜ੍ਹੀ ਸੀ ਜਦੋਂ ਯਾਤਰੀ ਟਰੇਨ ਨਾਲ ਟਕਰਾ ਗਈ। ਬਾਗਮਤੀ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਐਂਬੂਲੈਂਸ ਅਤੇ ਬਚਾਅ ਦਲ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਇਸ ਦੌਰਾਨ ਯਾਤਰੀ ਕੋਚ ਵਿੱਚ ਲੱਗੀ ਅੱਗ ਨੂੰ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਜੀਐਮ ਦੱਖਣੀ ਰੇਲਵੇ ਡੀਆਰਐਮ ਚੇਨਈ ਡਿਵੀਜ਼ਨ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ।
ਹੈਲਪਲਾਈਨ ਜਾਰੀ
ਮੈਸੂਰ-ਦਰਭੰਗਾ ਐਕਸਪ੍ਰੈਸ ਹਾਦਸੇ ਤੋਂ ਬਾਅਦ ਚੇਨਈ ਡਿਵੀਜ਼ਨ ਵਿੱਚ ਹੈਲਪਲਾਈਨ ਨੰਬਰ 04425354151, 04424354995 ਜਾਰੀ ਕੀਤੇ ਗਏ ਹਨ। ਰੇਲਵੇ ਹਾਦਸੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਿੱਤੇ ਗਏ ਹੈਲਪਲਾਈਨ ਨੰਬਰ ਤੋਂ ਮਦਦ ਲਈ ਜਾ ਸਕਦੀ ਹੈ।