PYTHON VIRAL VIDEO :ਇੱਕ ਘਰ ਵਿੱਚੋਂ ਰੂਹ ਕੰਬਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ ਘਰ 'ਚ ਇਕ ਵਿਸ਼ਾਲ ਅਜਗਰ ਨੇ ਛੱਤ ਤੋੜ ਦਿੱਤੀ ਅਤੇ ਅਚਾਨਕ ਫਰਸ਼ 'ਤੇ ਡਿੱਗ ਪਿਆ। ਕਾਫੀ ਮੁਸ਼ੱਕਤ ਤੋਂ ਬਾਅਦ ਬਚਾਅ ਦਲ ਦੇ ਮੈਂਬਰਾਂ ਨੇ ਇਸ ਭਿਆਨਕ ਅਜਗਰ ਨੂੰ ਕਾਬੂ ਕਰ ਲਿਆ।
ਕਮਰੇ ਦੀ ਛੱਤ ਤੋੜ ਕੇ ਨੀਚੇ ਡਿੱਗਦਾ ਹੈ 80 ਕਿਲੋ ਦਾ ਕਾਲਾ ਅਜਗਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚੋਂ ਇਹ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਹ ਵੀਡੀਓ ਮਲੇਸ਼ੀਆ ਦੀ ਦੱਸੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ, ਕਿ ਵਿਸ਼ਾਲ ਕਾਲਾ ਅਜਗਰ ਮਲੇਸ਼ੀਆ ਦੇ ਇੱਕ ਪਰਿਵਾਰ ਦੇ ਰਹਿਣ ਵਾਲੇ ਕਮਰੇ ਦੀ ਛੱਤ ਤੋਂ ਹੇਠਾਂ ਫਰਸ਼ 'ਤੇ ਡਿੱਗਦਾ ਹੈ, ਜਿਸ ਨੂੰ ਦੇਖ ਕੇ ਹੜਕੰਪ ਮਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਭਾਰ 80 ਕਿਲੋ ਸੀ। ਅਜਗਰ ਇੰਨਾ ਲੰਬਾ ਸੀ ਕਿ ਇਸ ਦਾ ਇੱਕ ਸਿਰਾ ਹੇਠਾਂ ਕੁਰਸੀਆਂ 'ਤੇ ਸੀ ਅਤੇ ਦੂਜਾ ਸਿਰਾ (ਪੂਛ) ਉੱਪਰ ਛੱਤ 'ਤੇ ਸੀ। ਘਬਰਾਏ ਹੋਏ ਪਰਿਵਾਰ ਨੇ ਇਸ ਦੀ ਸੂਚਨਾ ਬਚਾਅ ਟੀਮ ਨੂੰ ਦਿੱਤੀ। ਅਜਗਰ ਜਿਸ ਛੱਤ ਨੂੰ ਤੋੜ ਕੇ ਹੇਠਾਂ ਡਿੱਗਿਆ, ਇਹ ਸਫੇਦ ਰੰਗ ਦੀ ਸੀ।
ਰੈਸਕਿਊ ਟੀਮ ਨੂੰ ਮੁਸ਼ੱਕਤ ਨਾਲ ਪਾਇਆ ਕਾਬੂ
ਕੰਪੁੰਗ ਡਿਊ, ਮਲੇਸ਼ੀਆ ਵਿੱਚ ਇੱਕ ਪਰਿਵਾਰ ਦੇ ਉਦੋਂ ਹੋਸ਼ ਉੱਡ ਗਏ ਜਦੋਂ ਇਹ ਕਾਲੇ ਰੰਗ ਦਾ 80 ਕਿਲੋ ਦਾ ਅਜਗਰ ਉਨ੍ਹਾਂ ਦੇ ਘਰ ਦੀ ਛੱਤ ਤੋੜ ਕੇ ਹੇਠਾਂ ਉਨ੍ਹਾਂ ਦੀਆਂ ਕੁਰਸੀਆਂ ਉਪਰ ਆ ਡਿੱਗਿਆ। ਇਸ ਡਰਾਵਣੀ ਘਟਨਾ ਦੇ ਨਾਲ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਪਰਿਵਾਰਿਕ ਮੈਂਬਰਾਂ ਵਿੱਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਕਿਸੇ ਤਰ੍ਹਾਂ ਬਚਾਅ ਟੀਮ ਨੂੰ ਇਸ ਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਬਚਾਅ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਅਜਗਰ ਨੂੰ ਕਾਬੂ ਕੀਤਾ ਗਿਆ। ਕਾਬੂ ਕਰਨ ਤੋਂ ਬਚਾਅ ਟੀਆਂ 80 ਕਿਲੋ ਦੇ ਕਾਲੇ ਅਜਗਰ ਨੂੰ ਆਪਣੇ ਨਾਲ ਲੈ ਗਈ ਅਤੇ ਇਸ ਅਜਗਰ ਨੂੰ ਸੁਰੱਖਿਅਤ ਜੰਗਲਾਂ ਵਿੱਚ ਛੱਡ ਦਿੱਤਾ ਗਿਆ ਸੀ।