ਨਵੀਂ ਦਿੱਲੀ:ਦਿੱਲੀ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਵਾਲੇ 8 ਵਿਧਾਇਕ ਸ਼ਨੀਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਇਨ੍ਹਾਂ ਵਿਧਾਇਕਾਂ ਨੂੰ ਭਾਜਪਾ ਦੇ ਸੂਬਾ ਦਫ਼ਤਰ ਵਿਖੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੂਬਾ ਇੰਚਾਰਜ ਸੰਸਦ ਮੈਂਬਰ ਬੈਜਯੰਤ ਪਾਂਡਾ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ।
ਦਰਅਸਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ ਗਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਇਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਸਨ। ਆਮ ਆਦਮੀ ਪਾਰਟੀ ਨੇ ਇਸ ਵਾਰ ਕੁੱਲ 20 ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ ਅੱਠ ਵਿਧਾਇਕ ਅੱਜ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਵਿਧਾਇਕਾਂ ਵਿੱਚ ਤ੍ਰਿਲੋਕਪੁਰੀ ਤੋਂ ਵਿਧਾਇਕ ਰੋਹਿਤ ਮਹਿਰੋਲੀਆ, ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ, ਪਾਲਮ ਤੋਂ ਵਿਧਾਇਕ ਭਾਵਨਾ ਗੌੜ, ਬਿਜਵਾਸਨ ਤੋਂ ਬੀਐਸ ਜੂਨ, ਆਦਰਸ਼ ਨਗਰ ਤੋਂ ਪਵਨ ਸ਼ਰਮਾ, ਕਸਤੂਰਬਾ ਨਗਰ ਤੋਂ ਮਦਨਲਾਲ, ਜਨਕਪੁਰੀ ਤੋਂ ਰਾਜੇਸ਼ ਰਿਸ਼ੀ ਅਤੇ ਮਾਦੀਪੁਰ ਤੋਂ ਗਿਰੀਸ਼ ਸੋਨੀ ਸ਼ਾਮਲ ਹਨ।
ਦੱਸ ਦਈਏ ਕਿ ਪਹਿਲੀ ਸੂਚੀ ਵਿੱਚ ਹੀ ਆਮ ਆਦਮੀ ਪਾਰਟੀ ਨੇ ਜ਼ਿਆਦਾਤਰ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ। 'ਆਪ' ਨੇ ਉਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਜ਼ਿਆਦਾਤਰ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਹਨ ਜਿੱਥੋਂ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਰੱਦ ਹੋ ਗਈਆਂ ਹਨ। ਸਿਰਫ ਇਕ ਸੀਟ 'ਤੇ ਪਾਰਟੀ ਨੇ ਪੁਰਾਣੇ ਮਹਿਲਾ ਚਿਹਰੇ ਵਿਧਾਨ ਸਭਾ ਡੀ ਡਿਪਟੀ ਸਪੀਕਰ ਰਾਖੀ ਬਿਡਲਾਨ ਨੂੰ ਮੰਗੋਲਪੁਰੀ ਤੋਂ ਟਿਕਟ ਦੇਣ ਦੀ ਬਜਾਏ ਮਾਦੀਪੁਰ ਤੋਂ ਟਿਕਟ ਦਿੱਤੀ ਹੈ। ਬਾਕੀ ਨਵੇਂ ਚਿਹਰਿਆਂ ਵਿੱਚ ਤ੍ਰਿਲੋਕਪੁਰੀ ਤੋਂ ਅੰਜਨਾ ਪਰਾਚਾ, ਮਹਿਰੌਲੀ ਤੋਂ ਮਹਿੰਦਰ ਚੌਧਰੀ, ਪਾਲਮ ਤੋਂ ਜੋਗਿੰਦਰ ਸੋਲੰਕੀ, ਬਿਜਵਾਸਨ ਤੋਂ ਸੁਰਿੰਦਰ ਭਾਰਦਵਾਜ, ਆਦਰਸ਼ ਨਗਰ ਤੋਂ ਮੁਕੇਸ਼ ਸ਼ਰਮਾ, ਕਸਤੂਰਬਾ ਨਗਰ ਤੋਂ ਰਮੇਸ਼ ਪਹਿਲਵਾਨ, ਜਨਕਪੁਰੀ ਤੋਂ ਪ੍ਰਵੀਨ ਕੁਮਾਰ ਅਤੇ ਮਾਦੀਪੁਰ ਤੋਂ ਮੰਗੋਲਪੁਰੀ ਤੋਂ ਮੌਜੂਦਾ ਵਿਧਾਇਕ ਤੇ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਡਲਾਨ ਨੂੰ ਟਿਕਟ ਦਿੱਤੀ ਗਈ ਹੈ।