ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਮੰਗਲਵਾਰ ਸ਼ਾਮ ਨੂੰ ਕੰਟਰੋਲ ਰੇਖਾ 'ਤੇ ਗੱਡੀ ਖਾਈ 'ਚ ਡਿੱਗਣ ਕਾਰਨ 5 ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਫਿਲਹਾਲ ਬਚਾਅ ਕਾਰਜ ਜਾਰੀ ਹੈ। ਇਸ ਸਬੰਧ ਵਿਚ ਵ੍ਹਾਈਟ ਨਾਈਟ ਕਾਰਪ ਨੇ ਟਵਿੱਟਰ 'ਤੇ ਇਕ ਪੋਸਟ ਵਿਚ ਕਿਹਾ ਕਿ ਪੁੰਛ ਸੈਕਟਰ ਵਿਚ ਫੌਜ ਦੇ ਇਕ ਵਾਹਨ ਦੇ ਹਾਦਸੇ ਵਿਚ 5 ਜਵਾਨਾਂ ਦੀ ਮੌਤ ਹੋ ਗਈ। ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਜੰਮੂ-ਕਸ਼ਮੀਰ ਦੇ ਪੁੰਛ 'ਚ ਵੱਡਾ ਹਾਦਸਾ, ਐਲਓਸੀ ਨੇੜੇ ਖਾਈ 'ਚ ਡਿੱਗੀ ਫੌਜ ਦੀ ਗੱਡੀ, 5 ਜਵਾਨਾਂ ਦੀ ਮੌਤ - JAMMU KASHMIR
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਫੌਜ ਦੀ ਗੱਡੀ ਖਾਈ ਵਿੱਚ ਡਿੱਗਣ ਕਾਰਨ 5 ਜਵਾਨ ਸ਼ਹੀਦ ਹੋ ਗਏ ।
Published : Dec 24, 2024, 11:08 PM IST
ਇਸ ਦੇ ਨਾਲ ਹੀ ਵ੍ਹਾਈਟ ਨਾਈਟ ਕੋਰ ਦੇ ਸਾਰੇ ਰੈਂਕਾਂ ਦੇ ਸੈਨਿਕਾਂ ਨੇ ਪੁੰਛ ਸੈਕਟਰ ਵਿੱਚ ਅਪਰੇਸ਼ਨਲ ਡਿਊਟੀ ਦੌਰਾਨ ਇੱਕ ਵਾਹਨ ਹਾਦਸੇ ਵਿੱਚ ਪੰਜ ਬਹਾਦਰ ਸੈਨਿਕਾਂ ਦੀ ਦਰਦਨਾਕ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਕਿਹਾ, "ਅੱਜ ਸ਼ਾਮ ਕਰੀਬ 5.40 ਵਜੇ 11 ਮਰਾਠਾ ਲਾਈਟ ਇਨਫੈਂਟਰੀ ਦਾ ਇੱਕ ਫੌਜੀ ਵਾਹਨ, ਜੋ ਨੀਲਮ ਹੈੱਡਕੁਆਰਟਰ ਤੋਂ ਐਲਓਸੀ 'ਤੇ ਬਲਨੋਈ ਘੋੜਾ ਪੋਸਟ ਵੱਲ ਜਾ ਰਿਹਾ ਸੀ, ਘੋੜਾ ਪੋਸਟ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ।"
10 ਜਵਾਨ ਗੰਭੀਰ ਜ਼ਖਮੀ
ਉਨ੍ਹਾਂ ਦੱਸਿਆ ਕਿ ਗੱਡੀ ਕਰੀਬ 150 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ ਡਰਾਈਵਰ ਸਮੇਤ 10 ਜਵਾਨ ਗੰਭੀਰ ਜ਼ਖ਼ਮੀ ਹੋ ਗਏ। ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਇਕ ਪੁਲਿਸ ਅਧਿਕਾਰੀ ਨੇ ਕਿਹਾ, "ਜਦੋਂ ਇਹ ਹਾਦਸਾ ਵਾਪਰਿਆ ਤਾਂ ਗੱਡੀ ਵਿਚ ਡਰਾਈਵਰ ਸਮੇਤ 10 ਲੋਕ ਸਵਾਰ ਸਨ। ਘਟਨਾ ਦੇ ਤੁਰੰਤ ਬਾਅਦ ਬਚਾਅ ਟੀਮ ਮੌਕੇ 'ਤੇ ਪਹੁੰਚੀ ਅਤੇ ਜਵਾਨਾਂ ਨੂੰ ਨੇੜੇ ਦੇ ਫ਼ੌਜੀ ਕੈਂਪ ਵਿੱਚ ਪਹੁੰਚਾਇਆ। " ਇਸ ਹਾਦਸੇ ਤੋਂ ਬਾਅਦ ਬਚਾਅ ਕਾਰਜ ਜਾਰੀ ਹੈ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।