ਬਠਿੰਡਾ: ਬਠਿੰਡਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਵੱਧ ਰਹੇ ਮਾਮਲਿਆਂ ਸਬੰਧੀ ਲਗਾਤਾਰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਮੰਡੀਆਂ ਅਤੇ ਖੇਤਾਂ ਵਿੱਚ ਜਾ ਕੇ ਜਿੱਥੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਓ। ਉੱਥੇ ਹੀ ਸਖਤ ਤਾੜਨਾ ਵੀ ਦਿੱਤੀ ਜਾ ਰਹੀ ਹੈ ਪਰ ਇਸ ਦੇ ਉਲਟ ਲੋਕ ਅੱਗ ਲਾਉਣ ਤੋਂ ਬਾਜ ਨਹੀਂ ਆ ਰਹੇ। ਉੱਥੇ ਹੀ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਅਤੇ ਮੌੜ ਏਰੀਏ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਮਿਲਣ ਗਏ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਬਠਿੰਡਾ ਨੇ ਜਦੋਂ ਦੇਖਿਆ ਕਿ ਰਸਤੇ ਵਿੱਚ ਕਈ ਜਗ੍ਹਾ 'ਤੇ ਅੱਗ ਦੇ ਗੁਬਾਰ ਨਿਕਲ ਰਹੇ ਸਨ ਤਾਂ ਤੁਰੰਤ ਹੀ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਉਸ ਅੱਗ ਨੂੰ ਬੁਝਾਇਆ। ਜਿਸ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਜੋ ਗਨਮੈਨ ਸਨ ਉਨ੍ਹਾਂ ਨੇ ਵੀ ਅੱਗ ਬੁ਼ਝਾਉਣ ਵਿੱਚ ਪੂਰਾ ਸਾਥ ਦਿੱਤਾ।
DC ਅਤੇ SSP ਨੇ ਖੇਤਾਂ ਦਾ ਕੀਤਾ ਦੌਰਾ (Etv Bharat (ਪੱਤਰਕਾਰ , ਬਠਿੰਡਾ)) ਕਿਸਾਨ ਅੱਗ ਲਾਉਣ ਤੋਂ ਬਾਜ ਨਹੀਂ ਆ ਰਹੇ
ਉੱਥੇ ਹੀ ਮੌਕੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਲਗਾਤਾਰ ਮਾਣਯੋਗ ਸੁਪਰੀਮ ਕੋਰਟ ਦੇ ਸਖ਼ਤ ਹਦਾਇਤਾਂ ਆ ਰਹੀਆਂ ਹਨ ਕਿ ਕਿਸੇ ਵੀ ਕਿਸਾਨ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਬਾਵਜੂਦ ਵੀ ਅਸੀਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਸਮਝਾ ਰਹੇ ਹਾਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਵੀ ਕਰ ਰਹੇ ਹਾਂ, ਪਰ ਫਿਰ ਵੀ ਕਿਸਾਨ ਅੱਗ ਲਾਉਣ ਤੋਂ ਬਾਜ ਨਹੀਂ ਆ ਰਹੇ। ਇਸ ਦੇ ਸਿੱਟੇ ਕਿਸਾਨਾਂ ਨੂੰ ਬਾਅਦ ਵਿੱਚ ਭੁਗਤਣੇ ਪੈਣਗੇ।
DC ਅਤੇ SSP ਨੇ ਖੇਤਾਂ ਦਾ ਕੀਤਾ ਦੌਰਾ (Etv Bharat (ਪੱਤਰਕਾਰ , ਬਠਿੰਡਾ)) ਰੈਡ ਐਂਟਰੀ ਹੋਵੇਗੀ ਤੇ ਜੁਰਮਾਨੇ ਭਰਨਾ ਪਵੇਗਾ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਕਿਸੇ ਨੂੰ ਫਰਦ ਲੈਣੀ ਪੈਣੀ ਹੈ ਤਾਂ ਉਸ ਉੱਪਰ ਰੈਡ ਐਂਟਰੀ ਹੋਈ ਹੋਵੇਗੀ ਅਤੇ ਜੁਰਮਾਨੇ ਵੀ ਹੋਣਗੇ। ਹੁਣ ਇਹ ਬੜੇ ਸ਼ੌਕ ਨਾਲ ਅੱਗ ਲਾਉਂਦੇ ਹਨ, ਜੋ ਬਿਲਕੁਲ ਗੈਰ ਕਾਨੂੰਨੀ ਹੈ। ਉਨ੍ਹਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਕਿਸਾਨ ਇਸ ਤਰ੍ਹਾਂ ਨਾ ਕਰਨ ਕਿਉਂਕਿ ਬਾਅਦ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆਉਣਗੀਆਂ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਮਸ਼ੀਨੀ ਉਪਲੱਬਧ ਕਰਾਈ ਗਈ ਹੈ। ਜਿਸ ਦਾ ਕਿਸਾਨ ਲਾਭ ਲੈ ਰਹੇ ਹਨ ਪ੍ਰੰਤੂ ਕੁਝ ਲੋਕ ਅੱਗ ਲਾਉਣ ਤੋਂ ਬਾਜ ਨਹੀਂ ਆ ਰਹੇ। ਜਿਨਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਡੀਸੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜਿਹੜੇ ਪਿੰਡ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ 0% ਹੋਣਗੇ, ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਡਿਵੈਲਪਮੈਂਟ ਸਬੰਧੀ ਨਾਮ ਦਿੱਤੇ ਜਾਣਗੇ।
ਪਰਾਲੀ ਨੂੰ ਅੱਗ ਲਗਾਉਣ ਦੇ 112 ਮਾਮਲੇ ਦਰਜ
ਉੱਥੇ ਹੀ ਦੂਜੇ ਪਾਸੇ ਐਸਐਸਪੀ ਬਠਿੰਡਾ ਅਮਨੀਤ ਕੋਂਡਲ ਨੇ ਕਿਹਾ ਕਿਹੁਣ ਤੱਕ ਪਰਾਲੀ ਨੂੰ ਅੱਗ ਲਗਾਉਣ ਦੇ 112 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਵੱਖ ਵੱਖ ਥਾਣਿਆਂ ਵਿੱਚ ਹੋਏ ਹਨ। ਇਨ੍ਹਾਂ ਸਮਝਾਉਣ ਦੇ ਬਾਵਜੂਦ ਵੀ ਇਹ ਲੋਕ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੋਰ ਸਖ਼ਤੀ ਕੀਤੀ ਜਾਵੇਗੀ।