ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਵਿਖੇ ਵਿਸ਼ਵ ਸੋਚ ਦਿਵਸ ਮਨਾਇਆ - ਵਿਸ਼ਵ ਸੋਚ ਦਿਵਸ
🎬 Watch Now: Feature Video

ਫਾਜ਼ਿਲਕਾ: ਵਿਸ਼ਵ ਸੋਚ ਦਿਵਸ ਸਕਾਊਟਸ ਐਂਡ ਗਾਈਡਜ਼ ਸੰਸਥਾ (World Thinking Day Scouts and Guides Organization) ਦੇ ਬਾਨੀ ਸਰ ਲਾਰਡ ਬੇਡਨ ਪਾਵੈਲ (ਸਰ ਲਾਰਡ ਬੇਡਨ ਪਾਵੈਲ) ਅਤੇ ਲੇਡੀ ਬੇਡਨ ਪਾਵੈਲ ਦੇ ਜਨਮ ਦਿਵਸ (Lady Baden Powell's Birthday) ਵਜੋਂ ਮਨਾਇਆ ਜਾਂਦਾ ਹੈ। ਸਕਾਊਟਸ ਐਂਡ ਗਾਈਡਜ਼ ਇਸ ਦਿਨ ਨੂੰ ਸੋਚ ਦਿਵਸ ਦੇ ਰੂਪ ’ਚ ਮਨਾਉਂਦੇ ਹਨ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਵਿਖੇ ਵਿਸ਼ਵ ਸੋਚ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਦੇ ਮੁਖੀ ਗੁਰਦਿੱਤ ਸਿੰਘ ਨੇ ਦੱਸਿਆ ਕਿ ਬੱਚਿਆਂ ’ਚ ਇਸ ਦਿਵਸ ਨੂੰ ਮਨਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ ਹੈ। ਕਿਉਂਕਿ ਇਸ ਮੌਕੇ ਬੱਚਿਆਂ ਨੂੰ ਅਜਿਹੀ ਸੰਸਥਾ ਦੇ ਬਾਨੀ ਬਾਰੇ ਜਾਣਕਾਰੀ ਦੇਣਾ ਉਨਾਂ ਦੀ ਸੋਚ ’ਚ ਅਥਾਹ ਵਾਧਾ ਕਰਨਾ ਹੈ।
Last Updated : Feb 3, 2023, 8:17 PM IST