ਕੇਂਦਰੀ ਮੰਤਰੀ ਨੇ ਚਰਨਜੀਤ ਚੰਨੀ ਨੂੰ ਦੱਸਿਆ ਗੱਪੀ - Union Minister of State Som Prakash casts his vote
🎬 Watch Now: Feature Video

ਜਲੰਧਰ: ਵਿਧਾਨਸਭਾ ਚੋਣਾਂ 2022 ਨੂੰ ਲੈਕੇ ਪੰਜਾਬ ਵਿੱਚ ਵੋਟਿੰਗ ਜਾਰੀ ਹੈ। ਫਗਵਾੜਾ ਵਿਖੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਆਪਣੇ ਪਰਿਵਾਰ ਸਮੇਤ ਵੋਟ ਪਾਈ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਬੀਜੇਪੀ ਦੀ ਹੀ ਇੱਥੇ ਸਰਕਾਰ ਬਣੇਗੀ। ਇਸਦੇ ਨਾਲ ਹੀ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਬੱਲੇ ਬੱਲੇ ਹੋਵੇਗੀ। ਕਾਂਗਰਸ ਦੇ ਸੀਐਮ ਉਮੀਦਵਾਰ ਚਰਨਜੀਤ ਸਿੰਘ ਖਿਲਾਫ਼ ਉਨ੍ਹਾਂ ਵੱਲੋਂ ਜੰਮਕੇ ਭੜਾਸ ਕੱਢੀ ਗਈ ਹੈ। ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਚਰਨਜੀਤ ਚੰਨੀ ਝੂਠ ਬੋਲਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਨੂੰ ਚੰਨੀ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਹੈ।
Last Updated : Feb 3, 2023, 8:17 PM IST