ਗਰਭਵਤੀ ਮਹਿਲਾ ਨਾਲ ਜਬਰਜਨਾਹ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ - ਗਰਭਵਤੀ ਔਰਤ ਨਾਲ ਦੋ ਵਿਅਕਤੀਆਂ ਵੱਲੋਂ ਜਬਰ ਜਨਾਹ
🎬 Watch Now: Feature Video
ਪਟਿਆਲਾ: ਜ਼ਿਲ੍ਹੇ ਦੇ ਥਾਣੇ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਇੱਕ ਔਰਤ ਨਾਲ ਜਬਰ ਜਨਾਹ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਇੱਕ ਗਰਭਵਤੀ ਔਰਤ ਨਾਲ ਦੋ ਵਿਅਕਤੀਆਂ ਵੱਲੋਂ ਜਬਰ ਜਨਾਹ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਪੀੜਤ ਮਹਿਲਾ ਦੇ ਪਤੀ ਦੇ ਦੋਸਤ ਹਨ। ਤਿੰਨੋ ਦੋਸਤ ਸ਼ਰਾਬ ਪੀ ਰਹੇ ਸੀ ਦੋਵੇਂ ਦੋਸਤਾਂ ਨੇ ਮਹਿਲਾ ਦੇ ਪਤੀ ਦੇ ਨਸ਼ੇ ’ਚ ਹੋਣ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਨੂੰ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਿਲ ਕੀਤਾ ਜਾਵੇਗਾ।
Last Updated : Feb 3, 2023, 8:21 PM IST