ਅੰਦੋਲਨ ਦੀ ਭੇਂਟ ਚੜ੍ਹੇ ਰਾਮਪੁਰ ਛੰਨਾਂ ਦੇ ਨੌਜਵਾਨ ਕਿਸਾਨ ਦਾ ਅੰਤਿਮ ਸਸਕਾਰ ਹੋਇਆ - ਨੌਜਵਾਨ ਕਿਸਾਨ ਸੰਦੀਪ ਸਿੰਘ
🎬 Watch Now: Feature Video
ਸੰਗਰੂਰ: ਹਲਕਾ ਅਮਰਗੜ੍ਹ ਵਿੱਚ ਪੈਂਦੇ ਪਿੰਡ ਰਾਮਪੁਰ ਛੰਨਾਂ ਦਾ ਇੱਕ 29 ਸਾਲਾ ਨੌਜਵਾਨ ਕਿਸਾਨ ਸੰਦੀਪ ਸਿੰਘ ਦਿੱਲੀ ਵਿੱਚ ਚੱਲਦੇ ਕਿਸਾਨ ਧਰਨੇ ਵਿੱਚ ਫ਼ੌਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਇੱਕ ਫ਼ਰਵਰੀ ਨੂੰ ਦਿੱਲੀ 'ਚ ਚਲਦੇ ਕਿਸਾਨ ਧਰਨੇ ਵਿੱਚ ਸਮੂਲੀਅਤ ਕਰਨ ਵਾਸਤੇ ਆਪਣੇ ਪਿੰਡ ਵੱਲੋਂ ਜਾਣ ਵਾਲੇ ਕਿਸਾਨਾਂ ਦੇ ਜੱਥੇ ਵਿੱਚ ਸ਼ਾਮਲ ਹੋਣ ਗਿਆ ਸੀ। ਰਾਤ ਨੂੰ ਹੋਣ ਠੰਢ ਕਾਰਨ ਦਿਲ ਦੀ ਧੜਕਣ ਬੰਦ ਹੋਣ ਕਰਕੇ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਧਾਰਮਿਕ ਰਸਮਾਂ ਪੂਰੀਆਂ ਕਰਦੇ ਹੋਏ ਸ਼ਹੀਦ ਕਿਸਾਨ ਸੰਦੀਪ ਦਾ ਅੰਤਿਮ ਸੰਸਕਾਰ ਪਿੰਡ ਰਾਮਪੁਰ ਛੰਨਾ 'ਚ ਕੀਤਾ ਗਿਆ।